ਔਰਤ ਹੀ ਨਿਕਲੀ ਔਰਤ ਦੀ ਕਾ+ਤਲ, ਸੋਨੇ ਦੇ ਗਹਿਣਿਆਂ ਦੇ ਲਾਲਚ ’ਚ ਆ ਕੇ ਕੀਤਾ ਕ+ਤਲ

0
92
+1

ਖੰਨਾ, 3 ਅਕਤੂਬਰ: ਬੀਤੀ ਦੇਰ ਰਾਤ ਸਥਾਨਕ ਸ਼ਹਿਰ ਦੇ ਉੱਚਾ ਵੇਹੜਾ ਇਲਾਕੇ ਵਿਚ ਰਹਿਣ ਵਾਲੀ ਇੱਕ ਬਜ਼ੁਰਗ ਔਰਤ ਦੇ ਹੋਏ ਕਤਲ ਦਾ ਮਾਮਲਾ ਪੁਲਿਸ ਨੇ ਕੁੱਝ ਹੀ ਘੰਟਿਆਂ ਵਿਚ ਹੱਲ ਕਰ ਲਿਆ ਹੈ। ਕਮਲੇਸ਼ ਰਾਣੀ (65) ਨਾਂ ਦੀ ਔਰਤ ਦਾ ਕਤਲ ਕਿਸੇ ਬੰਦੇ ਨੇ ਨਹੀਂ, ਬਲਕਿ ਲਾਲਚ ’ਚ ਅੰਨੀ ਹੋਈ ਇੱਕ ਔਰਤ ਵੱਲੋਂ ਹੀ ਕੀਤਾ ਗਿਆ ਸੀ, ਜੋ ਪਿਛਲੇ ਕੁੱਝ ਸਮੇਂ ਤੋਂ ਔਰਤ ਦੇ ਮੁੰਡੇ ਦਾ ਰਿਸ਼ਤਾ ਕਰਵਾਉਣ ਦੇ ਬਹਾਨੇ ਘਰ ਵਿਚ ਆ ਰਹੀ ਸੀ। ਪੁਲਿਸ ਦੇ ਹੱਥ ਰਾਤ ਨੂੰ ਹੀ ਇੱਕ ਸੀਸੀਟੀਵੀ ਫੁਟੇਜ਼ ਹੱਥ ਲੱਗੀ ਸੀ, ਜਿਸ ਵਿਚ ਕਥਿਤ ਕਾਤਲ ਘਰ ਵਿਚ ਆਉਂਦੀ ਅਤੇ ਜਾਂਦੀ ਦਿਖ਼ਾਈ ਦਿੰਦੀ ਹੈ। ਪੁਲਿਸ ਸੂਤਰਾਂ ਮੁਤਾਬਕ ਸ਼ਾਨ ਨਾਂ ਦੀ ਇਸ ਔਰਤ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ: ਆਪ ਦੇ ਇਸ MP ਦੇ ਘਰ ਰਹਿਣਗੇ Arvind Kejriwal !

ਮਿਲੀ ਸੂਚਨਾ ਮੁਤਾਬਕ ਮ੍ਰਿਤਕ ਕਮਲੇਸ਼ ਰਾਣੀ ਦੇ ਦੋ ਲੜਕੇ ਅਣਵਿਆਹੇ ਹਨ, ਜੋਕਿ ਸ਼ਹਿਰ ਵਿਚ ਹੀ ਫ਼ੂਡ ਦੀ ਦੁਕਾਨ ਕਰਦੇ ਹਨ। ਇੰਨ੍ਹਾਂ ਦਾ ਕੰਮ ਜਿਆਦਾਤਰ ਸ਼ਾਮ ਨੂੰ ਹੀ ਹੁੰਦਾ ਹੈ ਤੇ ਦੋਨੋਂ ਲੜਕੇ ਰੋਜ਼ ਦੀ ਤਰ੍ਹਾਂ ਬੀਤੀ ਸ਼ਾਮ ਵੀ ਕਰੀਬ ਸੱਤ ਵਜੇਂ ਘਰੋਂ ਚਲੇ ਗਏ ਤੇ ਕੰਮ ਨਿਪਟਾ ਕੇ ਜਦ ਰਾਤ ਨੂੰ 12 ਵਜੇਂ ਘਰ ਪੁੱਜੇ ਤਾਂ ਇੰਨ੍ਹਾਂ ਦੀ ਮਾਤਾ ਕਮਲੇਸ਼ ਰਾਣੀ ਦਾ ਕਿਸੇ ਨੇ ਬੁਰੀ ਤਰ੍ਹਾਂ ਕਤਲ ਕੀਤਾ ਹੋਇਆ ਸੀ। ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪੁੱਜੀ ਅਤੇ ਜਾਂਚ ਸ਼ੁਰੂ ਕੀਤੀ। ਮੁਢਲੀ ਜਾਂਚ ਦੌਰਾਨ ਪਾਇਆ ਗਿਆ ਕਿ ਮ੍ਰਿਤਕ ਔਰਤ ਦੇ ਕੰਨਾਂ, ਹੱਥ ਅਤੇ ਗਲੇ ਵਿਚ ਪਾਏ ਸੋਨੇ ਦੇ ਗਹਿਣੇ ਗਾਇਬ ਸਨ ਤੇ ਘਰ ਵਿਚ ਵੀ ਫ਼ਰੋਲਾ-ਫ਼ਰਾਲੀ ਕੀਤੀ ਹੋਈ ਹੈ ਤੇ ਨਗਦੀ ਵੀ ਗਾਇਬ ਸੀ। ਜਿਸਤੋਂ ਸਪੱਸ਼ਟ ਹੋ ਗਿਆ ਕਿ ਇਹ ਕਤਲ ਲੁੱਟ ਦੀ ਨੀਅਤ ਨਾਲ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ: ਜੀਰਾ ਹਿੰਸਕ ਘਟਨਾ: ਪੁਲਿਸ ਵੱਲੋਂ 750 ਤੋਂ ਵੱਧ ਲੋਕਾਂ ’ਤੇ ਕੀਤਾ ਪਰਚਾ ਦਰਜ਼

ਇਸ ਦੌਰਾਨ ਗਲੀ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਮਿਲੀ, ਜਿਸ ਵਿਚ ਇੱਕ ਔਰਤ ਘਰ ਵਿਚ ਸਾਢੇ 7 ਵਜੇਂ ਦਾਖ਼ਲ ਤੇ ਸਾਢੇ 9 ਵਜੇਂ ਵਾਪਸ ਜਾਂਦੀ ਦਿਖ਼ਾਈ ਦਿੰਦੀ ਹੈ, ਜਿਸਦਾ ਮੂੰਹ ਢਕਿਆ ਹੋਇਆ ਸੀ। ਮੁੰਡਿਆਂ ਨੇ ਇਸ ਔਰਤ ਦੀ ਪਹਿਚਾਣ ਕੀਤੀ ਜੋਕਿ ਉਨ੍ਹਾਂ ਨੂੰ ਰਿਸ਼ਤਾ ਕਰਵਾਉਣ ਦਾ ਬਹਾਨਾ ਲਗਾ ਕੇ ਹਰ ਤੀਜ਼ੇ ਦਿਨ ਉਸਦੀ ਮਾਂ ਕੋਲ ਆ ਰਹੀ ਸੀ। ਜਿਸਤੋਂ ਬਾਅਦ ਉਕਤ ਔਰਤ ਨੂੰ ਹਿਰਾਸਤ ਵਿਚ ਲੈ ਕੇ ਜਦ ਪੁਛਗਿਛ ਕੀਤੀ ਤਾਂ ਸਾਰੀ ਕਹਾਣੀ ਸਾਫ਼ ਹੋ ਗਈ ਤੇ ਇਸ ਔਰਤ ਨੇ ਹੀ ਗਹਿਣਿਆਂ ਅਤੇ ਪੈਸਿਆਂ ਦੇ ਲਾਲਚ ਵਿਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

 

+1

LEAVE A REPLY

Please enter your comment!
Please enter your name here