ਬਠਿੰਡਾ, 30 ਜੁਲਾਈ: ਪਿਛਲੇ ਕੁੱਝ ਦਿਨ ਤੋਂ ਪੰਥਕ ਹਲਕਿਆਂ ਵਿਚ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀਨਾਮੇ ਦੇ ਮਾਮਲੇ ਵਿਚ ਉੱਠੇ ਵਿਵਾਦ ਦੌਰਾਨ ਬਠਿੰਡਾ ਪੱਟੀ ਦੀਆਂ ਪੰਥਕ ਧਿਰਾਂ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਇੱਕ ਪੱਤਰ ਲਿਖ ਕੇ ਸੁਖਬੀਰ ਬਾਦਲ ਤੋਂ ਅਸਤੀਫ਼ਾ ਲੈਣ ਦੀ ਮੰਗ ਕੀਤੀ। ਇਸਤੋਂ ਇਲਾਵਾ ਇੰਨ੍ਹਾਂ ਆਗੂਆਂ ਨੇ ਨਿੱਜੀ ਤੌਰ ’ਤੇ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਕੇ ਇਸ ਪੱਤਰ ਦੀ ਕਾਪੀ ਸੌਂਪੀ ਗਈ। ਇਸੇ ਤਰ੍ਹਾਂ ਇੱਕ ਕਾਪੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਨੂੰ ਸਪੀਡ ਪੋਸਟ ਰਾਹੀਂ ਭੇਜੀ ਗਈ। ਇਸ ਪੱਤਰ ਵਿਚ ਇੰਨ੍ਹਾਂ ਪੰਥਕ ਆਗੂਆਂ ਨੇ ਕਿਹਾ ਜੇਕਰ ਸ੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨਾ ਹੈ ਤਾਂ ਸੁਖਬੀਰ ਸਿੰਘ ਬਾਦਲ ਤੋਂ ਪ੍ਰਧਾਨਗੀ ਤੋਂ ਅਸਤੀਫ਼ਾ ਲੈ ਕੇ ਗੁਰਮਤਿ ਦੇ ਧਾਰਨੀ ਅਤੇ ਪੰਥਕ ਜਜ਼ਬੇ ਵਾਲੇ ਕਿਸੇ ਸਰਬ ਪ੍ਰਵਾਨਤ ਆਗੂ ਦੇ ਹੱਥ ਅਗਵਾਈ ਸੌਂਪੀ ਜਾਣੀ ਬਹੁਤ ਜਰੂਰੀ ਹੈ।
ਸਵਾ ਲੱਖ ਦੀ ਰਿਸ਼ਵਤ ਲੈਂਦੇ ਪਟਵਾਰੀ ਤੇ ਉਸਦਾ ਕਰਿੰਦਾ ਵਿਜੀਲੈਂਸ ਵੱਲੋਂ ਕਾਬੂ
ਪੱਤਰ ਰਾਹੀਂ ਸੁਖਬੀਰ ਬਾਦਲ ’ਤੇ ਘੱਟੋ ਘੱਟੋ 10 ਸਾਲ ਤੱਕ ਪੰਥਕ ਉਮੀਦਵਾਰ ਵਜੋਂ ਕਿਸੇ ਵੀ ਚੋਣ ਲੜਨ ’ਤੇ ਪਾਬੰਦੀ ਲਾਈ ਜਾਵੇ ਅਤੇ ਉਸ ਸਮੇਂ ਤੱਕ ਸਭਨਾਂ ਅਕਾਲੀ ਆਗ਼ੂਆਂ ਨੂੰ ਹਿਦਾਇਤ ਕੀਤੀ ਜਾਵੇ ਕਿ ਉਹ ਆਪਣੇ ਆਪਣੇ ਹਲਕਿਆਂ ’ਚ ਸਿੱਖ ਸਟੂਡੈਂਟ ਫੈੱਡਰੇਸ਼ਨ ਦੀ ਤਰਜ ’ਤੇ ਗੁਰਮਤਿ ਦੇ ਲਗਾਤਾਰ ਕੈਂਪ ਲਾਉਣ ਜਿਨ੍ਹਾਂ ’ਚੋਂ ਗੁਰਮਤਿ ਨੂੰ ਪ੍ਰਣਾਏ ਨੌਜਵਾਨ ਆਗੂ ਤਿਆਰ ਕਰਨ ਪਿੱਛੋਂ ਆਪਣਾ ਨਵਾਂ ਪ੍ਰਧਾਨ ਚੁਣ ਲਿਆ ਜਾਵੇ ਤਾਂ ਕੋਈ ਕਾਰਨ ਨਹੀਂ ਕਿ ਸ੍ਰੋਮਣੀ ਅਕਾਲੀ ਦਲ ਮੁੜ ਸੁਰਜੀਤ ਨਾ ਹੋ ਸਕੇ ਕਿਉਂਕਿ ਹਰ ਸਿੱਖ ਅਤੇ ਇੱਥੋਂ ਤੱਕ ਕੇ ਸੁਹਿਰਦ ਪੰਜਾਬ ਵਾਸੀ ਵੀ ਖੇਤਰੀ ਪਾਰਟੀ ਵਜੋਂ ਮਜ਼ਬੂਤ ਸ੍ਰੋਮਣੀ ਅਕਾਲੀ ਦਲ ਦੀ ਲੋੜ ਮਹਿਸੂਸ ਕਰ ਰਿਹਾ ਹੈ। ਇਸ ਪੱਤਰ ’ਤੇ ਦਸਤਖ਼ਤ ਕਰਨ ਵਾਲਿਆਂ ’ਚ ਐਡਵੋਕਕੇਟ ਗੁਰਕਿਰਪਾਲ ਸਿੰਘ ਸਾਬਕਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਫੈੱਡਰੇਸ਼ਨ, ਹਰਪਾਲ ਸਿੰਘ ਮਿੱਠੂ ਸਾਬਕਾ ਪ੍ਰਧਾਨ ਖ਼ਾਲਸਾ ਦੀਵਾਨ ਸ੍ਰੀ ਗੁਰੂ ਸਿੰਘ ਸਭਾ ਬਠਿੰਡਾ, ਕਿਰਪਾਲ ਸਿੰਘ ਸਾਬਕਾ ਪੱਤਰਕਾਰ, ਸੁਖਮੰਦਰ ਸਿੰਘ ਖ਼ਾਲਸਾ ਜੈ ਸਿੰਘ ਵਾਲਾ, ਬਲਜਿੰਦਰ ਸਿੰਘ ਕਿਲੀ ਸੂਬਾ ਸਰਪ੍ਰਸਤ ਪੰਜਾਬ ਨੰਬਰਦਾਰ ਯੂਨੀਅਨ, ਨੱਥਾ ਸਿੰਘ ਗਿੱਲ ਪੱਤੀ, ਚਮਕੌਰ ਸਿੰਘ ਕੌਰ ਸਿੰਘ ਵਾਲਾ, ਨਸੀਬ ਸਿੰਘ ਢਿੱਲੋਂ, ਮਲਕੀਤ ਸਿੰਘ ਤੁੰਗਵਾਲੀ, ਬਲਦੇਵ ਸਿੰਘ ਅਜ਼ਾਦੀ ਘੁਲਾਟੀਆ ਜਥੇਬੰਦੀ, ਬਿਸ਼ਨ ਸਿੰਘ ਮੁੱਖ ਸੇਵਾਦਾਰ ਸੰਗਤ ਜੋੜਾ ਘਰ ਅਤੇ ਜਸਵਿੰਦਰ ਸਿੰਘ ਸਿੱਧੂ ਸ਼ਾਮਲ ਸਨ।
NRI ਪਰਿਵਾਰ ਨਾਲ ਹਰਿਆਣਾ ਵਿੱਚ ਵਾਪਰੀ ਘਟਨਾ ਤੇ ਪੰਜਾਬ ਸਰਕਾਰ ਦਰਜ ਕਰਵਾਏਗੀ ਜ਼ੀਰੋ ਐਫਆਈਆਰ- ਕੁਲਦੀਪ ਸਿੰਘ ਧਾਲੀਵਾਲ
ਪੱਤਰ ’ਚ ਲਿਖਿਆ ਗਿਆ ਕਿ ਸੁਖਬੀਰ ਸਿੰਘ ਬਾਦਲ ਦੀਆਂ ਬੱਜਰ ਗਲਤੀਆਂ ਸਾਹਮਣੇ ਆ ਚੁੱਕੀਆਂ ਹਨ; ਜਿਨ੍ਹਾਂ ’ਚ ਬਰਗਾੜੀ ਕਾਂਡ ਦੀਆਂ ਦੁਖਦਾਈ ਘਟਨਵਾਂ, ਜਥੇਦਾਰਾਂ ਨੂੰ ਚੰਡੀਗੜ੍ਹ ਆਪਣੀ ਕੋਠੀ ’ਚ ਸੱਦ ਕੇ ਸੌਦਾ ਸਾਧ ਨੂੰ ਮੁਆਫ਼ ਕਰਨਾ ਲਈ ਦਬਾ ਪਾਉਣਾ; ਸਿੱਖਾਂ ਦੇ ਕਾਤਲ ਸੁਮੇਧ ਸੈਣੀ ਨੂੰ ਪੰਜਾਬ ਦਾ ਡੀਜੀਪੀ, ਸੇਵਾ ਮੁਕਤੀ ਉਪ੍ਰੰਤ ਇਜ਼ਹਾਰ ਆਲਮ ਨੂੰ ਪਾਰਟੀ ਦਾ ਉੱਪ ਪ੍ਰਧਾਨ ਅਤੇ ਉਸ ਦੀ ਪਤਨੀ ਨੂੰ ਵਿਧਾਇਕ ਅਤੇ ਚੀਫ਼ ਪਾਰਲੀਮੈਂਟਰੀ ਸਕੱਤਰ ਨਿਯੁਕਤ ਕਰਨਾ। ਜਿਨ੍ਹਾਂ ਮੰਗਾਂ ਲਈ ਸ੍ਰੋਮਣੀ ਅਕਾਲੀ ਦਲ ਮੋਰਚੇ ਲਾਉਂਦਾ ਰਿਹਾ ਉਨ੍ਹਾਂ ਨੂੰ ਤਿਲਾਂਜਲੀ ਦੇ ਕੇ ਭਾਜਪਾ ਨੂੰ ਬਿਨਾਂ ਸ਼ਰਤ ਹਿਮਾਇਤ ਦੇਣੀ ਅਤੇ 15 ਸਾਲ ਤੱਕ ਕੇਂਦਰ ਅਤੇ ਸੂਬਾ ਸਰਕਾਰ ’ਚ ਭਾਈਵਾਲੀ ਹੋਣ ਦੇ ਬਾਵਜੂਦ ਇਕ ਵਾਰ ਵੀ ਕਿਸੇ ਵਿਧਾਨਕ ਸਟੇਜ ਤੋਂ ਪੰਜਾਬ ਜਾਂ ਪੰਥ ਦਾ ਜਾਇਜ਼ ਮੁੱਦਾ ਨਾ ਉਠਾਉਣਾ। ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਪੁਲਿਸ ਕਰਮਚਾਰੀਆਂ/ਅਫ਼ਸਰਾਂ ਨੂੰ ਢੁਕਵੀ ਸਜਾ ਦੇਣ ਦੇ ਵਾਅਦੇ ਉਪ੍ਰੰਤ 1997 ’ਚ ਆਪਣੀ ਸਰਕਾਰ ਬਣਨ ਪਿੱਛੋਂ ਆਪਣੇ ਵਾਅਦੇ ’ਤੇ ਖਰਾ ਨਾ ਉੱਤਰਨਾ ਅਤੇ ਅਕਾਲ ਤਖ਼ਤ ਦੇ ਜਥੇਦਾਰ ਗੁਰਦੇਵ ਸਿੰਘ ਕਉਂਕੇ ਦੇ ਕਤਲ ਦਾ ਪਰਦਾਫ਼ਾਸ਼ ਕਰਨ ਵਾਲੀ ਤਿਵਾਰੀ ਰਿਪੋਰਟ ਨੂੰ ਦਬਾ ਕੇ ਰੱਖਣਾ,
ਖਾਪ ਪੰਚਾਇਤਾਂ ਨੇ ਲਵ ਮੈਰਿਜ ਤੇ ਲਿਵ ਇਨ ਰਿਲੇਸ਼ਨਸਿਪ ਮੁਦਿਆਂ ‘ਤੇ ਲਿਆ ਵੱਡਾ ਫੈਸਲਾ
ਪੰਥ ਦੀਆਂ ਸਿਰਮੌਰ ਸੰਸਥਾਵਾਂ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੋਮਣੀ ਅਕਾਲੀ ਦਲ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਨੂੰ ਨਿਰੋਲ ਆਪਣੇ ਦਿਸ਼ਾ ਨਿਰਦੇਸ਼ਾਂ ਹੇਠ ਚਲਾਉਣਾ, ਨਾਨਕਸ਼ਾਹੀ ਕੈਲੰਡਰ ਰੱਦ ਕਰਨਾ ਆਦਿ ਐਸੀਆਂ ਬੱਜਰ ਗਲਤੀਆਂ ਹਨ ਜਿਨ੍ਹਾਂ ਕਾਰਨ ਹੁਣ ਸੁਖਬੀਰ ਬਾਦਲ ਦੀ ਅਗਵਾਈ ਹੇਠ ਬਾਦਲ ਦਲ ਮੁੜ ਸੁਰਜੀਤ ਹੋਣਾ ਅਸੰਭਵ ਹੈ। ਪੱਤਰ ’ਚ ਲਿਖਿਆ ਗਿਆ ਕਿ ਸ੍ਰੋਮਣੀ ਅਕਾਲੀ ਦਲ ਦੇ ਨਿਘਾਰ ਦਾ ਮੁੱਢ 1996 ’ਚ ਬੱਝਾ ਜਦੋਂ ਮੋਗਾ ਕਾਨਫਰੰਸ ਦੌਰਾਨ ਸ੍ਰੋਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ’ਚ ਬਦਲ ਦਿੱਤਾ। ਸ੍ਰੋਮਣੀ ਅਕਾਲੀ ਦਲ ਨੂੰ ਅਸੂਲਨ ਤੌਰ ’ਤੇ ਤਿਲਾਂਜਲੀ ਦੇਣੀ ਖ਼ਾਲਸਾ ਪੰਥ ਅਤੇ ਸ੍ਰੀ ਅਕਾਲ ਤਖ਼ਤ ਨਾਲ ਵਿਸਾਹਘਾਤ ਸੀ ਕਿਉਂਕਿ ਵੱਡੀਆਂ ਕੁਰਬਾਨੀ ਉਪ੍ਰੰਤ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਇੱਕ ਗੁਰਮਤੇ ਰਾਹੀਂ ਹੋਂਦ ’ਚ ਆਏ ਸ੍ਰੋਮਣੀ ਅਕਾਲੀ ਦਲ ਦਾ ਖਾਸਾ ਕੋਈ ਸਿਆਸੀ ਪਾਰਟੀ ਆਪਣੇ ਸਿਆਸੀ ਹਿੱਤਾਂ ਲਈ ਨਹੀਂ ਬਦਲ ਸਕਦੀ।