ਰਿਪਬਲਿਕ ਪਾਰਟੀ ਦੇ 387 ਡੈਲੀਗੇਟਸ ਦੀਆਂ ਮਿਲੀਆਂ ਵੋਟਾਂ
ਨਵੀਂ ਦਿੱਲੀ, 16 ਜੁਲਾਈ: ਆਪਣੇ ਪਹਿਲੇ ਕਾਰਜ਼ਕਾਲ ਦੌਰਾਨ ਵਿਵਾਦਾਂ ਵਿਚ ਰਹੇ ਅਤੇ ਹੁਣ ਦੋ ਦਿਨ ਪਹਿਲਾਂ ਇੱਕ ਚੋਣ ਰੈਲੀ ਦੌਰਾਨ ਗੋਲੀ ਦਾ ਸ਼ਿਕਾਰ ਹੋਏ ਅਮਰੀਕਾ ਦੇ ਸਾਬਕਾ ਰਾਸਟਰਪਤੀ ਡੋਨਲਡ ਟਰੰਪ ਦੀ ਉਮੀਦਵਾਰੀ ਮੋਹਰ ਲੱਗ ਗਈ ਹੈ। ਭਾਰਤੀ ਸਮੇ ਮੁਤਾਬਕ ਬੀਤੀ ਰਾਤ ਰਿਪਬਲਿਕ ਪਾਰਟੀ ਦੇ ਹੋਏ ਡੈਲੀਗੇਟ ਇਜਲਾਸ ਦੌਰਾਨ ਰਾਸਟਰਪਤੀ ਦੇ ਦਾਅਵੇਦਾਰ ਵਜੋਂ ਟਰੰਪ ਦੇ ਹੱਕ ਵਿਚ 387 ਵੋਟਾਂ ਪਈਆਂ, ਜਿਹੜੀਆਂ ਕਿ ਜਰੂਰਤ ਤੋਂ ਵੱਧ ਹਨ। ਟਰੰਪ ਨੂੰ ਪਾਰਟੀ ਵਿਚ ਪਹਿਲਾਂ ਤੋਂ ਹੀ ਮਜਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ।
ਜੰਮੂ ’ਚ ਫ਼ੌਜ ਤੇ ਅੱਤਵਾਦੀਆਂ ਵਿਚਕਾਰ ਗੋਲੀਬਾਰੀ, ਕੈਪਟਨ ਸਹਿਤ ਚਾਰ ਜਵਾਨ ਹੋਏ ਸ਼ਹੀਦ
ਹੁਣ ਟਰੰਪ ਇਸ ਸਾਲ ਦੇ ਅੰਤ ਵਿਚ ਹੋਣ ਵਾਲੀ ਰਾਸਟਰਪਤੀ ਦੀ ਚੋਣ ਲਈ ਆਪਣੀ ਮੁਹਿੰਮ ਸ਼ੁਰੂ ਕਰਨਗੇ। ਰਾਸਟਰਪਤੀ ਪਦ ਦੇ ਉਮੀਦਵਾਰ ਤੇ ਸਾਬਕਾ ਰਾਸ਼ਟਰਪਤੀ ਉਪਰ ਦੋ ਦਿਨ ਪਹਿਲਾਂ ਪੈਨਿਸਲਵਾਨੀਆ ਦੇ ਵਿਚ ਹੋਏ ਹਮਲੇ ਤੋਂ ਬਾਅਦ ਹੁਣ ਟਰੰਪ ਦੀ ਸੁਰੱਖਿਆ ਵਿਚ ਵੀ ਵਾਧਾ ਕਰਨ ਦੀ ਸੂਚਨਾ ਹੈ। ਜਿਕਰ ਕਰਨਾ ਬਣਦਾ ਹੈ ਕਿ ਇੱਕ ਰੈਲੀ ਦੇ ਵਿਚ ਸੰਬੋਧਨ ਦੇ ਦੌਰਾਨ ਟਰੰਪ ਉੱਪਰ ਇੱਕ ਸ਼ੂਟਰ ਦੇ ਵੱਲੋਂ ਗੋਲੀ ਚਲਾਈ ਗਈ ਸੀ, ਜੋਕਿ ਉਸਦੇ ਕੰਨ ਕੋਲੋਂ ਲੰਘ ਗਈ ਸੀ ਤੇ ਉਸਦੀ ਜਾਨ ਬੜੀ ਮੁਸ਼ਕਿਲ ਨਾਲ ਬਚੀ ਸੀ।