ਵਿਦੇਸੋਂ ਪਰਤੇ ਨੌਜਵਾਨ ਦੀ ਘਰ ਪਹੁੰਚਣ ਤੋਂ ਪਹਿਲਾਂ ਹੀ ਸੜਕ ਹਾਦਸੇ ’ਚ ਹੋਈ ਮੌ+ਤ

0
598
+2

👉ਕਾਰ ਦਾ ਡਰਾਈਵਰ ਦੀ ਵੀ ਹੋਈ ਮੌਤ, ਮਾਂ ਹੋਈ ਗੰਭੀਰ ਜਖ਼ਮੀ
ਫ਼ਗਵਾੜਾ, 19 ਦਸੰਬਰ: ਕਰੀਬ ਪੰਜ ਸਾਲਾਂ ਬਾਅਦ ਵਿਦੇਸ਼ ਤੋਂ ਘਰ ਪਰਤ ਰਹੇ ਲੁਧਿਆਣਾ ਦੇ ਇੱਕ ਨੌਜਵਾਨ ਦੀ ਰਾਸਤੇ ਵਿਚ ਹੀ ਸੜਕ ਹਾਦਸੇ ’ਚ ਦਰਦਨਾਕ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਨੌਜਵਾਨ ਅੰਮ੍ਰਿਤਸਰ ਏਅਰਪੋਰਟ ’ਤੇ ਉਤਰਿਆ ਸੀ ਅਤੇ ਉਸਨੂੰ ਉਸਦੀ ਮਾਂ ਇੱਕ ਕਾਰ ਰਾਹੀਂ ਲੈਣ ਆਈ ਹੋਈ ਸੀ। ਇਸ ਹਾਦਸੇ ਵਿਚ ਕਾਰ ਡਰਾਈਵਰ ਦੀ ਵੀ ਮੌਤ ਹੋ ਗਈ ਜਦਂਕਿ ਨੌਜਵਾਨ ਦੀ ਮਾਂ ਗੰਭੀਰ ਰੂਪ ਵਿਚ ਜਖ਼ਮੀ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਦਿਲਪ੍ਰੀਤ ਸਿੰਘ ਵਾਸੀ ਦੁਗਰੀ ਲੁਧਿਆਣਾ ਦੇ ਤੌਰ ’ਤੇ ਹੋਈ ਹੈ।

ਇਹ ਵੀ ਪੜ੍ਹੋ ਪੰਜਾਬ ਪੁਲਿਸ ਦੀ ਇੱਕ ਹੋਰ ਚੌਕੀ ’ਤੇ ਗ੍ਰਨੇਡ ਹਮਲਾ, ਗੈਂਗਸਟਰਾਂ ਨੇ ਲਈ ਜਿੰਮੇਵਾਰੀ

ਦਿਲਪ੍ਰੀਤ ਪੰਜ ਸਾਲ ਪਹਿਲਾਂ ਆਸਟਰੇਲੀਆ ਗਿਆ ਸੀ ਤੇ ਹੁਣ ਵਾਪਸ ਆਇਆ ਸੀ।ਉਸਦੀ ਮਾਂ ਦਾ ਲੁਧਿਆਣਾ ਵਿਚ ਬੁਟੀਕ ਦਸਿਆ ਜਾ ਰਿਹਾ। ਘਟਨਾ ਸਮੇਂ ਜਦ ਨੌਜਵਾਨ ਨੂੰ ਲੈ ਕੇ ਕਾਰ ਵਾਪਸ ਆ ਰਹੀ ਸੀ ਤਾਂ ਫ਼ਗਵਾੜਾ ਫ਼ਲਾਈਓਵਰ ’ਤੇ ਜਦ ਉਨ੍ਹਾਂ ਦੀ ਕਾਰ ਟਰਾਲੀ ਨੂੰ ਓਵਰਟੇਕ ਕਰਨ ਲੱਗੀ ਤਾਂ ਅੱਗੇ ਟਰਾਲੇ ਵਿਚ ਜਾ ਵੱਜੀ ਅਤੇ ਪਿੱਛੇ ਤੋਂ ਉਸਦੇ ਵਿਚ ਇੱਕ ਹੋਰ ਟਰੱਕ ਆ ਵੱਜਿਆ। ਕਾਰ ਦੀ ਰਫ਼ਤਾਰ ਤੇਜ ਦੱਸੀ ਜਾ ਰਹੀ ਹੈ ਤੇ ਇਹ ਟੱਕਰ ਇੰਨੀਂ ਭਿਆਨਕ ਸੀ ਕਿ ਕਾਰ ਦਾ ਮੂੰਹ ਮੁੜ ਦੂਜੇ ਪਾਸੇ ਹੋ ਗਿਆ। ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

+2

LEAVE A REPLY

Please enter your comment!
Please enter your name here