ਗੁਰਦਾਸਪੁਰ, 30 ਜੂਨ: ਨੌਜਵਾਨਾਂ ਵਿਚ ਸ਼ੋਸਲ ਮੀਡੀਆ ਦੀ ਕੀਤੀ ਜਾ ਰਹੀ ਦੁਰਵਰਤੋਂ ਹੁਣ ਉਨ੍ਹਾਂ ਨੂੰ ਮਹਿੰਗੀ ਪੈਂਦੀ ਜਾਪ ਰਹੀ ਹੈ। ਤਾਜ਼ਾ ਵਾਪਰੀ ਇੱਕ ਘਟਨਾ ਦੇ ਵਿਚ ਕੁੱਝ ਨੌਜਵਾਨਾਂ ਵੱਲੋਂ ਹੱਥਾਂ ਵਿਚ ਹਥਿਆਰ ਫ਼ੜ ਕੇ ਆਪਣੇ ਵਿਰੋਧੀ ਗੁੱਟ ਨੂੰ ਸੋਸਲ ਮੀਡੀਆ ’ਤੇ ਲਾਈਵ ਹੋ ਕੇ ਧਮਕੀ ਦੇਣ ਦੇ ਮਾਮਲੇ ਵਿਚ ਪੁਲਿਸ ਨੇ ਪਰਚਾ ਦਰਜ਼ ਕੀਤਾ ਹੈ। ਹੁਣ ਇੰਨ੍ਹਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਮਾਮਲਾ ਦੀਨਾਨਗਰ ਇਲਾਕੇ ਨਾਲ ਸਬੰਧਤ ਹੈ, ਜਿੱਥੇ ਇੰਨ੍ਹਾਂ ਵੱਲੋਂ ਖੜਕੇ ਇਹ ਵੀਡੀਓ ਬਣਾਈ ਸੀ।ਹਾਲਾਂਕਿ ਧਮਕੀ ਦੇਣ ਵਾਲੇ ਤੇ ਦੂਜੇ ਗੁੱਟ ਦਾ ਇਸ ਇਲਾਕੇ ਨਾਲ ਕੋਈ ਸਬੰਧ ਨਹੀਂ।
ਨਸ਼ਿਆਂ ਦੇ ਦੈਂਤ ਨੇ ਹੁਣ ਇੱਕ ਪੁਲਿਸ ਮੁਲਾਜਮ ਦੀ ਜਾਨ ਲਈ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਇਲਾਕੇ ਦੇ ਡੀਐਸਪੀ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਵੀਡੀਓ ਪਾਉਣ ਵਾਲੇ ਨੌਜਵਾਨਾਂ ਵਿਰੁਧ ਪਰਚਾ ਦਰਜ਼ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਇਸ ਪਰਚੇ ਵਿਚ ਤਿੰਨ ਨੌਜਵਾਨਾਂ ਵਿਸ਼ਾਲ ਠਾਕੁਰ , ਅੰਮ੍ਰਿਤ ਸਿੰਘ ਉਰਫ਼ ਕਾਲੂ ਤੇ ਜਰਮਨਜੀਤ ਸਿੰਘ ਦੀ ਪਹਿਚਾਣ ਹੋ ਚੁੱਕੀ ਹੈ ਜਦਕਿ ਅੱਧੀ ਦਰਜ਼ਨ ਨੌਜਵਾਨਾਂ ਦੀ ਸਿਨਾਖ਼ਤ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਮੁਤਾਬਕ ਕੁੱਝ ਦਿਨ ਪਹਿਲਾਂ ਪਠਾਨਕੋਟ ਦੇ ਸ਼ਰਨਾ ਪਿੰਡ ’ਚ ਮੁਰਗਿਆਂ ਦੀ ਹੋਈ ਲੜਾਈ ਦੌਰਾਨ ਵਿਸ਼ਾਲ ਠਾਕੁਰ ਦੀ ਕਾਕਾ ਮਸੀਹ ਵਾਸੀ ਪਿੰਡ ਲੇਹਲ ਧਾਰੀਵਾਲ ਨਾਲ ਕਹਾਸੁਣੀ ਹੋ ਗਈ ਸੀ।
ਭਾਰਤ ਨੇ 17 ਸਾਲਾਂ ਬਾਅਦ ਮੁੜ ਜਿੱਤਿਆ ਟੀ-20 ਵਿਸ਼ਵ ਕੱਪ
ਜਿਸਤੋਂ ਬਾਅਦ ਤੈਸ਼ ਵਿਚ ਆ ਕੇ ਵਿਸ਼ਾਲ ਠਾਕੁਰ ਧੜੇ ਵੱਲੋਂ ਆਪਣੇ ਸਾਥੀਆਂ ਨਾਲ ਹਥਿਆਰਾਂ ਸਹਿਤ ਇੱਕ ਸੜਕ ਦੇ ਕਿਨਾਰੇ ਖੜਕੇ ਦੂਜੇ ਗੁੱਟ ਨੂੰ ਦੇਖ ਲੈਣ ਦੀ ਧਮਕੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸੋੋਸਲ ਮੀਡੀਆ ’ਤੇ ਧਮਕੀਆਂ ਦੇਣੀਆਂ ਅਤੇ ਹਥਿਆਰਾਂ ਦੀ ਪ੍ਰਦਰਸਨੀ ਗੈਰ-ਕਾਨੂੰਨੀ ਹੈ, ਜਿਸਦੇ ਚੱਲਦੇ ਇਹ ਕਾਰਵਾਈ ਕੀਤੀ ਗਈ ਹੈ। ਪੁਲਿਸ ਅਧਿਕਾਰੀ ਨੇ ਇਹ ਵੀ ਦਸਿਆ ਕਿ ਅੰਮ੍ਰਿਤ ਵਿਰੁੱਧ ਪਹਿਲਾਂ ਵੀ ਕਈ ਪਰਚੇ ਦਰਜ਼ ਹਨ ਜਦ ਜਰਮਨਜੀਤ ਵਿਰੁਧ ਵੀ ਬਟਾਲਾ ’ਚ ਇੱਕ ਪਰਚਾ ਹੈ।