ਮੋਬਾਇਲ ਫੋਨ ‘ਤੇ ਜਾਅਲੀ ਲਿੰਕ ਭੇਜ ਕੇ ਫੋਨ ਹੈਕ ਕਰਨ ਵਾਲੇ ਦੋ ਮੁਲਜ਼ਮ ਗ੍ਰਿਫਤਾਰ

Date:

spot_img

SAS nagar News: Mohali Police ਨੂੰ ਉਸ ਵੇਲ਼ੇ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਟੀਮ ਵੱਲੋਂ ਮਿਤੀ 13-4-2026 ਨੂੰ ਐਚ.ਐਮ ਕ੍ਰਿਸਟਲ ਹੋਟਲ ਫੇਸ-1 ਮੋਹਾਲੀ ਤੇ ਸਾਹਿਲ ਜਗਦਾ ਪੁੱਤਰ ਸੰਜੀਵ ਕੁਮਾਰ ਵਾਸੀ ਏ-50 ਗਲੀ ਨੰ. 6 ਨਿਉ ਤਹਿਸੀਲਪੁਰਾ ਥਾਣਾ ਰਾਮਬਾਗ ਜਿਲਾ ਅਮ੍ਰਿੰਤਸਰ ਸਾਹਿਬ ਅਤੇ ਅਮਰ ਪੁੱਤਰ ਤਰਸੇਮ ਸਿੰਘ ਵਾਸੀ ਮਕਾਨ ਨੰ. ਸੀ-17 ਗੋਲਡਨ ਐਵੀਨਿਉ ਥਾਣਾ ਰਾਮਬਾਗ ਜਿਲਾ ਅਮ੍ਰਿੰਤਸਰ ਸਾਹਿਬ, ਜੋ ਲੋਕਾ ਦੇ ਮੋਬਾਇਲ ਫੋਨ ਤੇ ਜਾਅਲੀ ਲਿੰਕ ਭੇਜ ਕੇ ਉਹਨਾ ਦੇ ਮੋਬਾਇਲ ਫੋਨ ਹੈਕ ਕਰਕੇ ਪੈਸੇ ਕੱਢ ਲੈਦੇ ਸੀ ਜਾਂ ਉਹਨਾ ਪੈਸਿਆ ਦੀ ਆਨ ਲਾਇਨ ਵੈਬਸਾਇਟ ਤੇ ਸੋਪਿੰਗ ਕਰਕੇ ਫੋਨ ਖਰੀਦ ਕੇ ਅੱਗੇ ਸਸ਼ਤੇ ਰੇਟਾ ਤੇ ਵੇਚ ਦਿੰਦੇ ਸੀ, ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ।

ਇਹ ਵੀ ਪੜ੍ਹੋ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਅਤੇ ਆਲਮੀ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਤੋਂ ਨੀਦਰਲੈਂਡ ਦੇ ਦੌਰੇ ‘ਤੇ

ਐਸ ਪੀ ਸਿਟੀ, ਦਿਲਪ੍ਰੀਤ ਸਿੰਘ ਅਨੁਸਾਰ ਉਕਤ ਦੋਸ਼ੀਆਂ ਨੇ ਮੁਦਈ ਮੁਕੱਦਮਾ ਮਨੋਜ ਕੁਮਾਰ ਪੁੱਤਰ ਮਨੋਹਰ ਲਾਲ ਵਾਸੀ ਦੇਹਰਾਦੂਨ ਦੇ ਮੋਬਾਇਲ ਫੋਨ ਤੇ ਜਾਅਲੀ ਲਿੰਕ ਭੇਜ ਕੇ, ਉਸ ਦਾ ਫੋਨ ਹੈਕ ਕਰਕੇ ਉਸ ਦੇ ਕਰੈਡਿਟ ਕਾਰਡ ਅਕਾਊਂਟ ਵਿੱਚੋਂ ਲੱਗਭਗ 1,25,000/- ਰੁਪਏ ਦੀ ਆਨ ਲਾਇਨ ਸ਼ਾਪਿੰਗ ਕਰਕੇ ਤਿੰਨ ਫੋਨ, ਮਾਰਕਾ ਮਟਰੋਲਾ ਖਰੀਦ ਕੀਤੇ। ਜਿਨ੍ਹਾਂ ਦੀ ਬਜ਼ਾਰ ਵਿਚ ਕੀਮਤ ਲਗਭਗ 01 ਲੱਖ ਰੁਪਏ ਹੈ। ਉਕਤਾਨ ਦੋਸ਼ੀਆਂ ਨੇ ਫੋਨਾਂ ਦੀ ਡਲੀਵਰੀ ਲੈਣ ਲਈ ਹੋਟਲ ਐਚ.ਐਮ ਕ੍ਰਿਸਟਲ ਫੇਸ-1 ਮੋਹਾਲੀ ਦਾ ਅਡਰੈਸ ਦਿੱਤਾ ਸੀ।

ਇਹ ਵੀ ਪੜ੍ਹੋ ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਮਾਡਿਊਲ ਦੇ ਦੋ ਵਿਅਕਤੀ 64.6 ਕਿਲੋ ਹੈਰੋਇਨ ਸਮੇਤ ਅੰਮ੍ਰਿਤਸਰ ਤੋੰ ਕਾਬੂ

ਜਿੱਥੇ ਉਨ੍ਹਾਂ ਨੂੰ ਹੋਟਲ ਐਚ.ਐਮ ਕ੍ਰਿਸਟਲ ਫੇਸ-1 ਮੋਹਾਲੀ ਦੇ ਕਮਰਾ ਨੰ. 301 ਵਿੱਚੋਂ ਸਮੇਤ ਤਿੰਨ ਸੀਲ ਬੰਦ ਡੱਬਾ ਮੋਬਾਇਲ ਫੋਨ ਮਾਰਕਾ ਮਟਰੋਲਾ ਅਤੇ ਕਾਰ ਨੰ. PB-02-BV-1101 ਮਾਰਕਾ ਕਰੂਜ ਰੰਗ ਗਰੇਅ ਸਮੇਤ ਮਿਤੀ 13-4-2026 ਨੂੰ ਕਾਬੂ ਕੀਤਾ ਗਿਆ। ਦੋਸ਼ੀਆਂ ਪਾਸੋਂ ਅਲੱਗ ਅਲੱਗ ਬੈਕਾਂ ਦੇ ਕਰੈਡਿਟ ਤੇ ਡੈਬਿਟ ਕਾਰਡ ਵੀ ਬਰਾਮਦ ਹੋਏ। ਜਿਸ ਤੇ ਮੁਕੱਦਮਾ ਨੰ. 74 ਮਿਤੀ 13-04-2026 ਅ/ਧ 318(4), 336(2), 338, 336(3), 340(2),61(2) ਥਾਣਾ ਫੇਸ-1 ਮੋਹਾਲੀ ਦਰਜ ਰਜਿਸਟਰ ਕੀਤਾ ਗਿਆ ਸੀ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

योग हमारी सनातन संस्कृति का अनमोल उपहार है : नायब सिंह सैनी

👉मुख्यमंत्री ने श्री कृष्ण आयुष विश्वविद्यालय के प्रांगण में...

ਗੈਂਗਸਟਰਾਂ ‘ਤੇ ਵਾਰ ਦਾ 136ਵਾਂ ਦਿਨ:Punjab Police ਵੱਲੋਂ 548 ਥਾਈਂ ਛਾਪੇਮਾਰੀ; 295 ਗ੍ਰਿਫ਼ਤਾਰ

👉ਪੁਲਿਸ ਟੀਮਾਂ ਨੇ 78 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ,...