Thursday, April 30, 2026
spot_img
spot_img

ਰਾਜ-ਪੱਧਰੀ ਨਾਟਕ ਮੇਲੇ ਦੇ ਦੂਜੇ ਦਿਨ ਖੇਡੇ ਨਾਟਕ ‘ਜੀ ਆਇਆਂ ਨੂੰ’ ਨੇ ਦਿਲ ਟੁੰਬੇ

Date:

spot_img

👉ਵਡੇਰੀ ਉਮਰ ਵਿੱਚ ਇੱਕਲਤਾ ਦੇ ਦੁਖਾਂਤ ਨੂੰ ਦਰਸਾਉਂਦੀ ਹੈ ਕਹਾਣੀ
Bathinda News:ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ ਵਿਖੇ ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਤੇ ਭਾਸ਼ਾ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ,ਨਗਰ ਨਿਗਮ ਬਠਿੰਡਾ ਅਤੇ ਨਾਟਿਅਮ ਪੰਜਾਬ ਦੇ ਸਹਿਯੋਗ ਸਦਕਾ ਤਿੰਨ-ਰੋਜ਼ਾ ਰਾਜ-ਪੱਧਰੀ ਨਾਟਕ ਮੇਲੇ ਦੇ ਦੂਜੇ ਦਿਨ ਦਿਲ ਟੁੰਬਵਾਂ ਨਾਟਕ ‘ਜੀ ਆਇਆਂ ਨੂੰ’ ਖੇਡਿਆ ਗਿਆ। ਭੁਪਿੰਦਰ ਉਤਰੇਜਾ ਦੇ ਲਿਖੇ ਇਸ ਨਾਟਕ ਨੂੰ ਟੀਮ ਨਟਰੰਗ ਅਬੋਹਰ ਨੇ ਹਨੀ ਉਤਰੇਜਾ ਦੇ ਨਿਰਦੇਸ਼ਨ ਹੇਠ ਖੇਡਿਆ। ਨਾਟਕ ਵਿੱਚ ਵਡੇਰੀ ਉਮਰ ਵਿੱਚ ਬਜ਼ੁਰਗਾਂ ਵੱਲੋਂ ਹੰਢਾਏ ਜਾਂਦੇ ਇਕੱਲਤਾ ਦੇ ਦੁਖਾਂਤ ਨੂੰ ਬੜੀ ਸੰਜੀਦਗੀ ਨਾਲ ਦਰਸਾਇਆ ਗਿਆ। ਕਹਾਣੀ ਵਿੱਚ ਜੀਵਨ ਸਾਥੀ ਦੇ ਜਾਣ ਮਗਰੋਂ ਜਦੋਂ ਬੱਚੇ ਵੀ ਪਰਦੇਸ ਜਾਂ ਹੋਰ ਕੰਮਾਂ-ਧੰਦਿਆਂ ਕਰਕੇ ਪਿੱਛੇ ਇੱਕਲੇ ਰਹਿ ਗਏ ਪਿਉ ਜਾਂ ਮਾਂ ਤੋਂ ਮੁਖ ਮੋੜ ਲੈਣ ਤਾਂ ਉਸ ਸਮੇਂ ਮਾਪਿਆਂ ਨੂੰ ਜੋ ਦੁਖਾਂਤ ਹੰਢਾਉਣਾ ਪੈਂਦਾ ਹੈ, ਉਸ ਦੁਖਾਂਤ ਦੀ ਭਾਵਪੂਰਤ ਪੇਸ਼ਕਾਰੀ ਕੀਤੀ ਗਈ।

ਇਹ ਵੀ ਪੜ੍ਹੋ  Big News: ਪਿੰਡਾਂ ਦੇ ਸਰਪੰਚ ਹੁਣ ਬਿਨ੍ਹਾਂ ਮੰਨਜੂਰੀ ਨਹੀਂ ਜਾ ਸਕਣਗੇ ਵਿਦੇਸ਼;ਸਰਕਾਰ ਨੇ ਜਾਰੀ ਕੀਤੇ ਇਹ ਹੁਕਮ

ਨਾਟਕ ਦੌਰਾਨ ਦਰਸ਼ਕ ਬਹੁਤ ਵਾਰ ਭਾਵੁਕ ਹੋਏ ਤੇ ਤਾੜੀਆਂ ਨਾਲ ਅਦਾਕਾਰਾਂ ਦੀ ਹੌਂਸਲਾ -ਅਫ਼ਜ਼ਾਈ ਕੀਤੀ।ਨਾਟ-ਉਤਸਵ ਦੇ ਦੂਸਰੇ ਦਿਨ ਸਕੱਤਰ ਆਰ.ਟੀ.ਏ. ਸ. ਗਗਨਦੀਪ ਸਿੰਘ, ਐਸ.ਡੀ.ਐਮ. ਤਲਵੰਡੀ ਸਾਬੋ ਸ਼੍ਰੀ ਪੰਕਜ ਬਾਂਸਲ ਅਤੇ ਭਾਸ਼ਾ ਵਿਭਾਗ ਪੰਜਾਬ ਤੋਂ ਸਹਾਇਕ ਡਾਇਰੈਕਟਰ ਸ. ਤਜਿੰਦਰ ਸਿੰਘ ਗਿੱਲ ਨੇ ਸ਼ਿਰਕਤ ਕੀਤੀ।ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸਨਮਾਨ ਚਿੰਨ੍ਹ ਭੇਂਟ ਕੀਤਾ।ਇਸ ਮੌਕੇ ਸ. ਤਜਿੰਦਰ ਸਿੰਘ ਗਿੱਲ ਨੇ ਜ਼ਿਲ੍ਹਾ ਭਾਸ਼ਾ ਦਫ਼ਤਰ ਬਠਿੰਡਾ ਦੇ ਨਾਟ-ਉਤਸਵ ਸਬੰਧੀ ਪ੍ਰਬੰਧਾਂ ਦੀ ਸ਼ਲਾਘਾ ਕਰਦੇ ਹੋਏ ਭਾਸ਼ਾ ਵਿਭਾਗ ਪੰਜਾਬ ਦੀ ਭਾਸ਼ਾ ਦੀ ਪ੍ਰਫੁੱਲਤਾ ਪ੍ਰਤੀ ਵਚਨਬੱਧਤਾ ਦੁਹਰਾਈ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੂੰ ਮੇਲੇ ਦੀ ਸਫ਼ਲਤਾ ਲਈ ਵਧਾਈ ਦਿੱਤੀ। ਅੰਤ ਵਿੱਚ ਖੋਜ ਅਫ਼ਸਰ ਨਵਪ੍ਰੀਤ ਸਿੰਘ ਨੇ ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ।ਇਸ ਇਸ ਦੌਰਾਨ ਜ਼ਿਲ੍ਹਾ ਭਾਸ਼ਾ ਦਫ਼ਤਰ ਬਠਿੰਡਾ ਦੇ ਵਿਕਰੀ ਕੇਂਦਰ ਇੰਚਾਰਜ ਸ਼੍ਰੀ ਸੁਖਮਨੀ ਸਿੰਘ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ ਅਤੇ ਓਪਨ ਮਾਈਕ ਸੈਸ਼ਨ ਵਿੱਚ ਵੀ ਦਰਸ਼ਕਾਂ ਨੇ ਆਪਣੀ ਕਲਾ ਦੇ ਜੌਹਰ ਵਿਖਾਏ।

ਇਹ ਵੀ ਪੜ੍ਹੋ  Big News: ਫ਼ਾਂਸੀ ਦੀ ਸਜ਼ਾ ਜਾਫ਼ਤਾ ਕੈਦੀ ਪੁਲਿਸ ਨੂੰ ਧੱਕਾ ਦੇ ਕੇ ਹੋਇਆ ਫ਼ਰਾਰ

ਮੰਚ ਸੰਚਾਲਕ ਦੀ ਭੂਮਿਕਾ ਡਾ. ਸੰਦੀਪ ਸਿੰਘ ਮੋਹਲਾਂ ਨੇ ਨਿਭਾਈ।ਇਸ ਰਾਜ-ਪੱਧਰੀ ਨਾਟ-ਮੇਲੇ ‘ਚ ਸਹਿਯੋਗ ਕਰ ਰਹੀ ਨਾਟਿਅਮ ਪੰਜਾਬ ਟੀਮ ਦੇ ਪ੍ਰਧਾਨ ਮੈਡਮ ਰਿੰਪੀ ਕਾਲੜਾ, ਈਵੈਂਟ ਕੋਆਰਡੀਨੇਟਰ ਗੁਰਨੂਰ ਸਿੰਘ, ਨਾਟਿਅਮ ਵਿੱਤ ਸਕੱਤਰ ਓ.ਪੀ.ਚਾਵਲਾ ਇਸ ਸਮਾਰੋਹ ਨੂੰ ਸਫ਼ਲਤਾ ਸਹਿਤ ਨੇਪਰੇ ਚਾੜ੍ਹਨ ਲਈ ਵਿਸ਼ੇਸ਼ ਸਹਿਯੋਗ ਦੇ ਰਹੇ ਹਨ। ਮੈਡਮ ਮਾਲਵਿੰਦਰ ਕੌਰ ਡਾਇਰੈਕਟਰ ਸਿਲਵਰ ਓਕਸ ਸਕੂਲ ਐਡਵੋਕੇਟ ਸਰਬੱਤ ਸਿੰਘ ਬਰਾੜ, ਗੁਰਲਾਲ ਸਿੰਘ ਸਰਾਂ, ਪ੍ਰਿੰਸੀਪਲ ਨੀਲਮ ਵਰਮਾ, ਪ੍ਰਿੰਸੀਪਲ ਜਸਵਿੰਦਰ ਸੰਧੂ, ਪ੍ਰਿੰਸੀਪਲ ਜਸਪਾਲ ਸਿੰਘ ਰੋਮਾਣਾ, ਅਨਿਲ ਕੁਮਾਰ, ਸ਼ੁਭਮ ਕੁਮਾਰ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਸਾਹਿਤਕ ਹਸਤੀਆਂ ਵਿੱਚੋਂ ਰਮੇਸ਼ ਸੇਠੀ ਬਾਦਲ, ਮਲਕੀਤ ਸਿੰਘ ਮਛਾਣਾ ਅਤੇ ਸਮੂਹ ਨਾਟਿਅਮ ਆਰਟਿਸਟ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Share post:

spot_img

Popular

More like this
Related

Bathinda News: ਸਹਾਇਕ ਥਾਣੇਦਾਰ ਬੋਘਾ ਸਿੰਘ ਸੇਵਾ ਮੁਕਤ…

Bathinda News : ਜ਼ਿਲ੍ਹਾ ਬਠਿੰਡਾ ਵਿੱਚ ਲੰਬੇ ਸਮੇਂ ਤੱਕ...