ਪਠਾਨਕੋਟ ’ਚ ਸ਼ੱਕੀ ਹਾਲਾਤਾਂ ਵਿਚ ਔਰਤ ਦੀ ਮੌਤ, ਲੱਖਾਂ ਰੁਪਏ ਦੀ ਨਗਦੀ ਤੇ ਸੋਨੇ ਦੇ ਗਹਿਣੇ ਵੀ ਗਾਇਬ

0
5
32 Views

ਪਠਾਨਕੋਟ, 24 ਅਗਸਤ: ਸਥਾਨਕ ਸ਼ਹਿਰ ਦੀ ਇੱਕ ਔਰਤ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋਣ ਦੀ ਸੂਚਨਾ ਮਿਲੀ ਹੈ। ਘਟਨਾ ਸਮੇਂ ਇਹ ਬਜ਼ੁਰਗ ਔਰਤ ਆਪਣੇ ਘਰ ਵਿਚ ਇਕੱਲੀ ਸੀ ਤੇ ਜਦ ਉਸਦਾ ਪਤੀ ਕਰ ਪੁੱਜਿਆ ਤਾਂ ਉਸਦੀ ਮੌਤ ਹੋਣ ਬਾਰੇ ਜਾਣਕਾਰੀ ਮਿਲੀ। ਪ੍ਰਵਾਰਕ ਮੈਂਬਰਾਂ ਮੁਤਾਬਕ ਘਰ ਵਿਚ ਪਈ ਕਰੀਬ ਸਾਢੇ 4 ਲੱਖ ਦੀ ਨਗਦੀ ਅਤੇ ਔਰਤ ਦੇ ਕੰਨਾਂ ਵਿਚ ਪਹਿਨੀਆਂ ਸੋਨੇ ਦੀਆਂ ਵਾਲੀਆਂ ਤੇ ਹੱਥਾਂ ਵਿਚ ਮੌਜੂਦ ਚੂੜੀਆਂ ਵੀ ਗਾਇਬ ਸਨ। ਮ੍ਰਿਤਕ ਔਰਤ ਦੀ ਪਹਿਚਾਣ ਨੀਲਮ ਸ਼ਰਮਾ ਦੇ ਵਜੋਂ ਹੋਈ ਹੈ। ਨੀਲਮ ਦਾ ਪਤੀ ਜਗਦੀਸ਼ ਸਰਮਾ ਡਲਹੌਜੀ ਰੋਡ ’ਤੇ ਗੱਡੀਆਂ ਦੀ ਸੇਲ-ਪਰਚੇਜ਼ ਦਾ ਕੰਮ ਕਰਦਾ ਹੈ।

ਪੰਜਾਬ ’ਚ ਵਾਪਰੀ ਵੱਡੀ ਵਾਰਦਾਤ: ਬੇਖੌਫ਼ ਹਮ.ਲਾਵਾਰਾਂ ਨੇ ਘਰ ਵਿਚ ਵੜ ਕੇ NRI ਮਾਰੀਆਂ ਗੋ.ਲੀਆਂ

ਮਿਤਕ ਔਰਤ ਦੇ ਜਵਾਈ ਸੁਮੀਰ ਸ਼ਰਮਾ ਨੇ ਦਸਿਆ ਕਿ ਉਸਦੇ ਸਹੁਰੇ ਨੇ ਕਰੀਬ 2 ਵਜੇਂ ਉਸਦੀ ਸੱਸ ਨੂੰ ਫ਼ੋਨ ਕੀਤਾ ਪ੍ਰੰਤੂ ਕਈ ਵਾਰ ਫ਼ੋਨ ਦੀ ਰਿੰਗ ਜਾਣ ਦੇ ਬਾਵਜੂਦ ਫ਼ੋਨ ਨਹੀਂ ਚੁੱਕਿਆ, ਜਿਸਦੇ ਚੱਲਦੇ ਜਦ ਉਹ ਕਰੀਬ 3 ਵਜੇਂ ਘਰ ਪੁੱਜੇ ਤਾਂ ਉਹ ਮੰਜੇ ’ਤੇ ਬੇਹੋਸ਼ ਪਈ ਸੀ। ਜਿਸਨੂੰ ਆਂਢ-ਗੁਆਂਢ ਦੀ ਮਦਦ ਨਾਲ ਹਸਪਤਾਲ ਲਿਜਾਇਆ ਗਿਆ। ਪ੍ਰੰਤੂ ਡਾਕਟਰਾਂ ਨੇ ਦਸਿਆ ਕਿ ਇਸਦੀ ਕਾਫ਼ੀ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ। ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਡੂੰਘਾਈ ਦੇ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਹ ਕਿਸੇ ਘਰ ਦੇ ਭੇਤੀ ਦਾ ਕਾਰਾ ਲੱਗਦਾ ਹੈ।

 

LEAVE A REPLY

Please enter your comment!
Please enter your name here