Punjabi Khabarsaar
ਮੁਲਾਜ਼ਮ ਮੰਚ

ਤਨਖਾਹ ਸਕੇਲ ਲਾਗੂ ਕਰਵਾਉਣ ਨੂੰ ਲੈ ਕੇ ਤਕਨੀਕੀ ਯੂਨੀਵਰਸਿਟੀਆਂ ਦੇ ਅਧਿਆਪਕਾਂ ਦਾ ਸੰਘਰਸ਼ ਦੂਜੇ ਮਹੀਨੇ ’ਚ ਹੋਇਆ ਦਾਖਲ

ਬਠਿੰਡਾ, 19 ਅਕਤੂਬਰ: ਪੰਜਾਬ ਦੀਆਂ ਤਕਨੀਕੀ ਯੂਨੀਵਰਸਿਟੀਆਂ ਦੇ ਅਧਿਆਪਕਾਂ ਵੱਲੋਂ ਨਵੇਂ ਤਨਖਾਹ ਸਕੇਲ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਚੱਲ ਰਿਹਾ ਸੰਘਰਸ਼ ਹੁਣ ਦੂਜੇ ਮਹੀਨੇ ਵਿੱਚ ਦਾਖਲ ਹੋ ਗਿਆ ਹੈ। ਕਈ ਵਾਰ ਪ੍ਰਸਤਾਵਾਂ, ਮੀਟਿੰਗਾਂ ਅਤੇ ਸੰਬੰਧਿਤ ਵਿਭਾਗਾਂ ਦੇ ਉੱਚ ਅਧਿਕਾਰੀਆਂ ਦੇ ਭਰੋਸੇ ਦੇ ਬਾਵਜੂਦ, ਨਵੀਂ ਤਨਖਾਹ ਸਕੇਲ ਹਾਲੇ ਤੱਕ ਤਕਨੀਕੀ ਯੂਨੀਵਰਸਿਟੀਆਂ ਦੇ ਅਧਿਆਪਕਾਂ ਲਈ ਲਾਗੂ ਨਹੀਂ ਕੀਤੀ ਗਈ ਹੈ, ਜਿਸ ਕਾਰਨ ਇੰਨ੍ਹਾਂ ਅਧਿਆਪਕਾਂ ਵਿਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ।

ਇਹ ਵੀ ਪੜ੍ਹੋ:ਸਵਾਰੀ ਦੀ ਜਾਨ ਖ਼ਤਰੇ ’ਚ ਪਾਉਣ ਵਾਲੇ ਸਰਕਾਰੀ ਬੱਸ ਦੇ ਡਰਾਈਵਰ ਤੇ ਕੰਢਕਟਰ ਮੁਅੱਤਲ

ਉਨ੍ਹਾਂ ਵੱਲੋਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਜਾ ਰਹੀ ਹੈ ਉਹ ਬਿਨਾ ਕਿਸੇ ਹੋਰ ਦੇਰੀ ਦੇ ਇਸ ਮਾਮਲੇ ਨੂੰ ਨਿਪਟਾਏ ਅਤੇ ਦੋ ਸਾਲਾਂ ਤੋਂ ਬਕਾਇਆ ਉਨ੍ਹਾਂ ਦੀ ਹੱਕੀ ਤਨਖਾਹ ਸਕੇਲ ਲਾਗੂ ਕਰੇ। ਪੰਜਾਬ ਸਰਕਾਰ ਵੱਲੋਂ ਮੰਗਾਂ ਨੂੰ ਨਾ ਮਨਜ਼ੂਰ ਕਰਨ ਦੇ ਵਿਰੋਧ ਵਿਚ ਇੰਨ੍ਹਾਂ ਅਧਿਆਪਕਾਂ ਵੱਲੋਂ 21 ਅਕਤੂਬਰ 2024 ਸੋਮਵਾਰ ਤੋਂ ਆਪਣੀਆਂ ਸਾਰੀਆਂ ਡਿਊਟੀਆਂ, ਜਿਸ ਵਿੱਚ ਪੜ੍ਹਾਈ ਅਤੇ ਇਮਤਿਹਾਨ ਵੀ ਸ਼ਾਮਲ ਹਨ, ਰੋਕਣ ਦਾ ਫ਼ੈਸਲਾ ਕਰ ਚੁੱਕੇ ਹਨ।

ਇਹ ਵੀ ਪੜ੍ਹੋ:ਬਜ਼ੁਰਗ ਵੱਲੋਂ ਦਰਬਾਰ ਸਾਹਿਬ ਦੇ ਸਰੋਵਰ ’ਚ ਛਾਲ ਮਾਰ ਕੇ ਆਤਮਹੱਤਿਆ ਦੀ ਕੋਸ਼ਿਸ਼

ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਨੂੰ ਵੀ ਦੇ ਦਿੱਤੀ ਹੈ।ਇਹ ਅਧਿਆਪਕ ਆਪਣੇ-ਆਪਣੇ ਯੂਨੀਵਰਸਿਟੀ ਦੇ ਮੁੱਖ ਗੇਟ ’ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਤਾਂ ਜੋ ਸਰਕਾਰ ਨੂੰ ਅਧਿਆਪਕਾਂ ਨਾਲ ਹੋ ਰਹੀ ਨਾਇਂਸਾਫ਼ੀ ਅਤੇ ਰਾਸ਼ਟਰ ਦੇ ਸਿੱਖਿਆ ਪ੍ਰਣਾਲੀ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਨਜ਼ਰਅੰਦਾਜ਼ ਕਰਨ ਦੀ ਯਾਦ ਦਿਵਾਈ ਜਾ ਸਕੇ।

 

Related posts

ਆਂਗਨਵਾੜੀ ਯੂਨੀਅਨ ਵੱਲੋਂ 11 ਜੁਲਾਈ ਦੇ ਚੰਡੀਗੜ੍ਹ ਰੋਸ ਪ੍ਰਦਰਸ਼ਨ ਦੀਆਂ ਤਿਆਰੀਆਂ ਜੋਰਾਂ ’ਤੇ

punjabusernewssite

ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਥਰਮਲ ਦੇ ਠੇਕਾ ਮੁਲਾਜ਼ਮਾਂ ਨੇ ਫੂਕਿਆ ਸਰਕਾਰ ਦਾ ਪੁਤਲਾ

punjabusernewssite

ਤਨਖਾਹਾਂ ਵਿਚ ਨਿਗੂਣੇ ਵਾਧੇ ਨੂੰ ਲਾਗੂ ਕਰਵਾਉਣ ਲਈ ਪਾਵਰਕਾਮ ਦੇ ਠੇਕਾਂ ਕਾਮਿਆਂ ਨੇ ਕੀਤਾ ਰੋਸ਼ ਮਾਰਚ

punjabusernewssite