WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਕਿਸਾਨ ਤੇ ਮਜ਼ਦੂਰ ਮਸਲੇ

ਕਿਸਾਨੀ ਅੰਦੋਲਨ ਦੇ ਸ਼ਹੀਦ ਕਿਸਾਨ ਸ਼ੁਭਕਰਨ ਨੂੰ ਹਜ਼ਾਰਾਂ ਲੋਕਾਂ ਨੇ ਦਿੱਤੀ ਅੰਤਿਮ ਸਰਧਾਂਜਲੀ

ਰਾਮਪੁਰਾ ਫੂਲ,3 ਮਾਰਚ: ਕਿਸਾਨੀ ਅੰਦੋਲਨ ਵਿੱਚ ਜਾਨ ਗਵਾਉਣ ਵਾਲੇ ਸੁਭਕਰਨ ਸਿੰਘ ਦੀ ਅੰਤਿਮ ਅਰਦਾਸ ਸਮਾਗਮ ਪਿੰਡ ਬੱਲ੍ਹੋ ਦੀ ਅਨਾਜ ਮੰਡੀ ਵਿੱਚ ਕਰਵਾਇਆ ਗਿਆ। ਸ਼ਰਧਾਂਜਲੀ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕਰਕੇ ਸੁਭਕਰਨ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਸਮੇਂ ਅੰਤਿਮ ਅਰਦਾਸ ਤੋ ਬਾਅਦ ਕਿਸਾਨ ਆਗੂਆਂ ਵੱਲੋਂ ਸਟੇਜ ਚਲਾਈ ਗਈ ਤੇ ਸੀਮਤ ਬੁਲਾਰਿਆਂ ਨੇ ਪੰਡਾਲ ਵਿਚ ਬੈਠੇ ਲੋਕਾਂ ਨੂੰ ਸੰਬੋਧਨ ਕੀਤਾ। ਬੀਕੇਯੂ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਜੱਦੋ ਤੱਕ ਕਿਸਾਨੀ ਰਹੇਗੀ ਉਦੋਂ ਤੱਕ ਖਨੋਰੀ ਬਾਰਡਰ ਦੇ ਸ਼ਹੀਦ ਸੁਭਕਰਨ ਸਿੰਘ ਦਾ ਨਾ ਸਹੀਦਾ ਦੀ ਪਹਿਲੀ ਕਤਾਰ ਵਿੱਚ ਆਉਦਾ ਰਹੇਗਾ। ਉਨ੍ਹਾਂ ਸਵਾਮੀਨਾਥਨ ਦੀ ਰਿਪੋਰਟ ਕੇਂਦਰ ਸਰਕਾਰ ਵੱਲੋਂ ਲਾਗੂ ਕਰਵਾਉਣ ਲਈ ਕੇਂਦਰ ਸਰਕਾਰ ਵਿਰੁੱਧ ਆਰ-ਪਾਰ ਦੀ ਲੜਾਈ ਲੜਨ ਦਾ ਪ੍ਰਣ ਕੀਤਾ। ਬੀਕੇਯੂ ਕ੍ਰਾਂਤੀਕਾਰੀ ਦੇ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਪਹਿਲੇ ਕਿਸਾਨ ਅੰਦੋਲਨ ਨੂੰ ਮੁਲਤਵੀ ਕਰਨ ਤੋ ਬਾਅਦ ਫਿਰ ਦੂਸਰਾ ਕਿਸਾਨ ਅੰਦੋਲਨ ਸ਼ੁਰੂ ਕਰਨ ਲਈ 13 ਫਰਵਰੀ ਨੂੰ ਕਿਸਾਨਾਂ ਸਮੇਤ ਸੁਭਕਰਨ ਸਿੰਘ ਦਿੱਲੀ ਵੱਲ ਰਵਾਨਾ ਹੋਇਆ ਤੇ 21 ਫਰਵਰੀ ਨੂੰ ਅਗਨੀ ਫੈਰ ਸਿਰ ਤੇ ਝੱਲਦਿਆਂ ਸ਼ਹਾਦਤ ਪ੍ਰਾਪਤ ਕਰ ਗਿਆ ਤੇ ਉਹ ਦਿੱਲੀ ਨਹੀਂ ਪਹੁੰਚ ਸਕਿਆ ਪਰ ਉਨ੍ਹਾਂ ਲਈ ਦਿੱਲੀ ਪਹੁੰਚਣ ਦਾ ਕਾਰਜ ਛੱਡ ਗਿਆ।

ਟਿਕਟ ਨਾ ਮਿਲਣ ’ਤੇ ਭਾਜਪਾ ਦੇ ਵੱਡੇ ਆਗੂ ਨੇ ਲਿਆ ਸਿਆਸਤ ਤੋਂ ਸੰਨਿਆਸ

ਪੰਜਾਬ ਕਿਸਾਨ ਮਜ਼ਦੂਰ ਮੋਰਚਾ ਦੇ ਪ੍ਰਧਾਨ ਸਰਵਣ ਸਿੰਘ ਪੰਧੇਰ ਇਹ ਅੰਦੋਲਨ ਕੇਂਦਰ ਅਤੇ ਹਰਿਆਣਾ ਸਰਕਾਰ ਦੀਆ ਰੋਕਾਂ ਲਗਾਉਣ ਤੇ ਮੀਡੀਆ ਰਾਹੀ ਅੰਦੋਲਨ ਨੂੰ ਕਾਂਗਰਸੀ ਦਾ ਅੰਦੋਲਨ,ਖਾਲਸਤਾਨੀਆਂ ਦਾ ਅੰਦੋਲਨ ਆਖਣ ਦੇ ਬਾਵਜੂਦ ਇਹ ਕਿਸਾਨ ਅੰਦੋਲਨ ਕੋਮੰਤਰੀ ਪੱਧਰ ਤੇ ਚਲਾ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀ 6 ਮਾਰਚ ਨੂੰ ਪੰਜਾਬ ਅਤੇ ਹਰਿਆਣੇ ਨੂੰ ਛੱਡ ਕੇ ਬਾਕੀ ਸਾਰੇ ਦੇਸ ਵਿਚੋ ਪੈਦਲ ਜਾ ਬੱਸਾ ਟਰੇਨਾ ਰਾਹੀ ਦਿੱਲੀ ਆਉਣਗੇ ਬਾਕੀ ਪੰਜਾਬ ਦੇ ਖਨੌਰੀ ਅਤੇ ਸੰਭੂ ਬਾਰਡਰਾਂ ਤੇ ਅੰਦੋਲਨ ਇਸੇ ਤਰਾਂ ਹੀ ਜਾਰੀ ਰਹੇਗਾ ਅਤੇ ਆਉਣ ਵਾਲੀ 10 ਨੂੰ ਮਾਰਚ ਪੂਰੇ ਦੇਸ ਵਿਚ ਦੋਵੇਂ ਫੋਰਮਾ ਵੱਲੋਂ 12 ਵਜੇ ਤੋ 4 ਵਜੇ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਇਸ ਸਮੇਂ ਤਿਹਾੜ ਜੇਲ੍ਹ ਵਿਚ ਬੰਦ ਜਗਤਾਰ ਸਿੰਘ ਹਵਾਰਾ ਦੇ ਧਰਮੀ ਪਿਤਾ ਗੁਰਚਰਨ ਸਿੰਘ ਵੱਲੋਂ ਸੁਭਕਰਨ ਸਿੰਘ ਦੇ ਪਰਿਵਾਰ ਨੂੰ ਆਰਥਿਕ ਸਹਾਇਤਾ ਦਿੱਤੀ ਗਈ ਅਤੇ ਉਨ੍ਹਾਂ ਵੱਲੋਂ ਖਨੌਰੀ ਬਾਰਡਰ ਤੇ ਟਰੈਕਟਰਾਂ ਦੇ ਹੋਏ ਨੁਕਸਾਨ ਦੀ ਭਰਮਾਈ ਕਰਨ ਬਾਰੇ ਐਲਾਨ ਕੀਤਾ।

ਜਾਖੜ ਨੇ ਕਿਸਾਨ ਆਗੂਆਂ ਨੂੰ ਕੀਤਾ ਸਵਾਲ, ਪੂਰੀ ਫਸਲ ਐਮਐਸਪੀ ’ਤੇ ਚੱਕੀ ਜਾ ਰਹੀ ਹੈ ਫਿਰ ਲੜਾਈ ਕਿਹੜੀ ਗੱਲ ਦੀ?

ਇਸ ਸਮੇਂ ਸਟੇਜ ਸੈਕਟਰੀ ਇੰਦਰਜੀਤ ਸਿੰਘ ਨੇ ਦੋਵੇਂ ਫਰੰਟਾਂ ਵੱਲੋਂ ਸਾਂਝੇ ਚਾਰ ਮਤੇ ਪਾਸ ਕੀਤੇ ਕਿ ਪਹਿਲਾ ਪੰਜਾਬ ਸਰਕਾਰ ਖਨੌਰੀ ਬਾਰਡਰ ਤੇ ਗੋਲੀ ਚਲਾਉਣ ਦਾ ਹੁਕਮ ਦੇਣ ਵਾਲੇ ਅਧਿਕਾਰੀਆਂ ਦੀ ਤਫ਼ਤੀਸ਼ ਕਰਕੇ ਉਨ੍ਹਾਂ ਨੂੰ ਜੇਲ੍ਹਾਂ ਵਿਚ ਸੁੱਟੇ,ਦੂਸਰਾ ਦੋਵਾਂ ਬਾਡਰਾਂ ਤੇ ਜ਼ਖਮੀ ਕੀਤੇ ਗਏ ਕਿਸਾਨਾਂ ਅਤੇ ਕਿਸਾਨ ਮਸ਼ੀਨਰੀ ਦੀ ਕੀਤੀ ਗਈ ਭੰਨ ਤੋੜ ਦੀ ਵੱਖਰੀ ਐਫ.ਆਈ.ਆਰ ਦਰਜ ਕੀਤੀ ਜਾਵੇ,ਤੀਜੀ ਪੰਜਾਬ ਵਿੱਚ ਹੋਈ ਗੜੇਮਾਰੀ ਨਾਲ ਨੁਕਸਾਨੀਆ ਫ਼ਸਲਾਂ ਦਾ ਮੁਆਵਜਾਂ ਦਿੱਤਾ ਜਾਵੇ ਅਤੇ ਚੌਥਾ ਕਿਸਾਨ ਮੰਗਾ ਨੂੰ ਮਨਵਾਉਣ ਲਈ ਪੂਰੇ ਦੇਸ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਦੀ ਏਕਤਾ ਲਈ ਯਤਨ ਤੇਜ਼ ਕਰਨਾ। ਅਖੀਰ ਵਿਚ ਬੀਕੇਯੂ ਸਿੱਧੂਪੁਰ ਦੇ ਕਾਕਾ ਸਿੰਘ ਕੋਟੜਾ ਨੇ ਆਏ ਸਾਰੇ ਮਜ਼ਦੂਰਾ ਕਿਸਾਨਾਂ ਧੰਨਵਾਦ ਕੀਤਾ। ਇਸ ਸਮੇਂ ਬੀਕੇਯੂ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ,ਬੀਕੇਯੂ ਡਕੌਦਾ ਧਨੇਰ ਤੋ ਮਨਜੀਤ ਸਿੰਘ ਧਨੇਰ,ਗੁਰਨਾਮ ਸਿੰਘ ਚੰੜੂਨੀ,ਮੌੜ ਤੋ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ,ਰਾਮਪੁਰਾ ਤੋ ਵਿਧਾਇਕ ਬਲਕਾਰ ਸਿੰਘ ਸਿੱਧੂ,ਅਕਾਲੀ ਦਲ ਤੋ ਸਿਕੰਦਰ ਸਿੰਘ ਮਲੂਕਾ,ਹਲਕਾ ਮੌੜ ਤੋਂ ਕਾਂਗਰਸ ਦੇ ਹਲਕਾ ਸੇਵਾਦਾਰ ਤੇਜਾ ਦੰਦੀਵਾਲ,ਬਲਵਿੰਦਰ ਸਿੰਘ ਭੂੰਦੜ,ਅਕਾਲੀ ਦਲ ਅਮ੍ਰਿੰਤਸਰ ਤੋ ਪਰਮਿੰਦਰ ਸਿੰਘ,ਅਵਤਾਰ ਸਿੰਘ ਟੋਫੀ,ਲੱਖਾ ਸਿਧਾਣਾ,ਭਾਨਾ ਸਿੱਧੂ ਆਦਿ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਹਾਜ਼ਰ ਸਨ।

 

Related posts

ਕਿਸਾਨ ਜਥੇਬੰਦੀ ਵਲੋਂ ਟਿਊਬਵੈਲ ਕੁਨੈਕਸ਼ਨ ਘਪਲੇ ਨੂੰ ਲੈ ਕੇ ਮੁੱਖ ਇੰਜੀਨੀਅਰ ਦੀ ਰਿਹਾਇਸ਼ ਦਾ ਘਿਰਾਓ ਜਾਰੀ

punjabusernewssite

ਐਨ.ਐਫ.ਐਲ.ਖਾਦ ਫੈਕਟਰੀ ਬਠਿੰਡਾ ਦੇ ਕਾਮੇਆਂ ਨੇ ਕੀਤਾ ਮਨੇਜਮੈਂਟ ਦੇ ਖਿਲਾਫ ਰੋਸ਼ ਪ੍ਰਦਰਸ਼ਨ

punjabusernewssite

ਇਜ਼ਰਾਈਲ ਦੇ ਖੇਤੀਬਾੜੀ ਕਾਊਸਲਰ ਵੱਲੋ ਪੀ ਏ ਯੂ ਦੇ ਮਾੜੇ ਪਾਣੀ ਪ੍ਰਬੰਧਨ ਪ੍ਰੋਜੈਕਟ ਕੈਪਂਸ ਦਾ ਦੌਰਾ

punjabusernewssite