ਚੰਡੀਗੜ੍ਹ, 25 ਜਨਵਰੀ: ਆਸਟਰੇਲੀਆ ‘ਚ ਪਰਿਵਾਰ ਸਹਿਤ ਪਿਕਨਿਕ ਮਨਾਉਣ ਗਈ ਇੱਕ ਪੰਜਾਬਣ ਔਰਤ ਦੀ ਦੋ ਹੋਰਨਾਂ ਰਿਸ਼ਤੇਦਾਰਾਂ ਸਹਿਤ ਸਮੁੰਦਰ ਵਿਚ ਡੁੱਬਣ ਕਾਰਨ ਮੌਤ ਹੋਣ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਇਸ ਔਰਤ ਦੀ ਪਹਿਚਾਣ ਪੰਜਾਬ ਦੇ ਫਗਵਾੜਾ ਦੀ ਰੀਮਾ ਵਜੋਂ ਹੋਈ ਹੈ। ਆਸਟਰੇਲੀਆ ਮੀਡੀਆ ਵਿੱਚ ਆਈਆਂ ਰਿਪੋਰਟਾਂ ਦੇ ਮੁਤਾਬਕ ਇਹ ਔਰਤ ਆਪਣੇ 10 ਮੈਂਬਰੀ ਪਰਿਵਾਰਕ ਦਲ ਦੇ ਨਾਲ ਆਸਟਰੇਲੀਆ ਵਿੱਚ ਛੁੱਟੀਆਂ ਮਨਾਉਣ ਆਈ ਹੋਈ ਸੀ।
ਓਏ ਛੋਟੂ, ਦੇਖ ਪੰਜਾਬ ਪੁਲਿਸ ‘ਮੁਰਗੇ’ ਦੀ ਸੇਵਾ ਵੀ ਕਰਦੀ ਹੈ !
ਇਸ ਦੌਰਾਨ ਇਹ ਵਿਕਟੋਰੀਆ ਦੇ ਨਜ਼ਦੀਕ ਫਲਿਪ ਆਈਲੈਂਡ ਨਜ਼ਦੀਕ ਸਮੁੰਦਰ ‘ਤੇ ਘੁੰਮਣ ਲਈ ਗਏ ਹੋਏ ਸਨ। ਜਦ ਇਹ ਪਰਿਵਾਰ ਸਮੁੰਦਰ ਵਿੱਚ ਉਤਰਿਆ ਤਾਂ ਤੇਜ ਤੂਫਾਨੀ ਲਹਿਰਾਂ ਦੇ ਕਾਰਨ ਪਾਣੀ ਦੇ ਵਿੱਚ ਬਹਿ ਗਿਆ। ਜਿਸ ਦੇ ਚਲਦੇ ਰੀਮਾ ਅਤੇ ਦੋ ਹੋਰਨਾਂ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਇਹ ਭਾਰਤੀ ਪਰਿਵਾਰ ਕਾਫੀ ਸਦਮੇ ਦੇ ਵਿੱਚ ਹਨ। ਮ੍ਰਿਤਕ ਦੇਹਾਂ ਨੂੰ ਭਾਰਤ ਵਿੱਚ ਲਿਆਉਣ ਦਾ ਯਤਨ ਕੀਤਾ ਜਾ ਰਿਹਾ ਹੈ।
Share the post "ਇੱਕ ਪੰਜਾਬਣ ਸਹਿਤ ਤਿੰਨ ਭਾਰਤੀਆਂ ਦੀ ਆਸਟ੍ਰੇਲੀਆ ਦੇ ਸਮੁੰਦਰ ‘ਚ ਡੁੱਬਣ ਕਾਰਨ ਮੌਤ"