spot_img
spot_img
spot_img

ਫਾਜ਼ਿਲਕਾ ਵਿਧਾਨ ਸਭਾ ਹਲਕੇ ਦੇ ਪੰਜ ਪਿੰਡਾਂ ਵਿੱਚ ਸੇਮ ਦੀ ਸਮੱਸਿਆ ਦਾ ਹੋਵੇਗਾ ਖਾਤਮਾ

Date:

spot_img

Fazilka News:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਫਾਜ਼ਿਲਕਾ ਵਿਧਾਨ ਸਭਾ ਹਲਕੇ ਦੇ ਪੰਜ ਪਿੰਡਾਂ ਵਿੱਚ ਸੇਮ ਦੇ ਮੁਕੰਮਲ ਖਾਤਮੇ ਦਾ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਫਾਜ਼ਿਲਕਾ ਦੇ ਵਿਧਾਇਕ  ਨਰਿੰਦਰ ਪਾਲ ਸਿੰਘ ਸਵਨਾ ਨੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨਾਲ ਚੰਡੀਗੜ੍ਹ ਵਿਖੇ ਬੈਠਕ ਕਰਨ ਤੋਂ ਬਾਅਦ ਦਿੱਤੀ। ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਹਲਕੇ ਦੇ ਪਿੰਡ ਬਾਰੇਕਾਂ, ਖੂਹੀ ਖੇੜਾ, ਲੱਖੇਵਾਲੀ ਢਾਬ, ਖਿਉ ਵਾਲੀ ਢਾਬ ਅਤੇ ਕਬੂਲ ਸ਼ਾਹ ਖੁੱਬਣ ਦੇ 1320 ਹੈਕਟੇਅਰ ਰਕਬੇ ਵਿੱਚੋਂ ਸੇਮ ਦਾ ਖਾਤਮਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ  ਵਿਆਹ ‘ਚ ਫਾਇਰ ਕਰਨ ਵਾਲਿਆਂ ਨੂੰ ਮੋਗਾ ਪੁਲਿਸ ਨੇ ਕੀਤਾ ਕਾਬੂ

ਉਹਨਾਂ ਨੇ ਦੱਸਿਆ ਕਿ ਇਸ ਪ੍ਰੋਜੈਕਟ ਤੇ 7 ਕਰੋੜ 76 ਲੱਖ ਰੁਪਏ ਦਾ ਖਰਚ ਆਵੇਗਾ। ਵਿਧਾਇਕ ਸ਼੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਤਹਿਤ ਥੋੜੀ ਥੋੜੀ ਦੂਰ ਤੇ ਟਿਊਬੈਲ ਲਾ ਕੇ ਪਾਣੀ ਨੂੰ ਪਾਈਪਾਂ ਰਾਹੀਂ ਸੇਮ ਨਾਲਿਆਂ ਵਿੱਚ ਭੇਜਿਆ ਜਾਵੇਗਾ। ਇਸ ਤਰੀਕੇ ਨਾਲ ਸੇਮ ਦਾ ਸਥਾਈ ਹੱਲ ਹੋਵੇਗਾ ਅਤੇ ਬਰਸਾਤਾਂ ਦੌਰਾਨ ਵੀ ਸੇਮ ਦਾ ਪਾਣੀ ਉੱਪਰ ਨਹੀਂ ਆਵੇਗਾ। ਉਨਾਂ ਨੇ ਇਸ ਪ੍ਰੋਜੈਕਟ ਨੂੰ ਮਨਜ਼ੂਰ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਭੂਮੀ ਅਤੇ ਜਲ ਸੰਭਾਲ ਅਤੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਦਾ ਧੰਨਵਾਦ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

spot_img

Share post:

spot_img

Popular

More like this
Related

Patiala News: ਸੜਕ ਹਾਦਸੇ ਦਾ ਸ਼ਿਕਾਰ ਹੋਏ ਪ੍ਰਵਾਰ ਲਈ ‘ਮਸੀਹਾ’ ਬਣੇ ਬਹੁੜੇ ਪੰਜਾਬ ਦੇ ਸਿਹਤ ਮੰਤਰੀ !

ਫ਼ਸਟ ਏਡ ਦੇਣ ਤੋਂ ਬਾਅਦ ਜਖ਼ਮੀਆਂ ਨੂੰ ਆਪਣੀ ਗੱਡੀ...

ਜੰਤਰ-ਮੰਤਰ ‘ਤੇ 6 ਜੂਨ ਨੂੰ ਹੋਵੇਗਾ ਵੱਡਾ ਪ੍ਰਦਰਸ਼ਨ, ਸੋਨਮ ਵਾਂਗਚੁਕ ਪ੍ਰਦਰਸ਼ਨ ‘ਚ ਸ਼ਾਮਲ ਹੋਣਗੇ

National News : ਸਿੱਖਿਆ ਸੁਧਾਰਕ ਅਤੇ ਜਲਵਾਯੂ ਕਾਰਕੁਨ ਸੋਨਮ...

ਬੰ/ਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਬਠਿੰਡਾ ਜ਼ਿਲ੍ਹਾ ਅਦਾਲਤ ਕੰਪਲੈਕਸ ਵਿੱਚ ਹਾਈ ਅਲਰਟ

Bathinda News : ਬਠਿੰਡਾ ਦੇ ਜ਼ਿਲ੍ਹਾ ਅਦਾਲਤ ਕੰਪਲੈਕਸ ਵਿੱਚ ਉਸ...