ਇੱਕ ਦੀ ਹਾਲਾਤ ਗੰਭੀਰ, ਇਲਾਜ ਨੂੰ ਲੈਕੇ ਜਥੇਬੰਦੀ ਤੇ ਮੈਨੇਜਮੈਂਟ ਦੇ ਸਿੰਗ ਫ਼ਸੇ
ਬਠਿੰਡਾ, 24 ਅਗਸਤ: ਬਠਿੰਡਾ ਦੇ ਗੁਰੂ ਹਰਗੋਬਿੰਦ ਤਾਪ ਬਿਜਲੀ ਘਰ ਲਹਿਰਾ ਮੁਹੱਬਤ ਦੇ ਵਿਚ ਅੱਜ ਵਾਪਰੀ ਇੱਕ ਦਰਦਨਾਕ ਘਟਨਾ ਦੇ ਵਿਚ ਪਲਾਂਟ ਦੇ 220 ਕੇ. ਵੀ. ਸਵਿਚਯਾਰਡ ਵਿਚ ਕਰੰਟ ਦਾ ਫਲੈਸ਼ ਪੈਣ ਕਾਰਨ ਤਿੰਨ ਠੇਕਾ ਮੁਲਾਜਮ ਝੁਲਸ ਗਏ। ਇੰਨ੍ਹਾਂ ਵਿਚੋਂ ਇੱਕ ਦੀ ਹਾਲਾਤ ਗੰਭੀਰ ਦੱਸੀ ਜਾ ਰਹੀ ਹੈ। ਜਖ਼ਮੀਆਂ ਨੂੰ ਇਲਾਜ਼ ਦੇ ਲਈ ਆਦੇਸ਼ ਹਸਪਤਾਲ ਲਿਆਂਦਾ ਗਿਆ ਹੈ, ਜਿੰਨ੍ਹਾਂ ਦੀ ਪਹਿਚਾਣ ਹੀਰਾ ਲਾਲ, ਕ੍ਰਿਸ਼ਨ ਅਤੇ ਜਗਜੀਤ ਸਿੰਘ ਦੇ ਤੌਰ ‘ਤੇ ਹੋਈ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਥਰਮਲ ਪਲਾਂਟ ਦੇ ਠੇਕਾ ਮੁਲਾਜਮ ਆਗੂ ਜਗਰੂਪ ਸਿੰਘ ਲਹਿਰਾ ਨੇ ਇਸ ਪੱਤਰਕਾਰ ਨੂੰ ਦਸਿਆ ਕਿ ਇਹ ਘਟਨਾ ਠੇਕੇਦਾਰ ਤੇ ਮੈਨੇਜਮੈਂਟ ਦੀ ਲਾਪਰਵਾਹੀ ਕਾਰਨ ਵਾਪਰੀ ਹੈ,
ਪਠਾਨਕੋਟ ’ਚ ਸ਼ੱਕੀ ਹਾਲਾਤਾਂ ਵਿਚ ਔਰਤ ਦੀ ਮੌਤ, ਲੱਖਾਂ ਰੁਪਏ ਦੀ ਨਗਦੀ ਤੇ ਸੋਨੇ ਦੇ ਗਹਿਣੇ ਵੀ ਗਾਇਬ
ਕਿਉਂਕਿ ਕੰਮ ਕਰਨ ਸਮੇਂ ਨਾਂ ਤਾਂ ਪਰਮਿਟ ਲਿਆ ਗਿਆ ਅਤੇ ਨਾਂ ਹੀ ਬਿਜਲੀ ਦੀ ਸਪਲਾਈ ਬੰਦ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਜਿੰਮੇਵਾਰ ਅਧਿਕਾਰੀ ਅਤੇ ਠੇਕੇਦਾਰ ਵਿਰੁਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸਤੋਂ ਇਲਾਵਾ ਉਨ੍ਹਾਂ ਮੈਨੇਜਮੈਂਟ ਤੇ ਠੇਕੇਦਾਰ ਨੂੰ ਜਖਮੀ ਮੁਲਾਜਮਾਂ ਦਾ ਇਲਾਜ ਵੀ ਕਰਵਾਉਣ ਦੀ ਮੰਗ ਕੀਤੀ ਕਿਉਂਕਿ ਬਠਿੰਡਾ ਦੇ ਵਿਚ ਈਐਸਆਈ ਦਾ ਕੋਈ ਵੱਡਾ ਹਸਪਤਾਲ ਨਾ ਹੋਣ ਕਾਰਨ ਜਖਮੀਆਂ ਦੀ ਹਾਲਾਤ ਹੋਰ ਖ਼ਰਾਬ ਹੋ ਸਕਦੀ ਹੈ। ਜਿਕਰਯੋਗ ਹੈ ਕਿ 220 ਕੇ.ਵੀ ਸਵਿਚਯਾਰਡ ਥਰਮਲ ਪਲਾਂਟ ਦਾ ਉਹ ਹਿੱਸਾ ਹੁੰਦਾ ਹੈ, ਜਿੱਥੋਂ ਅੱਗੇ ਪੂਰੇ ਪੰਜਾਬ ਦੇ ਵੱਖ ਵੱਖ ਭਾਗਾਂ ਨੂੰ ਬਿਜਲੀ ਦੀ ਸਪਲਾਈ ਹੁੰਦੀ ਹੈ।
Share the post "ਬਠਿੰਡਾ ਦੇ ਲਹਿਰਾ ਮੁਹੱਬਤ ਥਰਮਲ ਪਲਾਂਟ ’ਚ ਫਲੈਸ਼ ਪੈਣ ਕਾਰਨ ਤਿੰਨ ਠੇਕਾ ਮੁਲਾਜਮ ਝੁ.ਲ.ਸੇ"