9 ਮਾਰਚ ਨੂੰ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਅਤੇ 10 ਮਾਰਚ ਨੂੰ ਸਵੇਰੇ 8 ਵਜੇ ਤੋਂ 11 ਵਜੇ ਤੱਕ ਹੋਵੇਗੀ ਕਥਾ
Bathinda News:ਮਹਿਤਾ ਪਰਿਵਾਰ ਵੱਲੋਂ ਬਠਿੰਡਾ ਵਿੱਚ 6 ਮਾਰਚ ਤੋਂ 10 ਮਾਰਚ ਤੱਕ ਕਰਵਾਈ ਜਾ ਰਹੀ ਦੂਜੀ ਵਿਸ਼ਾਲ ਇਤਿਹਾਸਿਕ ‘ਸ਼੍ਰੀ ਸ਼ਿਵ ਮਹਾਂਪੁਰਾਣ ਕਥਾ’ ਦੇ ਅੱਜ ਤੀਜੇ ਦਿਨ ਕਥਾ ਸੁਣਨ ਲਈ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਸ਼ਰਧਾਲੂਆਂ ਨੇ ਇਹ ਵੀ ਮੰਗ ਰੱਖੀ ਕਿ ਅਗਲੀ ਵਾਰ ਇਹ ਕਥਾ 9 ਦਿਨਾਂ ਲਈ ਹੋਵੇ। ਅੱਜ ਕਥਾ ਸੁਣਾਉਂਦਿਆਂ ਪੰਡਿਤ ਪ੍ਰਦੀਪ ਮਿਸ਼ਰਾ ਜੀ ਨੇ ਕਿਹਾ ਕਿ ਆਪਣੇ ਮਨ ਦੇ ਅੰਦਰ ਭਰੀ ਗੰਦਗੀ ਨੂੰ ਸਾਫ ਕਰਕੇ ਹੀ ਪੁੰਨ ਦਾ ਭਾਗੀ ਬਣਿਆ ਜਾ ਸਕਦਾ ਹੈ ਅਤੇ ਭਗਵਾਨ ਸ਼ਿਵ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ Big News: ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਜੇਲ੍ਹ ਦੇ ਸੁਪਰਡੈਂਟ ਸਮੇਤ ਪੰਜ ਜੇਲ੍ਹ ਅਧਿਕਾਰੀਆਂ ਅਤੇ ਦੋ ਕੈਦੀਆਂ ਵਿਰੁੱਧ ਮੁਕੱਦਮਾ ਦਰਜ
ਉਨ੍ਹਾਂ ‘ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ’ ਬੋਲਦੇ ਹੋਏ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਮਨ ਦੀ ਗੰਦਗੀ ਸਾਫ ਕਰਨ ਅਤੇ ਆਪਣੇ ਮਾਤਾ ਪਿਤਾ ਦੀ ਸੇਵਾ ਕਰਨ ਨਾਲ ਪਰਮਾਤਮਾ ਦੇ ਮਿਲਣ ਦੀ ਗੱਲ ਆਪਣੀ ਗੁਰਬਾਣੀ ਵਿੱਚ ਦਰਜ ਕੀਤੀ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡਾ ਆਸ਼ਰਮ ਗ੍ਰਹਿਸਥ ਆਸ਼ਰਮ ਹੈ, ਅਜਿਹੇ ਵਿੱਚ ਕਿਸੇ ਗੰਗਾ ਵਿੱਚ ਸਨਾਨ ਕਰਨ ਨਾਲ ਭਗਵਾਨ ਸ਼ਿਵ ਦੀ ਪ੍ਰਾਪਤੀ ਨਹੀਂ ਹੁੰਦੀ, ਬਲਕਿ ਆਪਣੇ ਘਰ ਵਿੱਚ ਆਪਣੇ ਮਾਤਾ ਪਿਤਾ ਦੇ ਚਰਨਾਂ ਵਿੱਚ ਬਹਿ ਕੇ ਉਨ੍ਹਾਂ ਦੀ ਸੇਵਾ ਕਰਨ ਤੇ ਭਗਵਾਨ ਦਾ ਜਾਪ ਕਰਨ ਨਾਲ ਇਨਸਾਨ ਪੁੰਨ ਦਾ ਭਾਗੀਦਾਰ ਬਣਦਾ ਹੈ ਅਤੇ ਉਸਨੂੰ ਭਗਵਾਨ ਸਿੰਘ ਦੀ ਪ੍ਰਾਪਤੀ ਹੁੰਦੀ ਹੈ। ਅੱਜ ਕਥਾ ਸੁਣਨ ਲਈ ਇੰਪਰੂਵਮੈਂਟ ਟਰੱਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਭੱਲਾ ਵੀ ਪਹੁੰਚੇ, ਜਿਨ੍ਹਾਂ ਨੇ ਪੰਡਿਤ ਪ੍ਰਦੀਪ ਮਿਸ਼ਰਾ ਜੀ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ।
ਇਹ ਵੀ ਪੜ੍ਹੋ ਜਥੇਦਾਰ ਨੂੰ ਹਟਾਉਣ ਦੇ ਫੈਸਲੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਅਹਿਮ ਬਿਆਨ, ਕਿਹਾ ਬਦਲਾਖੋਰੀ ਦੀ ਭਾਵਨਾ
ਇਸ ਦੌਰਾਨ ਪੰਡਿਤ ਪ੍ਰਦੀਪ ਮਿਸ਼ਰਾ ਨੇ ਜਿਵੇਂ ਹੀ ਭਜਨ ‘ਭੋਲੇ ਤੂਨੇ ਐਸਾ ਡਮਰੂ ਬਜਾਇਆ’ ਗਾਣਾ ਸ਼ੁਰੂ ਕੀਤਾ ਤਾਂ ਖ਼ਚਾਖਚ ਭਰੇ ਪੰਡਾਲ ਵਿੱਚ ਬੈਠੇ ਸ਼ਰਧਾਲੂਆਂ ਤੋਂ ਇਲਾਵਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਅਮਰਜੀਤ ਮਹਿਤਾ, ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਬਬੀਤਾ ਮਹਿਤਾ, ਉਹਨਾਂ ਦੇ ਬੇਟੇ ਅਤੇ ਬਠਿੰਡਾ ਦੇ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਤੇ ਬੇਟੀ ਸਪਨਾ ਵੀ ਸ਼ਿਵ ਦੇ ਭਜਨ ਵਿੱਚ ਮਗਨ ਹੋ ਕੇ ਝੁਮਣ ਲੱਗੇ। ਪਦਮਜੀਤ ਸਿੰਘ ਮਹਿਤਾ ਨੇ ਅਪੀਲ ਕਰਦਿਆਂ ਕਿਹਾ ਕਿ ਬਠਿੰਡਾ ਵਿੱਚ ਆਯੋਜਿਤ ਹੋ ਰਹੀ ‘ਸ਼੍ਰੀ ਸ਼ਿਵ ਮਹਾਂਪੁਰਾਣ ਕਥਾ’ ਵਿੱਚ ਜ਼ਿਆਦਾ ਤੋਂ ਜ਼ਿਆਦਾ ਸੰਖਿਆ ਵਿੱਚ ਪਹੁੰਚਣ, ਜਿਨ੍ਹਾਂ ਲਈ ਬਹੁਤ ਹੀ ਚੰਗੇ ਪ੍ਰਬੰਧ ਕੀਤੇ ਗਏ ਹਨ, ਜਿਨ੍ਹਾਂ ਨੂੰ ਹਰ ਸੁਵਿਧਾ ਮੁਫ਼ਤ ਵਿੱਚ ਦਿੱਤੀ ਜਾ ਰਹੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "‘ਸ਼੍ਰੀ ਸ਼ਿਵ ਮਹਾਂਪੁਰਾਣ ਕਥਾ’ ਦੇ ਤੀਜੇ ਦਿਨ ਸ਼ਰਧਾਲੂਆਂ ’ਚ ਰਿਹਾ ਭਾਰੀ ਉਤਸ਼ਾਹ, ਅਗਲੀ ਵਾਰ 9 ਦਿਨ ਦੀ ਲਈ ਕਥਾ ਕਰਵਾਉਣ ਲਈ ਕਿਹਾ"