Patiala/Chandigarh News: ਸੂਬੇ ਦੀ ਸੱਤਾਧਾਰੀ ਦੀ ਸੂਬਾਈ ਮਹਿਲਾ ਵਿੰਗ ਦੀ ਪ੍ਰਧਾਨ ਪ੍ਰੀਤੀ ਮਲਹੋਤਰਾ ਨੂੰ ਆਪਣੀ ਹੀ ਪਾਰਟੀ ਤੇ ਸਰਕਾਰ ਵਿਰੁਧ ਮੋਰਚਾ ਖੋਲਣਾ ਮਹਿੰਗਾ ਪੈ ਗਿਆ ਹੈ। ਐਤਵਾਰ ਨੂੰ ਪਟਿਆਲਾ ਵਿਖੇ ਪਾਰਟੀ ਵਿਰੁਧ ਧਰਨੇ ’ਤੇ ਬੈਠਣ ਵਾਲੀ ਪ੍ਰੀਤੀ ਮਲਹੋਤਰਾ ਨੂੰ ਹੁਣ ਸੂਬਾਈ ਪ੍ਰਧਾਨਗੀ ਤੋਂ ਹਟਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ ਨਸ਼ਾ ਤਸਕਰੀ ਦੇ ਦੋਸ਼ਾਂ ’ਚ ਪਿਛਲੇ 13 ਸਾਲਾਂ ਤੋਂ ਜੇਲ੍ਹ ‘ਚ ਬੰਦ ਜਗਦੀਸ ਭੋਲਾ ਜਮਾਨਤ ’ਤੇ ਹੋਇਆ ਰਿਹਾਅ
ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਤੇ ਸੂਬਾਈ ਇੰਚਾਰਜ਼ ਮਨੀਸ਼ ਸੁਸੋਦੀਆ ਦੇ ਦਸਤਖ਼ਤਾਂ ਹੇਠ ਜਾਰੀ ਪੱਤਰ ਮੁਤਾਬਕ ਉਨ੍ਹਾਂ ਦੀ ਥਾਂ ’ਤੇ ਮੋਗਾ ਹਲਕੇ ਤੋਂ ਵਿਧਾਇਕ ਤੇ ਪਾਰਟੀ ਦੀ ਹੁਣੇ ਨਿਯੁਕਤ ਕੀਤੀ ਗਈ ਸੂਬਾ ਉਪ ਪ੍ਰਧਾਨ ਡਾ ਅਮਨਦੀਪ ਕੌਰ ਨੂੰ ਮਹਿਲਾ ਵਿੰਗ ਦੀ ਜਿੰਮੇਵਾਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ ਦੁਖਦ ਖ਼ਬਰ; ਪੀਆਰਟੀਸੀ ਬੱਸ ਦੀ ਟੱਕਰ ’ਚ ਮੋਗਾ ਦੇ ਜਿਗਰੀ ਦੋਸਤਾਂ ਦੀ ਹੋਈ ਮੌ+ਤ
ਜਿਕਰਯੋਗ ਹੈ ਕਿ ਪ੍ਰੀਤੀ ਮਲਹੋਤਰਾ ਵੱਲੋਂ ਕੁੱਝ ਦਿਨ ਪਹਿਲਾਂ ਸੋਸਲ ਮੀਡੀਆ ’ਤੇ ਪੋਸਟ ਪਾ ਕੇ ਵੀ ਪਾਰਟੀ ਆਗੂਆਂ ਉਪਰ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਗਾਏ ਸਨ। ਉਸਦਾ ਦਾਅਵਾ ਸੀ ਕਿ ਪਾਰਟੀ ਨਾਲ ਪਹਿਲੇ ਦਿਨ ਤੋਂ ਖੜ੍ਹਣ ਵਾਲੇ ਵਲੰਟੀਅਰਾਂ ਦੀ ਥਾਂ ਦਲ-ਬਦਲੂਆਂ ਨੂੰ ਪਹਿਲ ਦਿੱਤੀ ਜਾ ਰਹੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


