Tuesday, February 3, 2026

ਰੇਲ ਗੱਡੀ ਹਾਈਜੈਕ; ਫ਼ੌਜ ਵੱਲੋਂ 16 ਵਿਰੋਧੀ ਹਲਾਕ, 104 ਬੰਧਕ ਕਰਵਾਏ ਰਿਹਾਅ

Date:

spot_img

👉ਮੁਕਾਬਲੇ ਹਾਲੇ ਵੀ ਜਾਰੀ, ਕਈ ਯਾਤਰੀ ਵੀ ਹੋਏ ਜਖ਼ਮੀ
International News: ਪਾਕਿਸਤਾਨ ਦੇ ਵਿਚ ਬੀਤੇ ਕੱਲ ਦਿਨ-ਦਿਹਾੜੇ ਬਲੌਚ ਲਿਬਰੇਸ਼ਨ ਆਰਮੀ ਦੁਆਰਾ ਯਾਤਰੂਆਂ ਨਾਲ ਭਰੀ ਇੱਕ ਰੇਲ ਗੱਡੀ ਅਗਵਾ ਕਰਨ ਦੇ ਮਾਮਲੇ ਵਿਚ ਬੀਤੀ ਦੇਰ ਰਾਤ ਪਾਕਿਸਤਾਨੀ ਫ਼ੌਜ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ। ਮੀਡੀਆ ਵਿਚ ਸਾਹਮਣੇ ਆ ਰਹੀਆਂ ਖ਼ਬਰਾਂ ਮੁਤਾਬਕ ਇਸ ਮੁਕਾਬਲੇ ਵਿਚ 16 ਅੱਤਵਾਦੀਆਂ ਨੂੰ ਫ਼ੋਜ ਨੇ ਇਸ ਅਰਪੇਸ਼ਨ ਦੌਰਾਨ ਮਾਰ ਮੁਕਾਇਆ, ਜੋਕਿ ਸਵੇਰ ਤੱਕ ਵੀ ਜਾਰੀ ਹੈ। ਇਸਤੋਂ ਇਲਾਵਾ ਇਸ ਅਪ੍ਰੇਸ਼ਨ ਦੌਰਾਨ 104 ਯਾਤਰੂਆਂ ਨੂੰ ਵੀ ਰਿਹਾਅ ਕਰਵਾ ਲਿਆ ਗਿਆ, ਜਿਸਦੇ ਵਿਚ 58 ਆਦਮੀ, 31 ਔਰਤਾਂ ਅਤੇ 15 ਬੱਚੇ ਸ਼ਾਮਲ ਹਨ।

ਇਹ ਵੀ ਪੜ੍ਹੋ ਬਠਿੰਡਾ ਦੇ ਪਹਿਲੇ ਨਾਗਰਿਕ ਮੇਅਰ ਪਦਮਜੀਤ ਮਹਿਤਾ ਨੇ ਦੇਸ ਦੇ ਪਹਿਲੇ ਨਾਗਰਿਕ ਰਾਸਟਰਪਤੀ ਦਾ ਬਠਿੰਡਾ ਪੁੱਜਣ ’ਤੇ ਕੀਤਾ ਸਵਾਗਤ

ਇਹ ਵੀ ਪਤਾ ਚੱਲਿਆ ਕਿ ਫ਼ੌਜ ਤੇ ਲਿਬਰੇਸ਼ਨ ਆਰਮੀ ਵਿਚਕਾਰ ਚੱਲ ਰਹੇ ਇਸ ਗਹਿਗੱਚ ਮੁਕਾਬਲੇ ਦੌਰਾਨ ਡੇਢ ਦਰਜ਼ਨ ਦੇ ਕਰੀਬ ਮੁਸਾਫ਼ਰ ਵੀ ਜਖਮੀ ਹੋਏ ਹਨ, ਜਿੰਨ੍ਹਾਂ ਨੂੰ ਇਲਾਜ਼ ਲਈ ਵੱਖ ਵੱਖ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਦਸਿਆ ਜਾ ਰਿਹਾ ਕਿ ਬਲੋਚਸਤਾਨ ਇਲਾਕੇ ਦੇ ਕਵੇਟਾ ਨਜਦੀਕ ਜਾਫ਼ਰ ਐਕਸਪ੍ਰੈਸ ਨੂੰ ਅਗਵਾ ਕਰਨ ਤੋਂ ਬਾਅਦ ਬਲੌਚਸਤਾਨ ਲਿਬਰੇਸ਼ਨ ਆਰਮੀ ਵੱਲੋਂ ਪਾਕਿਸਤਾਨ ਸਰਕਾਰ ਅੱਗੇ ਕਈ ਮੰਗਾਂ ਰੱਖੀਆਂ ਗਈਆਂ ਸਨ।

ਇਹ ਵੀ ਪੜ੍ਹੋ ਆਪ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਲੋਕ ਸਭਾ ਵਿੱਚ ਸਰਹੱਦ ਪਾਰ ਤੋਂ ਡਰੱਗ ਤਸਕਰੀ ‘ਤੇ ਚਰਚਾ ਲਈ ਮੁਲਤਵੀ ਪ੍ਰਸਤਾਵ ਕੀਤਾ ਪੇਸ਼

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆ ਬੀਤੀ ਸ਼ਾਮ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਾਹਬਾਜ਼ ਸਰੀਫ਼ ਵੱਲੋਂ ਆਰਮੀ ਚੀਫ਼ ਜਨਰਲ ਮੁਨੀਰ ਅਤੇ ਏਅਰਫ਼ੌਰਸ ਦੇ ਮੁਖੀ ਤੋਂ ਇਲਾਵਾ ਆਪਣੇ ਕੈਬਨਿਟ ਦੇ ਸਾਥੀਆਂ ਨਾਲ ਵੀ ਮੀਟਿੰਗ ਕੀਤੀ ਗਈ ਸੀ। ਜਿਸਤੋਂ ਬਾਅਦ ਬੰਧਕ ਮੁਸਾਫ਼ਰਾਂ ਤੇ ਰੇਲ ਗੱਡੀ ਨੂੰ ਅੱਤਵਾਦੀਆਂ ਦੇ ਕਬਜ਼ੇ ਵਿਚੋਂ ਛੂਡਾਉਣ ਦੀ ਰਣਨੀਤੀ ਬਣਾਈ ਗਈ। ਗੌਰਤਲਬ ਹੈ ਕਿ ਵੱਖਰੇ ਬਲੌਚਸਤਾਨ ਦੀ ਮੰਗ ਨੂੰ ਲੈ ਕੇ ਇਹ ਬਾਗੀ ਧੜਾ ਹਥਿਆਰਬੰਦ ਸੰਘਰਸ਼ ਕਰ ਰਿਹਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

Share post:

spot_img

Popular

More like this
Related

Bathinda ‘ਚ ਨੌਜਵਾਨ ਇੰਸਪੈਕਟਰ ਨੇ ਗੋ+ਲੀ ਮਾਰ ਕੇ ਕੀਤੀ ਖੁਦ+ਕਸ਼ੀ; ਇਹ ਸਨ ਕਾਰਨ

Bathinda News: Bathinda ਸ਼ਹਿਰ 'ਚ ਵਾਪਰੀ ਇੱਕ ਦੁਖਦਾਈ ਘਟਨਾ...