ਚੰਡੀਗੜ੍ਹ, 23 ਅਗਸਤ: ਪੰਜਾਬ ਦੇ ਵਿਚ ਜੇਕਰ ਹੁਣ ਵਹੀਕਲ ਖ਼ਰੀਦਣ ਦੀ ਸੋਚ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਕੰਮ ਦੀ ਹੈ। ਆਗਾਮੀ 1 ਸਤੰਬਰ ਤੋਂ ਸੂਬੇ ਵਿਚ ਦੋ ਪਹੀਆ ਤੋਂ ਲੈ ਕੇ ਚਾਰ ਪਹੀਆ ਵਾਹਨ ਦੀ ਰਜਿਸਟਰੇਸ਼ਨ ਕੀਮਤ ਵਧਣ ਜਾ ਰਹੀ ਹੈ। ਇਸਦੇ ਨਾਲ ਹੀ ਪੁਰਾਣੇ ਵਾਹਨਾਂ ’ਤੇ ਗਰੀਨ ਟੈਕਸ ਲਗਾਇਆ ਗਿਆ ਹੈ। ਇਸਦੇ ਲਈ ਪੰਜਾਬ ਸਰਕਾਰ ਨੇ ਲੱਗਣ ਵਾਲੀਆਂ ਟੈਕਸ ਦਰਾਂ ਵੀ ਐਲਾਨ ਦਿੱਤੀਆਂ ਹਨ। ਸੂਬੇ ਦੇ ਟ੍ਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਜਾਰੀ ਇੱਕ ਪੱਤਰ ਮੁਤਾਬਕ ਗੈਰ ਕਮਰਸ਼ੀਅਲ ਵਾਹਨਾਂ ਦੀ ਰਜਿਸਟਰੇਸ਼ਨ ਦੇ ਰਿਨਊ ਕਰਵਾਉਣ ਸਮੇਂ ਪੈਟਰੋਲ ਦੇ ਦੋ ਪਹੀਆ ਵਾਹਨ ਉਪਰ 500 ਰੁਪਏ ਅਤੇ ਡੀਜਲ਼ ਦੇ ਮੋਟਰਸਾਈਕਲ/ਸਕੂਟਰ ਉਪਰ 1000 ਰੁਪਏ ਗਰੀਨ ਟੈਕਸ ਲੱਗੇਗਾ।
ਇਸੇ ਤਰ੍ਹਾਂ 1500 ਦੀ ਕੈਪਿਸਟੀ ਵਾਲੇ ਪੈਟਰੋਲ ਦੇ ਚਾਹ ਪਹੀਆ ਵਾਹਨ ਉਪਰ ਇਹ ਟੈਕਸ 3000 ਹਜ਼ਾਰ ਅਤੇ ਡੀਜ਼ਲ ਵਾਲੇ ਉਪਰ 4000 ਰੁਪਏ ਦੇਣਾ ਹੋਵੇਗਾ। ਜਦੋਂ ਕਿ 1500ਸੀਸੀ ਤੋਂ ਉਪਰ ਚਾਹ ਪਹੀਆ ਵਾਹਨਾਂ ਲਈ ਇਹ ਦਰ 4000 ਅਤੇ 6000 ਹਜ਼ਾਰ ਰੱਖੀ ਗਈ ਹੈ। ਇਸਤੋਂ ਇਲਾਵਾ ਜੇਕਰ ਵਪਾਰਕ ਵਾਹਨਾਂ ਦੀ ਗੱਲ ਕੀਤੀ ਜਾਵੇ ਤਾਂ ਕਮਰਸ਼ੀਅਲ ਵਰਤੋਂ ਲਈ ਖਰੀਦੇ ਜਾਣ ਵਾਲਾ ਮੋਟਰਸਾਈਕਲ ਉਪਰ 250, ਤਿੰਨ ਪਹੀਆ ਵਾਹਨ ਲਈ 300, ਮੋਟਰ ਕੇਬ/ਮੇਕਸੀ ਕੇਬ ਲਈ 500, ਲਾਈਟ ਮੋਟਰ ਵਹੀਕਲ ਲਈ 1500, ਮੀਡੀਅਮ ਮੋਟਰ ਵਹੀਕਲ ਲਈ 2000 ਅਤੇ ਹੈਵੀ ਮੋਟਰ ਵਹੀਕਲ ਲਈ 2500 ਰੁਪਏ ਗਰੀਨ ਟੈਕਸ ਦੇਣਾ ਪਏਗਾ। ਇਸੇ ਤਰ੍ਹਾਂ ਨਵੇਂ ਖਰੀਦੇ ਜਾਣ ਵਾਲੇ ਵਾਹਨਾਂ ਦੀ ਰਜਿਸਟਰੇਸ਼ਨ ਫ਼ੀਸਾਂ ਵਿਚ ਵੀ ਵਾਧਾ ਕੀਤਾ ਗਿਆ।
ਨਾਭਾ ਜੇਲ੍ਹ ਬ੍ਰੇਕ ਕਾਂਡ ਦਾ ਮਾਸਟਰਮਾਈਂਡ ਰੋਮੀ ਪੰਜਾਬ ਪੁਲਿਸ ਨੇ ਹਾਂਗਕਾਂਗ ਤੋਂ ਲਿਆਂਦਾ ਵਾਪਸ
15 ਲੱਖ ਰੁਪਏ ਤੱਕ ਦੀ ਕੀਮਤ ਵਾਲੇ ਚਾਰ ਪਹੀਆ ਨਿੱਜੀ ਵਾਹਨਾਂ ਦੀ ਅਸਲ ਕੀਮਤ ’ਤੇ 9.5 ਫ਼ੀਸਦੀ ਰੋਡ ਟੈਕਸ ਲੱਗੇਗਾ, ਜੋਕਿ ਮੌਜੂਦਾ ਨਾਲੋਂ ਅੱਧਾ ਫ਼ੀਸਦੀ ਵੱਧ ਹੈ। ਇਸੇ ਤਰ੍ਹਾਂ 15 ਤੋਂ 25 ਲੱਖ ਰੁਪਏ ਦੀ ਕੀਮਤ ਵਾਲੇ ਵਾਹਨਾਂ ’ਤੇ 12 ਫ਼ੀਸਦੀ, 25 ਲੱਖ ਰੁਪਏ ਤੋਂ ਵੱਧ ਦੇ ਚਾਰ ਪਹੀਆ ਨਿੱਜੀ ਵਾਹਨ ’ਤੇ ਇਹ ਟੈਕਸ ਦੀ ਦਰ 13 ਫ਼ੀਸਦੀ ਹੋਵੇਗੀ। ਇਸੇ ਤਰ੍ਹਾਂ ਬੱਸਾਂ ਦੀਆਂ ਫ਼ੀਸਾਂ ਵਿਚ ਵੀ ਵਾਧਾ ਕੀਤਾ ਗਿਆ। ਹੁਣ ਦੂਜੇ ਸੂਬਿਆਂ ਤੋਂ ਪੰਜਾਬ ਵਿਚ ਦਾਖ਼ਲ ਹੋਣ ਵਾਲੀਆਂ ਸਧਾਰਨ ਬੱਸਾਂ ਨੂੰ 2.56 ਰੁਪਏ ਦੀ ਥਾਂ 6 ਰੁਪਏ, ਐਚ.ਡੀ.ਏ.ਸੀ ਬੱਸਾਂ ਨੂੰ 3.20 ਦੀ ਬਜਾਏ 7 ਰੁਪਏ ਪ੍ਰਤੀ ਕਿਲੋਮੀਟਰ ਅਤੇ ਡੀਲੈਕਸ ਬੱਸਾਂ ਦਾ ਪਹਿਲਾਂ ਦੀ ਤਰ੍ਹਾਂ 13 ਕਿਲੋਮੀਟਰ ਹੀ ਦੇਣੇ ਹੋਣਗੇ। ਇਹ ਵੀ ਪਤਾ ਲੱਗਿਆ ਕਿ ਟੂਰਿਸਟ ਬੱਸਾਂ ਦੇ ਟੈਕਸਾਂ ਵਿਚ ਵੀ ਪ੍ਰਤੀ ਸੀਟ ਦੇ ਹਿਸਾਬ ਨਾਲ ਵਾਧਾ ਕੀਤਾ ਗਿਆ।
Share the post "ਪੰਜਾਬ ਦੇ ਵਿਚ ‘ਵਹੀਕਲ’ ਖ਼ਰੀਦਣੇ ਹੋਏ ਮਹਿੰਗੇ, ਵਪਾਰਕ ਵਾਹਨਾਂ ਦੇ ਟੈਕਸ ’ਚ ਵੀ ਹੋਇਆ ਵਾਧਾ"