ਸੱਭਿਆਚਾਰਕ ਵਿਰਾਸਤ ਦੀਆਂ ਜੜ੍ਹਾਂ ‘ਚੋਂ ਹਮੇਸ਼ਾ ਸਰਬੱਤ ਦੇ ਭਲੇ ਦੀ ਭਾਵਨਾ ਉਠਦੀ ਹੈ : ਕੁਲਤਾਰ ਸਿੰਘ ਸੰਧਵਾਂ

Date:

spot_img

👉ਕਿਹਾ, ਮਾਲਵਾ ਪੰਜਾਬ ਦਾ ਦਿਲ ਜੋ ਸਮਰਪਣ ਤੇ ਸੰਘਰਸ਼ ਦੀਆਂ ਕਹਾਣੀਆਂ ਦਾ ਘਰ ਰਿਹਾ ਹੈ
Bathinda News:ਸਾਡੀ ਸੱਭਿਆਚਾਰਕ ਵਿਰਾਸਤ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ ਜਿਨ੍ਹਾਂ ‘ਚੋਂ ਹਮੇਸ਼ਾ ਸਰਬੱਤ ਦੇ ਭਲੇ ਦੀ ਭਾਵਨਾ ਉਠਦੀ ਹੈ। ਮਾਲਵੇ ਦੀ ਇਹ ਧਰਤੀ ਸਿਰਫ਼ ਖੇਤੀਬਾੜੀ ਦੀ ਉਪਜਾਊ ਭੂਮੀ ਨਹੀਂ, ਸਗੋਂ ਇਤਿਹਾਸ ਦੀਆਂ ਵੱਡੀਆਂ ਘਟਨਾਵਾਂ ਦੀ ਗਵਾਹ ਵੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਕੱਲ੍ਹ ਦੇਰ ਸ਼ਾਮ ਸਥਾਨਕ ਇਕ ਹੋਟਲ ਵਿਖੇ ਇਕ ਹਿੰਦੀ ਅਖਬਾਰ ਵਲੋਂ ਕਰਵਾਏ ਸ਼ਾਨ-ਏ-ਮਾਲਵਾ ਐਵਾਰਡ ਸਮਾਗਮ ‘ਚ ਮੁੱਖ ਮਹਿਮਾਨ ਵਜੋ ਸ਼ਿਰਕਤ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਜਗਰੂਪ ਸਿੰਘ ਗਿੱਲ, ਮੇਅਰ ਪਦਮਜੀਤ ਸਿੰਘ ਮਹਿਤਾ ਅਤੇ ਪੰਜਾਬ ਕ੍ਰਿਕਟ ਐਸੋਸ਼ੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।

ਇਹ ਵੀ ਪੜ੍ਹੋ  ਜ਼ੀਰਕਪੁਰ ਦੇ ਕ੍ਰਾਊਨ ਹੋਟਲ ਵਿੱਚੋਂ ਨਜਾਇਜ਼ ਹਥਿਆਰ ਸਹਿਤ ਇੱਕ ਵਿਅਕਤੀ ਗ੍ਰਿਫ਼ਤਾਰ

ਇਸ ਮੌਕੇ ਸ. ਕੁਲਤਾਰ ਸਿੰਘ ਸੰਧਵਾਂ ਨੇ ਪ੍ਰਬੰਧਕਾਂ ਨੂੰ ਸ਼ਾਨ-ਏ-ਮਾਲਵਾ ਐਵਾਰਡ ਸਮਾਗਮ ਦੀ ਵਧਾਈ ਦਿੰਦਿਆਂ ਕਿਹਾ ਕਿ ‘ਰੋਹੀਆਂ ਦਾ ਦੇਸ਼ ਮਾਲਵਾ’ ਇਹ ਕਹਾਵਤ ਪੁਰਾਣੇ ਸਮਿਆਂ ‘ਚ ਮਾਲਵੇ ਇਲਾਕੇ ਬਾਰੇ ਪ੍ਰਚਲਤ ਸੀ। ਰੋਹੀ-ਬੀਆਬਾਨ, ਟਿੱਬੇ, ਰੇਤਾ, ਲੇਹਾ, ਬੇਰੀਆਂ, ਚਿੱਬੜ, ਕੌੜ-ਤੁੰਮੇ, ਕਿੱਕਰਾਂ, ਜੰਡ, ਰੇਰੂ, ਰਹੂੜੇ ਦੇ ਦਰਖਤ, ਨਰਮੇ ਦੇ ਖੇਤ ਇਹ ਸਭ ਮਾਲਵੇ ਦਾ ਨਾਂਅ ਲਿਆਂ ਸੁਭਾਵਕ ਹੀ ਦ੍ਰਿਸ਼ ਨਜ਼ਰਾਂ ਅੱਗੇ ਘੁੰਮ ਜਾਂਦੇ ਸਨ।ਮਾਲਵੇ ਇਲਾਕੇ ਦੀ ਪ੍ਰਸੰਸਾ ਕਰਦਿਆਂ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸੰਧਵਾਂ ਨੇ ਕਿਹਾ ਕਿ ਮਾਲਵਾ, ਜੋ ਪੰਜਾਬ ਦਾ ਦਿਲ ਹੈ, ਸਦਾ ਹੀ ਸਮਰਪਣ ਅਤੇ ਸੰਘਰਸ਼ ਦੀਆਂ ਕਹਾਣੀਆਂ ਦਾ ਘਰ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਉਹ ਧਰਤੀ ਹੈ ਜਿਥੇ ਸੂਫੀ ਸੰਤਾਂ, ਪੀਰ ਪੈਗੰਬਰਾਂ ਨੇ ਆਪਣੀ ਬਾਣੀ ਨਾਲ ਸੱਚ ਅਤੇ ਪ੍ਰੇਮ ਦਾ ਸੁਨੇਹਾ ਦਿੱਤਾ।

ਇਹ ਵੀ ਪੜ੍ਹੋ  Canada ‘ਚ ਜ਼ਬਰਦਸਤੀ ਵਸੂਲੀ ਕਰਨ ਵਾਲੀ ਗੈਂਗ ਦਾ ਪਰਦਾਫ਼ਾਸ਼

ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਸਾਹਿਤ ਦੇ ਖੇਤਰ ਵਿੱਚ ਵੀ ਮਾਲਵੇ ਨੇ ਅਮਰ ਯੋਗਦਾਨ ਦਿੱਤਾ ਹੈ, ਇਥੋਂ ਦੇ ਕਵੀਸ਼ਰਾਂ ਅਤੇ ਕਿਰਤੀਆਂ ਦੀ ਆਵਾਜ਼ ਬੁਲੰਦ ਕਰਨ ਵਾਲੇ ਅਮਰ ਕਵੀ ਸੰਤ ਰਾਮ ਉਦਾਸੀ ਨੇ ਪੰਜਾਬੀ ਸਾਹਿਤ ਨੂੰ ਆਪਣੀਆਂ ਰਚਨਾਵਾਂ ਨਾਲ ਸੁਸ਼ੋਭਿਤ ਕੀਤਾ, ਜਿਨ੍ਹਾਂ ਨੇ ਸਾਡੀ ਭਾਵਨਾਵਾਂ ਨੂੰ ਸ਼ਬਦਾਂ ਦਾ ਜਾਮਾ ਪਹਿਨਾਇਆ।ਇਸ ਦੌਰਾਨ ਸ. ਸੰਧਵਾਂ ਨੇ ਸਿੱਖਿਆ, ਸਿਹਤ ਅਤੇ ਹੋਰ ਵੱਖ-ਵੱਖ ਵਪਾਰਕ ਅਦਾਰਿਆਂ ਵਿੱਚ ਸ਼ਲਾਘਾਯੋਗ ਕਾਰਜ ਕਰਨ ਵਾਲੀਆਂ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ।ਇਸ ਤੋਂ ਪਹਿਲਾ ਵਿਧਾਇਕ ਸ ਜਗਰੂਪ ਸਿੰਘ ਗਿੱਲ ਅਤੇ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਆਪਣੇ ਵਡਮੁੱਲੇ ਵਿਚਾਰ ਸਾਂਝੇ ਕਰਦਿਆਂ ਮਾਲਵੇ ‘ਚ ਸਥਿਤ ਬਠਿੰਡੇ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ।ਇਸ ਦੌਰਾਨ ਹੋਰ ਵੱਖ-ਵੱਖ ਪ੍ਰਮੁੱਖ ਸ਼ਖਸੀਅਤਾਂ ਆਦਿ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

spot_img

Share post:

Popular

More like this
Related

ਗੈਂਗਸਟਰਾਂ ‘ਤੇ ਵਾਰ ਦਾ 138ਵਾਂ ਦਿਨ: ਪੰਜਾਬ ਪੁਲਿਸ ਵੱਲੋਂ 541 ਥਾਈਂ ਛਾਪੇਮਾਰੀ; 281 ਗ੍ਰਿਫ਼ਤਾਰ

👉ਪੁਲਿਸ ਟੀਮਾਂ ਨੇ 74 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ,...

चुटकुलों से सरकार नहीं, सिनेमा हॉल चल सकते हैं: नायब सिंह सैनी

👉हरियाणा के मुख्यमंत्री ने धूरी की ऐतिहासिक धरती से...