ਬਠਿੰਡਾ, 26 ਮਈ: ਸੂਬੇ ਦੀ ਸਭ ਤੋਂ ਚਰਚਿਤ ਸਿਆਸੀ ਸੀਟ ’ਤੇ ਗਰਮੀ ਦਾ ਪ੍ਰਕੋਪ ਵਧਣ ਦੇ ਨਾਲ-ਨਾਲ ਸਿਆਸੀ ਤਾਪਮਾਨ ਵੀ ਵਧਦਾ ਦਿਖ਼ਾਈ ਦੇ ਰਿਹਾ। ਚੋਣਾਂ ਵਿਚ ਕਰੀਬ ਪੰਜ ਦਿਨ ਬਾਕੀ ਹੈ ਤੇ ਇਸ ਦੌਰਾਨ ਵੱਖ ਵੱਖ ਸਿਆਸੀ ਧਿਰਾਂ ਵੱਲੋਂ ਅਪਣੇ ਉਮੀਦਵਾਰਾਂ ਦੇ ਹੱਕ ਵਿਚ ਆਖ਼ਰੀ ਹੰਭਲੇ ਮਾਰੇ ਜਾਣੇ ਹਨ। ਵਕਾਰ ਦਾ ਸਵਾਲ ਬਣਾਈ ਬੈਠੇ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸਤੋਂ ਪਹਿਲਾਂ ਕਈ ਵਾਰ ਉਮੀਦਵਾਰ ਗੁਰਮੀਤ ਸਿੰਘ ਖੁੱਡੀਆ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਚੁੱਕੇ ਹਨ, ਉਥੇ ਅੱਜ ਐਤਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਬਠਿੰਡਾ ਪੁੱਜ ਰਹੇ ਹਨ। ਸ਼ਹਿਰ ਦੇ ਪਰਸਰਾਮ ਨਗਰ ਚੌਕ ਵਿਚ ਸ੍ਰੀ ਕੇਜਰੀਵਾਲ ਵੱਲੋਂ ਜਥੇਦਾਰ ਖੁੱਡੀਆ ਦੇ ਹੱਕ ਵਿਚ ਚੋਣ ਮੀਟਿੰਗ ਨੂੰ ਸੰਬੋਧਨ ਕਰਨ ਤੋਂ ਇਲਾਵਾ ਵੱਡਾ ਰੋਡ ਸੋਅ ਵੀ ਕੱਢਿਆ ਜਾਵੇਗਾ। ਦਸਣਾ ਬਣਦਾ ਹੈ ਕਿ ਲਾਈਨੋਪਾਰ ਇਲਾਕੇ ਵਿਚ ਸਥਿਤ ਪਰਸਰਾਮ ਨਗਰ ਵਿਚ ਅੱਧੋਂ ਤੋਂ ਵੱਧ ਵੋਟ ਹੈ ।
ਆਪ-ਕਾਂਗਰਸ ਤੇ ਭਾਜਪਾ ਜਾਤੀ ਤੇ ਫਿਰਕੂ ਆਧਾਰਿਤ ’ਤੇ ਲੋਕਾਂ ਦਾ ਧਰੁਵੀਕਰਨ ਕਰਨਾ ਚਾਹੁੰਦੇ ਹਨ: ਸੁਖਬੀਰ ਸਿੰਘ ਬਾਦਲ
ਇਸ ਇਲਾਕੇ ਨੂੰ ਆਪ ਵਿਧਾਇਕ ਜਗਰੂਪ ਸਿੰਘ ਗਿੱਲ ਦਾ ਗੜ੍ਹ ਵੀ ਮੰਨਿਆ ਜਾਂਦਾ ਹੈ। ਦੂਜੇ ਪਾਸੇ ਪਹਿਲੀ ਵਾਰ ਚੋਣ ਮੈਦਾਨ ਵਿਚ ਨਿੱਤਰੀ ਭਾਜਪਾ ਵੱਲੋਂ ਬੇਸ਼ੱਕ ਹੁਣ ਤੱਕ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਣੀ ਤੋ ਇਲਾਵਾ ਕੇਂਦਰੀ ਮੰਤਰੀ ਗਜੇਂਦਰ ਸੇਖਾਵਤ ਚੋਣ ਮੁਹਿੰਮ ਭਖਾ ਚੁੱਕੇ ਹਨ ਪ੍ਰੰਤੂ ਅੱਜ ਹੀ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਪੁੱਜ ਰਹੇ ਹਨ। ਉਨ੍ਹਾਂ ਵੱਲੋਂ ਪਾਰਟੀ ਉਮੀਦਵਾਰ ਪਰਮਪਾਲ ਕੌਰ ਮਲੂਕਾ ਦੇ ਹੱਕ ਵਿਚ ਸਥਾਨਕ ਪੁੱਡਾ ਗਰਾਉਂਡ ਦੇ ਵਿਚ ਇੱਕ ਵਿਸਾਲ ਰੈਲੀ ਕੀਤੀ ਜਾਣੀ ਹੈ। ਉਧਰ ਕਾਂਗਰਸ ਪਾਰਟੀ ਵੱਲੋਂ ਹਾਲੇ ਤੱਕ ਕਿਸੇ ਵੱਡੇ ਆਗੂ ਦੇ ਆਉਣ ਦੀ ਕੰਨਸੋਅ ਨਹੀਂ ਜਦ ਕਿ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਲਈ ਉਨ੍ਹਾਂ ਦੇ ਪਤੀ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੀ ਸਟਾਰ ਪ੍ਰਚਾਰਕ ਬਣੇ ਹੋਏ ਹਨ।
Share the post "ਬਠਿੰਡਾ ਵਿਚ ਅੱਜ ‘ਗੱਜਣਗੇ’ ਵੱਡੇ ਦਿੱਗਜ਼ , ਕੇਜ਼ਰੀਵਾਲ ਖੁੱਡੀਆ ਤੇ ਰਾਜਨਾਥ ਸਿੰਘ ਕਰਨਗੇ ਪਰਮਪਾਲ ਦੇ ਹੱਕ ’ਚ ਪ੍ਰਚਾਰ"