ਪੈਟਰੋਲ ਪੰਪ ਲੁੱਟਣ ਦੀ ਤਿਆਰੀ ਕਰਦੇ ‘ਬਦਮਾਸ਼’ ਪੁਲਿਸ ਨੇ ਚੁੱਕੇ, ਰਾਹਗੀਰਾਂ ਨੂੰ ਵੀ ਸਨ ਲੁੱਟਦੇ

0
12
81 Views

ਬਠਿੰਡਾ, 26 ਨਵੰਬਰ: ਬਠਿੰਡਾ ਪੁਲਿਸ ਦੇ ਥਾਣਾ ਕੈਨਾਲ ਕਲੌਨੀ ਦੀ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਰਿੰਗ ਰੋਡ ’ਤੇ ਪੈਂਦੇ ਇੱਕ ਪੈਟਰੋਲ ਪੰਪ ਨੂੰ ਲੁੱਟਣ ਦੀ ਯੋਜਨਾ ਬਣਾਉਂਦੇ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਹੈ, ਜਿੰਨ੍ਹਾਂ ਦੇ ਕੋੋਲੋਂ ਇੱਕ ਦੇਸੀ ਕੱਟਾ, ਹੱਥੇ ਨਾਲ ਵੈਲਡਿੰਗ ਕੀਤੀ ਸਾਈਕਲ ਦੀ ਗਰਾਰੀ, ਕਿਰਚ ਅਤੇ ਹੋਰ ਹਥਿਆਰ ਸਹਿਤ ਇੱਕ ਮੋਟਰਸਾਈਕਲ ਤੇ ਇੱਕ ਐਕਟਿਵਾ ਵੀ ਬਰਾਮਦ ਹੋਏ ਹਨ। ਕਾਬੂ ਕੀਤੇ ਮੁਲਜਮਾਂ ਦੀ ਪਹਿਚਾਣ ਓਮਕਾਰ, ਮਨੀਸ਼ ਅਤੇ ਹਰਕਮਲ ਵਜੋਂ ਹੋਈ ਹੈ ਜਦੋਂਕਿ ਇਸ ਗਿਰੋਹ ਦੇ ਨਾਲ ਸਬੰਧਤ ਦੋ ਜਣੇ ਹਰਪ੍ਰੀਤ ਤੇ ਗੁਰਪ੍ਰੀਤ ਹਾਲੇ ਤੱਕ ਫ਼ਰਾਰ ਹਨ।

ਇਹ ਵੀ ਪੜ੍ਹੋ ਚੰਡੀਗੜ੍ਹ ਦੇ ਇੱਕ ਕਲੱਬ ਅੱਗੇ ਧਮਾਕੇ, ਪੁਲਿਸ ਵੱਲੋਂ ਜਾਂਚ ਸ਼ੁਰੂ

ਐਸਪੀ ਸਿਟੀ ਨਰਿੰਦਰ ਸਿੰਘ ਨੇ ਦਸਿਆ ਕਿ ਹਰਕਮਲ ਵਿਰੁਧ ਪਹਿਲਾਂ 19, ਮਨੀਸ਼ ਵਿਰੁਧ 7 ਅਤੇ ਓਮਕਾਰ ਵਿਰੁਧ 5 ਪਰਚੇ ਦਰਜ਼ ਹਨ ਅਤੇ ਹੁਣ ਇਹ ਜਮਾਨਤਾਂ ’ਤੇ ਬਾਹਰ ਆਏ ਹੋਏ ਹਨ। ਮੁਢਲੀ ਪੁਛਗਿਛ ਦੌਰਾਨ ਮੁਲਜਮਾਂ ਨੇ ਪੁਲਿਸ ਕੋਲ ਮੰਨਿਆ ਹੈਕਿ ਸੁੰਨੇ ਰਾਹਾਂ ਵਿਚ ਰਾਹਗੀਰਾਂ ਨੂੰ ਲੁੱਟਣ ਤੋਂ ਇਲਾਵਾ ਰਾਤਾਂ ਨੂੰ ਘਰਾਂ ਵਿਚ ਜਾ ਕੇ ਵਾਰਦਾਤਾਂ ਵੀ ਕਰਦੇ ਸਨ। ਹੁਣ ਉਨ੍ਹਾਂ ਵੱਲੋਂ ਇੱਕ ਪੰਪ ਨੂੰ ਲੁਟਣ ਦੀ ਤਿਆਰੀ ਕੀਤੀ ਜਾ ਰਹੀ ਸੀ ਪੁਲਿਸ ਵੱਲੋਂ ਮੁਲਜਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਤਾਂ ਕਿ ਹੋਰ ਡੁੂੰਘਾਈ ਨਾਲ ਪੁਛਗਿਛ ਕੀਤੀ ਜਾ ਸਕੇ। ਇਸ ਮੌਕੇ ਡੀਐਸਪੀ ਹਰਬੰਸ ਸਿੰਘ ਧਾਲੀਵਾਲ ਤੇ ਥਾਣਾ ਕੈਨਾਲ ਕਲੌਨੀ ਦੇ ਇੰਚਾਰਜ਼ ਹਰਜੀਵਨ ਸਿੰਘ ਵੀ ਹਾਜ਼ਰ ਸਨ।

 

LEAVE A REPLY

Please enter your comment!
Please enter your name here