ਦਾਨ ਸਿੰਘ ਵਾਲਾ ਦੇ ਡੇਰੇ ਦੇ ਮਹੁੰਤ ਦੇ ਕਤਲ ਵਿੱਚ ਤਿੰਨ ਫੜੇ

0
104
+1

ਬਠਿੰਡਾ, 23 ਜਨਵਰੀ: ਜ਼ਿਲੇ ਦੇ ਪਿੰਡ ਦਾਨ ਸਿੰਘ ਵਾਲਾ ਦੇ ਡੇਰਾ ਭਗਤ ਰਾਮ ਦੇ ਮੁੱਖ ਸੇਵਾਦਾਰ ਬਖਤੌਰ ਦਾਸ ਦੇ ਕਤਲ ਮਾਮਲੇ ਵਿੱਚ ਸਥਾਨਕ ਪੁਲੀਸ ਨੇ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਬਠਿੰਡਾ ਦੇ ਐੱਸ ਐੱਸ ਪੀ ਅਮਨੀਤ ਕੌਂਡਲ ਵੱਲੋਂ ਇਸ ਦਾ ਖੁਲਾਸਾ ਕਰਦਿਆਂ ਕਿਹਾ ਕਿ ਇਸ ਕਤਲ ਮਾਮਲੇ ਵਿੱਚ ਸਿਕੰਦਰ ਸਿੰਘ ਉਰਫ਼ ਚਿੱਟੀ ਵਾਸੀ ਸੰਗਤ ਨੂੰ 12 ਜਨਵਰੀ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤਰਾਂ ਗੁਰਪ੍ਰੀਤ ਕੌਰ ਵਾਸੀ ਪਰਸਰਾਮ ਨਗਰ ਅਤੇ ਰਮਨਦੀਪ ਸਿੰਘ ਉਰਫ਼ ਰਮਨ ਵਾਸੀ ਗੋਪਾਲ ਨਗਰ ਬਠਿੰਡਾ ਨੂੰ 20 ਜਨਵਰੀ ਨੂੰ ਗ੍ਰਿਫਤਾਰ ਕਰਦੇ ਹੋਏ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ ਸ਼ਰਮਨਾਕ ਕਾਰਾ; ਚੋਰੀ ਦੇ ਦੋਸ਼ਾਂ ਹੇਠ ਫੈਕਟਰੀ ਮਾਲਕ ਨੇ ਔਰਤ ਤੇ ਉਸ ਦੀਆਂ ਲੜਕੀਆਂ ਦਾ ਮੂੰਹ ਕਾਲਾ ਕਰਕੇ ਬਜ਼ਾਰ ’ਚ ਘੁਮਾਇਆ

ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਡੇਰੇ ਦੇ ਮੁੱਖੀ ਨੂੰ 26 ਦਸੰਬਰ 2024 ਨੂੰ ਕੁਝ ਵਿਅਕਤੀਆ ਵੱਲੋਂ ਅਗਵਾਹ ਕਰ ਲਿਆ ਸੀ। ਡੇਰੇ ਦੇ ਸੇਵਾਦਾਰ ਦੇ ਭਰਾ ਪੂਰਨ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਭਲਾਈਆਣਾ ਨੇ ਜਿਲ੍ਹਾ ਮੁਕਤਸਰ ਵਿਖ਼ੇ ਰਿਪੋਰਟ ਲਿਖਵਾਈ ਸੀ ਉਸ ਦਾ ਭਰਾ ਬਖਤੌਰ ਸਿੰਘ, ਜੋ ਕਿ ਪਿੰਡ ਦਾਨ ਸਿੰਘ ਵਾਲਾ ਦੇ ਡੇਰਾ ਭਗਤ ਰਾਮ ਦਾ ਮੁੱਖੀ ਸੀ, ਕਈ ਦਿਨਾਂ ਤੋਂ ਡੇਰੇ ਵਿੱਚ ਗਾਇਬ ਹੈ ।ਜਿਸ ਤੇ ਪੁਲਿਸ ਨੇ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਗੁਰਪ੍ਰੀਤ ਕੌਰ ਨਾਂ ਦੀ ਔਰਤ ਬਖਤੌਰ ਦਾਸ ਕੋਲ ਆਉਣ-ਜਾਣ ਕਰਦੀ ਸੀ। ਇਸ ਮਾਮਲੇ ਪੁੱਛਗਿੱਛ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਕਿ ਦੋਸ਼ੀਆਂ ਨੇ ਬਖਤੌਰ ਸਿੰਘ ਨੂੰ ਕੁੱਟਮਾਰ ਕੀਤੀ, ਉਸਨੂੰ ਸਕੂਟਰ ’ਤੇ ਬਿਠਾ ਕੇ ਬਠਿੰਡਾ ਨਹਿਰ ਵਿੱਚ ਸੁੱਟ ਦਿੱਤਾ।

ਇਹ ਵੀ ਪੜ੍ਹੋ ਬਠਿੰਡਾ ‘ਚ ਲੜਕੀ ਨੂੰ ਗੋਲੀ ਮਾਰਨ ਦੀ ਕਹਾਣੀ ਨਿਕਲੀ ਝੂਠੀ, ਮਾਮਲਾ ਜਾਣ ਕੇ ਹੋ ਜਾਵੋਗੇ ਹੈਰਾਨ

ਬਖਤੌਰ ਦਾਸ ਦੀ ਲਾਸ਼ ਥਾਣਾ ਲੰਬੀ ਦੇ ਹਦ ਵਿਚੋਂ ਬਰਾਮਦ ਹੋਈਸੀ। ਇਸ ਦੌਰਾਨ ਦੋਸ਼ੀ ਆਪਣਾ ਸਾਰਾ ਸਮਾਨ ਲੈ ਕੇ ਖਰੜ ਜ਼ਿਲ੍ਹਾ ਮੋਹਾਲੀ ਭੱਜ ਗਏ ਸਨ। ਉਨ੍ਹਾਂ ਨੂੰ ਪੁਲਿਸ ਪਾਰਟੀ ਵਲੋਂ ਮਟੋਰ ਏਰੀਏ ਦੇ ਥਾਣੇ ਤੋਂ ਗ੍ਰਿਫਤਾਰ ਕੀਤਾ ਗਿਆ।ਕਤਲ ਦੇ ਪਿੱਛੇ ਵਜ੍ਹਾ ਆਰਥਿਕ ਵਿਵਾਦ ਸੀ। ਗੁਰਪ੍ਰੀਤ ਕੌਰ ਨੇ ਆਪਣੀ ਧੀ ਨੂੰ ਵਿਦੇਸ਼ ਭੇਜਣ ਦੇ ਬਹਾਨੇ ਬਖਤੌਰ ਦਾਸ ਤੋਂ 7 ਲੱਖ ਰੁਪਏ ਉਧਾਰ ਲਏ ਸਨ। ਜਦੋਂ ਬਖਤੌਰ ਦਾਸ ਨੇ ਆਪਣੇ ਪੈਸੇ ਵਾਪਸ ਮੰਗੇ, ਤਾਂ ਗੁਰਪ੍ਰੀਤ ਕੌਰ ਨੇ ਹੋਰ ਦੋਸ਼ੀਆਂ ਦੀ ਮਦਦ ਨਾਲ ਉਸ ਨੂੰ ਅਗਵਾਹ ਕਰਵਾਉਣ ਤੋਂ ਬਾਅਦ ਕਤਲ ਕਰ ਦਿੱਤਾ। ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਹੋਰ ਰਿਮਾਂਡ ਲਈ ਅਦਾਲਤ ਵਿੱਚ ਪੇਸ਼ ਕਰਨ ਦਾ ਫੈਸਲਾ ਕੀਤਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

+1

LEAVE A REPLY

Please enter your comment!
Please enter your name here