ਸਕੱਤਰੇਤ ਦੇ ਮੁਲਾਜਮ ਆਗੂਆਂ ਨੇ ਮੁੱਖ ਸਕੱਤਰ, ਪੰਜਾਬ ਨਾਲ ਕੀਤੀ ਮੁਲਾਕਾਤ

0
37

ਚੰਡੀਗੜ 23 ਨਵੰਬਰ: ਪੰਜਾਬ ਸਿਵਲ ਸਕੱਤਰੇਤ ਦੀਆਂ ਵੱਖ ਵੱਖ ਮੁਲਾਜਮ ਜਥੇਬੰਦੀਆਂ ਦੀ ਸਾਂਝੀ ਜੁਆਇੰਟ ਐਕਸ਼ਨ ਕਮੇਟੀ ਦੇ ਆਗੂਆਂ ਵੱਲੋਂ ਅੱਜ ਸ਼੍ਰੀ ਕੇ.ਏ.ਪੀ.ਸਿਨਹਾ, ਆਈ.ਏ.ਐਸ., ਮੁੱਖ ਸਕੱਤਰ, ਪੰਜਾਬ ਨਾਲ ਸਕੱਤਰੇਤ ਵਿਖੇ ਮੁਲਾਕਾਤ ਕੀਤੀ ਗਈ ਜਿਸ ਵਿੱਚ ਮੁਲਾਜਮ ਆਗੂਆਂ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਤਸਵੀਰ ਭੇਂਟ ਕੀਤੀ ਗਈ।ਇਸ ਮੁਲਾਕਾਤ ਵਿੱਚ ਮੁਲਾਜਮ ਆਗੂਆਂ ਵੱਲੋਂ ਮੁਲਾਜਮਾਂ ਦੇ ਕਈ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਗਈ ਜਿਹਨਾਂ ਨੂੰ ਮੁੱਖ ਸਕੱਤਰ, ਪੰਜਾਬ ਵੱਲੋਂ ਧਿਆਨ ਨਾਲ ਸੁਣਿਆ ਗਿਆ।

ਇਹ ਵੀ ਪੜ੍ਹੋ ‘‘ਹਮ ਤੋਂ ਡੁਬੇ ਸਨਮ,ਸਾਥ ਤੁਮੇ ਵੀ ਲੈ ਡੂੰਬੇਗੇਂ’’:ਅਕਾਲੀ ਦਲ ਦੀ ਗੈਰ-ਮੌਜੂਦਗੀ ਨੇ ਕੀਤਾ ਕਾਂਗਰਸ ਦਾ ਨੁਕਸਾਨ!

ਮੁੱਖ ਸਕੱਤਰ, ਪੰਜਾਬ ਵੱਲੋਂ ਮੁਲਾਜਮਾਂ ਨੂੰ ਮੇਹਨਤ ਅਤੇ ਇਮਾਨਦਾਰੀ ਨਾਲ ਡਿਊਟੀ ਕਰਨ ਦੀ ਨਸੀਅਤ ਦਿੱਤੀ ਗਈ ਤਾ ਜੋ ਪੰਜਾਬ ਨੂੰ ਖੁਸ਼ਹਾਲ ਸੁਬਾ ਬਣਾਇਆ ਜਾ ਸਕੇ ਅਤੇ ਮੁਲਾਜਮਾਂ ਨੂੰ ਡਿਊਟੀ ਦੇ ਨਾਲ ਨਾਲ ਸਾਹਿਤਕ ਸਰਗਰਮੀਆਂ ਵਿੱਚ ਭੂਮਿਕਾ ਨਿਭਾਉਣ ਲਈ ਵੀ ਆਖਿਆ ਗਿਆ।ਇਸ ਮੌਕੇ ਜੁਆਇੰਟ ਐਕਸ਼ਨ ਕਮੇਟੀ ਦੇ ਸਰਪ੍ਰਸਤ ਪਰਮਦੀਪ ਸਿੰਘ ਭਬਾਤ, ਚੇਅਰਮੈਨ ਮਨਜੀਤ ਸਿੰਘ ਰੰਧਾਵਾ, ਪ੍ਰਧਾਨ ਸੁਖਚੈਨ ਸਿੰਘ ਖਹਿਰਾ, ਸੀਨੀਅਰ ਮੀਤ ਪ੍ਰਧਾਨ ਸੁਖਚੈਨ ਸਿੰਘ ਖਹਿਰਾ, ਕੁਆਰਡੀਨੇਟਰ ਸ਼ੁਸ਼ੀਲ ਕੁਮਾਰ (ਫੌਜੀ) ਅਤੇ ਪਰਵੀਨ ਕੁਮਾਰ ਹਾਜਰ ਸਨ।

 

LEAVE A REPLY

Please enter your comment!
Please enter your name here