ਫ਼ਲਾਈਓਵਰ ਤੋਂ ਟਰੱਕ ਪਲਟਿਆ, ਡਰਾਈਵਰ ਦੀ ਹੋਈ ਮੌ+ਤ

0
302
+1

ਗੁਰਦਾਸਪੁਰ, 20 ਜਨਵਰੀ: ਬੀਤੀ ਦੇਰ ਰਾਤ ਸਥਾਨਕ ਨਵੇਂ ਬੱਸ ਅੱਡੇ ਦੇ ਕੋਲ ਵਾਪਰੇ ਇੱਕ ਭਿਆਨਕ ਹਾਦਸੇ ਦੇ ਵਿਚ ਇੱਕ ਟਰੱਕ ਦੇ ਫ਼ਲਾਈਓਵਰ ਤੋਂ ਹੇਠਾਂ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਦੇ ਵਿਚ ਟਰੱਕ ਡਰਾਈਵਰ ਬੁਰੀ ਤਰ੍ਹਾਂ ਫ਼ਸ ਗਿਆ, ਜਿਸ ਕਾਰਨ ਕੈਬਿਨ ਕੱਟ ਕੇ ਉਸਨੂੰ ਕੱਢਣਾ ਪਿਆ ਪ੍ਰੰਤੂ ਉਸਦੀ ਮੌਤ ਹੋ ਗਈ। ਇਸ ਹਾਦਸੇ ਦੇ ਵਿਚ ਟਰੱਕ ‘ਚ ਸਵਾਰ ਕਲੀਨਰ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ। ਇਹ ਦੋਨੋਂ ਸਕੇ ਭਰਾ ਦੱਸੇ ਜਾ ਰਹੇ ਹਨ, ਜੋਕਿ ਯੂਪੀ ਦੇ ਫ਼ਤਿਹਪੁਰ ਦੇ ਰਹਿਣ ਵਾਲੇ ਸਨ।

ਇਹ ਵੀ ਪੜ੍ਹੋ HSGPC ਚੋਣਾਂ: ਦਾਦੂਵਾਲ ਹਾਰੇ, ਝੀਂਡਾ ਧੜਾ ਉਭਰਿਆ, ਦੂਜਿਆਂ ਨੂੰ ਵੀ ਮਿਲਿਆ ਰਲਵਾਂ-ਮਿਲਵਾਂ ਹੂੰਗਾਰਾ

ਇਹ ਹਾਦਸਾ ਟਰੱਕ ਦੀ ਡਰਾਈਵਰ ਸਾਈਡ ਦਾ ਅਚਾਨਕ ਟਾਈਰ ਫਟਣ ਕਾਰਨ ਵਾਪਰਿਆਂ ਦਸਿਆ ਜਾ ਰਿਹਾ। ਜਖ਼ਮੀ ਕਲੀਨਰ ਪਿਊਯ ਨੇ ਦਸਿਆ ਕਿ ਉਹ ਤੇ ਉਸਦਾ ਭਰਾ ਜੰਮੂ ਤੋਂ ਅੰਮ੍ਰਿਤਸਰ ਲਈ ਮਾਲ ਲੋਡ ਕਰਨ ਵਾਸਤੇ ਆ ਰਹੇ ਸਨ ਤੇ ਅਚਾਨਕ ਟਾਈਰ ਫਟਣ ਕਾਰਨ ਟਰੱਕ ਫ਼ਲਾਈਓਵਰ ਦੇ ਹੇਠਾਂ ਡਿੱਗ ਪਿਆ। ਮ੍ਰਿਤਕ ਦੀ ਪਹਿਚਾਣ ਮੁਨੇਸ਼ ਵਜੋਂ ਹੋਈ ਹੈ। ਘਟਨਾ ਦਾ ਪਤਾ ਲੱਗਦੇ ਹੀ ਐਸਐਸਐਫ਼ ਦੇ ਵਲੰਟੀਅਰ ਮੌਕੇ ’ਤੇ ਪੁੱਜੇ ਅਤੇ ਜਖ਼ਮੀ ਨੂੰ ਹਸਪਤਾਲ ਦਾਖ਼ਲ ਕਰਵਾਇਆ ਤੇ ਟਰੱਕ ਦੇ ਕੈਬਿਨ ਨੂੰ ਕੱਟ ਕੇ ਡਰਾਈਵਰ ਨੂੰ ਬਾਹਰ ਕੱਢਿਆ ਪ੍ਰੰਤੂ ਤਦ ਤੱਕ ਉਸਦੀ ਮੌਤ ਹੋ ਚੁੱਕੀ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

 

+1

LEAVE A REPLY

Please enter your comment!
Please enter your name here