ਬਠਿੰਡਾ, 20 ਅਗਸਤ: ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਲੰਘੀ 14 ਅਗਸਤ ਨੂੰ ਗੱਦੀਓ ਉਤਾਰੀ ਸਾਬਕਾ ਮੇਅਰ ਰਮਨ ਗੋਇਲ ਦੀ ਪਿਟੀਸ਼ਨ ਰੱਦ ਕਰਨ ਤੋਂ ਬਾਅਦ ਹੁਣ ਬਠਿੰਡਾ ਨਗਰ ਨਿਗਮ ਦੇ ਨਵੇਂ ਮੇਅਰ ਦੀ ਚੋਣ ਲਈ ਪ੍ਰੀਕ੍ਰਿਆ ਸ਼ੁਰੂ ਹੋ ਗਈ ਹੈ। ਨਗਰ ਨਿਗਮ ਕਮਿਸ਼ਨਰ ਵੱਲੋਂ ਪੰਜਾਬ ਸਰਕਾਰ ਨੂੰ ਮੇਅਰ ਦੀ ਚੋਣ ਕਰਵਾਉਣ ਦੇ ਲਈ ਪੱਤਰ ਲਿਖਿਆ ਹੈ। ਕਮਿਸ਼ਨਰ ਰਾਹੁਲ ਸਿੰਧੂ ਨੇ ਇਸਦੀ ਪੁਸ਼ਟੀ ਕੀਤੀ ਹੈ। ਜਿਕਰਯੋਗ ਹੈ ਕਿ ਨਿਯਮਾਂ ਮੁਤਾਬਕ ਮੇਅਰ ਦਾ ਅਹੁੱਦਾ ਖ਼ਾਲੀ ਹੌਣ ਤੋਂ ਬਾਅਦ ਇੱਕ ਮਹੀਨੇ ਦੇ ਅੰਦਰ-ਅੰਦਰ ਚੋਣ ਕੀਤੀ ਜਾਣੀ ਹੁੰਦੀ ਹੈ। ਕਮਿਸ਼ਨਰ ਦੇ ਪੱਤਰ ਤੋਂ ਬਾਅਦ ਹੁਣ ਗੇਂਦ ਪੰਜਾਬ ਸਰਕਾਰ ਦੇ ਪਾਲੇ ਵਿਚ ਚਲੀ ਗਈ ਹੈ। 50 ਮੈਂਬਰੀ ਹਾਊਸ ਦੇ ਵਿਚ ਨਵੇਂ ਮੇਅਰ ਦੀ ਚੋਣ ਲਈ ਘੱਟੋ-ਘੱਟ 26 ਕੌਸਲਰਾਂ ਦਾ ਇਕਜੁਟ ਹੋਣਾ ਜਰੂਰੀ ਹੈ।
ਬਠਿੰਡਾ ’ਚ SBI ਦੇ Customer Service Point ਚਲਾਉਣ ਵਾਲੇ ਨੂੰ ਹਥਿਆਰਾਂ ਦੀ ਨੌਕ ’ਤੇ ਲੁੱਟਿਆ
ਹਾਲਾਂਕਿ ਮੌਜੂਦਾ ਹਾਊਸ ਵਿਚ ਕਾਂਗਰਸ ਨੂੰ ਬਹੁਮਤ ਪ੍ਰਾਪਤ ਹੈ ਪ੍ਰੰਤੂ ਇਹ ਪਾਰਟੀ ਦੇ ਕੌਸਲਰ ਵੀ ਕਈ ਗੁੱਟਾਂ ਵਿਚ ਵੰਡੇ ਨਜ਼ਰ ਆ ਰਹੇ ਹਨ। ਪਿਛਲੀਆਂ ਲੋਕ ਸਭਾ ਚੋਣਾਂ ’ਚ ਹੋਈ ਉਥਲ-ਪੁਥਲ ਦੌਰਾਨ ਅੱਧੀ ਦਰਜਨ ਕੌਸਲਰ ਆਮ ਆਦਮੀ ਪਾਰਟੀ ਨਾਲ ਖੜੇ ਨਜ਼ਰ ਆ ਰਹੇ ਹਨ, ਜਦਕਿ ਇੰਨੀਂ ਕੁ ਗਿਣਤੀ ਮਨਪ੍ਰੀਤ ਹਿਮਾਇਤੀਆਂ ਦੀ ਮੰਨੀ ਜਾਂਦੀ ਹੈ। ਅਕਾਲੀ ਦਲ ਦੇ ਨਾਲ ਵੀ 4-5 ਕੌਸਲਰ ਦਿਖ਼ਾਈ ਦਿੰਦੇ ਹਨ ਜਦਕਿ ਬਾਕੀ ਕਾਂਗਰਸ ਦੇ ਪਾਲੇ ਵਿਚ ਹਨ। ਨੰਬਰਾਂ ਦੀ ‘ਗੇਮ’ ਤੋਂ ਕਾਂਗਰਸ ਦਾ ਮੇਅਰ ਬਣਨਾ ਤੈਅ ਹੈ ਪ੍ਰੰਤੂ ਇਸ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਵੱਡੀ ਭੂਮਿਕਾ ਦਿਖ਼ਾਈ ਦੇਵੇਗੀ ਜਿੰਨ੍ਹਾਂ ਮਨਪ੍ਰੀਤ ਹਿਮਾਇਤੀ ਮੇਅਰ ਨੂੰ ਗੱਦੀਓ ਉਤਾਰਨ ਲਈ ਵੱਡਾ ਯੋਗਦਾਨ ਪਾਇਆ ਸੀ।
ਦਰਦਨਾਕ ਸ.ੜਕ ਹਾ.ਦ+ਸੇ ਵਿਚ ਪੰਜਾਬ ਦੇ ਦੋ ਨੌਜਵਾਨ ‘ਪਟਵਾਰੀਆਂ’ ਦੀ ਹੋਈ ਮੌ+ਤ
ਜੇਕਰ ਮੇਅਰਸ਼ਿਪ ਲਈ ਦਾਅਵੇਦਾਰਾਂ ਦੀ ਗੱਲ ਕੀਤੀ ਜਾਵੇ ਤਾਂ ਅੱਧੀ ਦਰਜ਼ਨ ਦੇ ਕਰੀਬ ਨਾਂ ਸਾਹਮਣੇ ਆ ਰਹੇ ਹਨ। ਪ੍ਰੰਤੂ ਇੰਨ੍ਹਾਂ ਵਿਚੋਂ ਕਿਸ ਦੀ ਕਿਸਮਤ ਚਮਕਦੀ ਹੈ, ਉਹ ਆਉਣ ਵਾਲੇ ਸਮੇਂ ਵਿਚ ਪਤਾ ਲੱਗੇਗਾ। ਜਿਕਰਯੋਗ ਹੈ ਕਿ ਬਠਿੰਡਾ ਨਗਰ ਨਿਗਮ ਦੀ ਪਹਿਲੀ ਮੇਅਰ ਹੋਣ ਦਾ ਮਾਣ ਹਾਸਲ ਕਰਨ ਵਾਲੀ ਰਮਨ ਗੋਇਲ ਨੂੰ ਕੌਸਲਰਾਂ ਨੇ ਸਰਬਸੰਮਤੀ ਨਾਲ 15 ਨਵੰਬਰ 2023 ਨੂੂੰ ਬੇਵਿਸਵਾਸੀ ਦਾ ਮਤਾ ਪਾਸ ਕਰਕੇ ਗੱਦੀਓ ਉਤਾਰ ਦਿੱਤਾ ਸੀ। ਹਾਲਾਂਕਿ ਉਹ ਇਸ ਮਤੇ ਦੇ ਖਿਲਾਫ਼ ਹਾਈਕੋਰਟ ਵੀ ਗਏ ਪ੍ਰੰਤੂ ਉਥੋਂ ਵੀ ਰਾਹਤ ਨਹੀਂ ਮਿਲੀ ਸੀ। ਜਿਸਤੋਂ ਬਾਅਦ ਹੁਣ ਨਵੇਂ ਸਿਰੇ ਤੋਂ ਮੇਅਰ ਦੀ ਚੋਣ ਹੋਣੀ ਯਕੀਨੀ ਹੈ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਬਠਿੰਡਾ ਨਗਰ ਨਿਗਮ ਦੇ ਹਾਊਸ ਦਾ ਕਾਰਜ਼ਕਾਲ ਹਾਲੇ ਅਪ੍ਰੈਲ 2026 ਤੱਕ ਪਿਆ ਹੈ।
Share the post "Breaking: ਬਠਿੰਡਾ ’ਚ ਨਵੇਂ Mayor ਦੀ ਚੋਣ ਲਈ ਪ੍ਰਕ੍ਰਿਆ ਸ਼ੁਰੂ,ਕਮਿਸ਼ਨਰ ਨੇ ਸਰਕਾਰ ਨੂੰ ਲਿਖਿਆ ਪੱਤਰ"