Punjab News: ਪਿਛਲੇ ਸਮਿਆਂ ਦੌਰਾਨ ਨਹੁ-ਮਾਸ ਦਾ ਰਿਸ਼ਤਾ ਨਿਭਾ ਚੁੱਕੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿਚਕਾਰ ਮੁੜ ਗਠਜੋੜ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ। 2027 ‘ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਲੋਕਾਂ ਵਿਚ ਵੀ ਇਸ ਗਠਜੋੜ ਨੂੰ ਲੈ ਕੇ ਉਤਸਕਤਾ ਬਣੀ ਹੋਈ ਹੈ। ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਅਚਾਨਕ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਚਕਾਰ ਹੋਈ ਮੀਟਿੰਗ ਤੋਂ ਬਾਅਦ ਬੀਬੀ ਹਰਸਿਮਰਤ ਕੌਰ ਬਾਦਲ ਨੇ ਤਾਂ ਇਸ ਸਬੰਧੀ ਸਿੱਧਾ ਇਸ਼ਾਰਾ ਕਰ ਦਿੱਤਾ ਸੀ। ਪ੍ਰੰਤੂ ਭਾਜਪਾ ਵੱਲੋਂ ਹਾਲੇ ਤੱਕ ਸਿੱਧੇ ਜਾਂ ਅਸਿੱਧੇ ਢੰਗ ਨਾਲ ਕਦੇ ਕੋਈ ਜਿਕਰ ਨਹੀਂ ਕੀਤਾ ਗਿਆ। ਪ੍ਰੰਤੂ ਅੱਜ ਦੇਸ਼ ਦੇ ਗ੍ਰਹਿ ਮੰਤਰੀ ਤੇ ਭਾਜਪਾ ਦੇ ਮੁੱਖ ਚੋਣ ਰਣਨੀਤੀਕਾਰ ਮੰਨੇ ਜਾਂਦੇ ਅਮਿਤ ਸ਼ਾਹ ਵੱਲੋਂ ਦਿੱਲੀ ਵਿਚ ਪੰਜਾਬ ਚੋਣਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ।
ਇਹ ਵੀ ਪੜ੍ਹੋ 👉ਪੰਜਾਬ ਵਿਧਾਨ ਸਭਾ ‘ਚ ਪਰਵਿੰਦਰ ਸਿੰਘ ਝੋਟਾ ਨੂੰ ਸ਼ਰਧਾਂਜਲੀਆਂ ਭੇਂਟ, ਇਜਲਾਸ ਭਲਕ ਤੱਕ ਮੁਲਤਵੀ
ਦੋ ਦਿਨ ਪਹਿਲਾਂ ਪੰਜਾਬ ਦਾ ਦੌਰਾ ਕਰਕੇ ਵਾਪਸ ਗਏ ਸ਼੍ਰੀ ਸ਼ਾਹ ਨੇ ਇੱਕ ਰੈਲੀ ਦੌਰਾਨ ਦਾਅਵਾ ਕੀਤਾ ਕਿ, ‘‘ ਪੰਜਾਬ ਵਿਚ ਸਾਲ 2027 ‘ਚ NDA ਦੀ ਸਰਕਾਰ ਬਣਨ ਜਾ ਰਹੀ ਹੈ। ” ਬੇਸ਼ੱਕ ਉਨ੍ਹਾਂ NDA ਦੀ ਜਿੱਤ ਦਾ ਦਾਅਵਾ ਤਾਂ ਕਰ ਦਿੱਤਾ ਪ੍ਰੰਤੂ ਮੌਜੂਦਾ ਸਮੇਂ ਸਿੱਧੇ ਜਾਂ ਅਸਿੱਧੇ ਤੌਰ ‘ਤੇ ਭਾਜਪਾ ਦਾ ਕੋਈ ਪ੍ਰਮੁੱਖ ਹਿੱਸੇਦਾਰ ਨਹੀਂ ਹੈ। ਪਰ ਚਰਚਾ ਮੁਤਾਬਕ ਭਾਜਪਾ ਇਕੱਲੇ ਸ਼੍ਰੋਮਣੀ ਅਕਾਲੀ ਦਲ(ਬਾਦਲ) ਨੂੰ ਨਹੀਂ, ਬਲਕਿ ਅਕਾਲੀ ਦਲ (ਪੁਨਰ ਸੁਰਜੀਤੀ) ਤੇ ਕੁੱਝ ਹੋਰ ਦਲਾਂ ਨੂੰ ਵੀ ਆਪਣੈ ਨਾਲ ਲੈ ਕੇ ਤੋਰ ਸਕਦੇ ਹਨ। ਹਾਲਾਂਕਿ ਸੁਖਬੀਰ ਸਿੰਘ ਬਾਦਲ ਵਾਲੇ ਦਲ ਵੱਲੋਂ ਪਿਛੋਕੜ ਵਿਚ ਰਹੇ ਗਠਜੋੜ ਦੀ ਸਥਿਤੀ ਨੂੰ ਸਾਹਮਣੇ ਰੱਖ ਕੇ ਭਾਜਪਾ ਨਾਲ ਤੋਲ-ਮੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪ੍ਰੰਤੂ ਭਾਜਪਾ ਸਪੱਸ਼ਟ ਤੌਰ ‘ਤੇ ਪੰਜਾਬ ਵਿਚ ਇਕੱਲੇ ਜਾਂ ਗਠਜੋੜ ਨਾਲ ਬਹੁਮਤ ਹਾਸਲ ਕਰਨ ਤੋਂ ਬਾਅਦ ਮੁੱਖ ਮੰਤਰੀ ਆਪਣਾ ਬਣਾਉਣ ਦੀਆਂ ਤਿਆਰੀਆਂ ਵਿਚ ਜੁਟੀ ਹੈ।
ਇਹ ਵੀ ਪੜ੍ਹੋ 👉ਦੀਵਾਲੀ ਤੋਂ ਬਾਅਦ ਮਹਿੰਗਾ ਹੋ ਸਕਦਾ ਹੈ ਘੁੰਮਣਾ-ਫਿਰਨਾ, ਹੋਟਲਾਂ ਦੇ ਕਿਰਾਏ ਵਿੱਚ 27 ਫ਼ੀਸਦੀ ਤੱਕ ਵਾਧੇ ਦਾ ਅਨੁਮਾਨ
ਜਿਸਦੇ ਚੱਲਦੇ ਅਮਿਤ ਸ਼ਾਹ ਦੇ ਬਿਆਨ ਨੂੰ ਬਾਦਲ ਦਲ ਲਈ ਵੀ ਇੱਕ ਸੁਨੇਹਾ ਮੰਨਿਆ ਜਾ ਸਕਦਾ ਕਿ ਭਾਜਪਾ ਕੋਲ ਸਿਰਫ਼ ਉਨ੍ਹਾਂ ਦਾ ਦਲ ਹੀ ਨਹੀਂ, ਬਲਕਿ ਹੋਰ ਸਾਥੀ ਵੀ ਨਾਲ ਆ ਸਕਦੇ ਹਨ। ਗੌਰਤਲਬ ਹੈ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਤੇ ਭਾਜਪਾ ਅਤੇ ਉਸਤੋਂ ਬਾਅਦ ਲੋਕ ਸਭਾ ਚੋਣਾਂ ਵਿਚ ਵੀ ਦੋਨੋਂ ਦਲ ਅਲੱਗ-ਅਲੱਗ ਚੋਣਾਂ ਲੜੇ ਸਨ। ਪ੍ਰੰਤੂ ਇਸ ਵਾਰ ਸੰਭਵ ਹੈ ਕਿ ਭਾਜਪਾ ਦੇ ਪੰਜਾਬ ਵਿਚ ਕਿਸੇ ਸਹਿਯੋਗੀ ਨੂੰ ਨਾਲ ਲੈ ਕੇ ਚੋਣ ਲੜਣ ਦੀਆਂ ਪੂਰੀਆਂ ਸੰਭਾਵਨਾਵਾਂ ਲੱਗ ਰਹੀਆਂ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।



