Chandigarh News: parvinder singh jhota murder case; ਪੰਜਾਬ ਵਿਧਾਨ ਸਭਾ ਦਾ ਸ਼ੈਸ਼ਨ ਅੱਜ ਵੀਰਵਾਰ ਨੂੰ ਸ਼ੁਰੂ ਹੋ ਗਿਆ। ਸੈਸ਼ਨ ਦੀ ਸ਼ੁਰੂਆਤ ਦੌਰਾਨ ਪਿਛਲੇ ਦਿਨੀਂ ਨਸ਼ਿਆਂ ਵਿਰੁਧ ਸੰਘਰਸ਼ ਕਰਦੇ ਇੱਕ ਮੈਡੀਕਲ ਸਟੋਰ ਮਾਲਕ ਅਸ਼ਵਨੀ ਕੁਮਾਰ ਦੇ ਹੱਥੋਂ ਗੋਲੀਆਂ ਲੱਗਣ ਨਾਲ ਮਾਰੇ ਗਏ ਪਰਵਿੰਦਰ ਸਿੰਘ ਝੋਟਾ ਨੂੰ ਸਦਨ ਵੱਲੋਂ ਸ਼ਰਧਾਂਜਲੀ ਦਿੱਤੀ ਗਈ। ਇਸ ਦੌਰਾਨ ਖੁਦ ਸਰਕਾਰ ਵੱਲੋਂ ਹੀ ਪਰਵਿੰਦਰ ਸਿੰਘ ਝੋਟਾ ਸਮੇਤ ਸੰਗਰੂਰ ‘ਚ ਲਹਿਰਾਗਾਗਾ ਨੇੜੇ ਕਾਰ ਚੜ੍ਹਣ ਕਾਰਨ ਮਾਰੇ ਗਏ 9 ਮਨਰੇਗਾ ਮਜਦੂਰਾਂ ਨੂੰ ਸ਼ਰਧਾਂਜਲੀ ਵਾਲੀ ਲਿਸਟ ਵਿਚ ਸ਼ਾਮਲ ਕੀਤਾ ਗਿਆ ਸੀ।
ਇਹ ਵੀ ਪੜ੍ਹੋ 👉ਸਕੂਲਾਂ ਵਿੱਚ ਛੁੱਟੀਆਂ ਨੂੰ ਲੈ ਕੇ ਅਹਿਮ ਖ਼ਬਰ, ਅਕਤੂਬਰ ਮਹੀਨੇ ਇਨ੍ਹਾਂ ਤਰੀਕਾਂ ਨੂੰ ਬੰਦ ਰਹਿਣਗੇ ਸਕੂਲ
ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸ਼ਰਧਾਂਜਲੀ ਵਾਲੀਆਂ ਸਖ਼ਸੀਅਤਾਂ ਦੇ ਨਾਮ ਸਦਨ ਅੱਗੇ ਰੱਖੇ ਗਏ, ਜਿਸ ਵਿਚ ਮਰਹੂਮ ਸਾਬਕਾ ਡਿਪਟੀ ਸਪੀਰਕ ਚੁੰਨੀ ਲਾਲ ਭਗਤ ਤੇ ਸਾਬਕਾ ਰਾਜ ਸਭਾ ਮੈਂਬਰ ਵਰਿੰਦਰ ਸਿੰਘ ਆਦਿ ਦੇ ਨਾਮ ਪੜ੍ਹੇ ਗਏ। ਪ੍ਰੰਤੂ ਇਸ ਦੌਰਾਨ ਉਨ੍ਹਾਂ ਪਰਵਿੰਦਰ ਸਿੰਘ ਝੋਟਾ ਦਾ ਨਾਮ ਪੜ੍ਹਦੇ ਉਨ੍ਹਾਂ ਨੂੰ ਅਤਿ ਸਤਿਕਾਰ ਦਿੰਦਿਆਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਚੁੱਕੇ ਕਦਮਾ ਦੀ ਸਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯੋਗਦਾਨ ਨੁੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸ਼ਰਧਾਂਜਲੀਆਂ ਭੇਂਟ ਕਰਨ ਤੋਂ ਬਾਅਦ ਸਦਨ ਨੁੰ ਭਲਕ ਤੱਕ ਮੁਲਤਵੀ ਕਰ ਦਿੱਤਾ ਗਿਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।



