Saturday, April 18, 2026
spot_img
spot_img

ਜ਼ੀਰਕਪੁਰ ਪੁਲਿਸ ਵੱਲੋਂ ਘੱਟ ਵਿਆਜ ‘ਤੇ ਕਰਜ਼ੇ ਦੇ ਨਾਮ ਹੇਠ ਵਿਦੇਸ਼ ਬੈਠੇ ਲੋਕਾਂ ਨਾਲ ਆਨਲਾਈਨ ਠੱਗੀ ਕਰਨ ਵਾਲੇ ਗਰੋਹ ਦਾ ਪਰਦਫਾਸ਼

Date:

spot_img

👉10 ਦੋਸ਼ੀ ਸਮੇਤ 9 ਲੈਪਟਾਪ ਅਤੇ 10 ਮੋਬਾਇਲ ਫ਼ੋਨ ਗ੍ਰਿਫਤਾਰ
SAS nagar News: Mohali Police; ਜ਼ੀਰਕਪੁਰ ਪੁਲਿਸ ਨੇ ਏ ਐੱਸ ਪੀ, ਜ਼ੀਰਕਪੁਰ ਪੁਲਿਸ ਸਬ ਡਵੀਜ਼ਨ, ਗ਼ਜ਼ਲਪ੍ਰੀਤ ਕੌਰ ਦੀ ਅਗਵਾਈ ਹੇਠ ਇੱਕ ਮਹੱਤਵਪੂਰਨ ਪ੍ਰਾਪਤੀ ਕਰਦਿਆਂ, ਘੱਟ ਵਿਆਜ ‘ਤੇ ਕਰਜ਼ੇ ਦੇ ਨਾਮ ਹੇਠ, ਵਿਦੇਸ਼ ਬੈਠੇ ਲੋਕਾਂ ਨਾਲ ਆਨਲਾਈਨ ਠੱਗੀ ਕਰਨ ਵਾਲੇ ਗਰੋਹ ਦਾ ਪਰਦਫਾਸ਼ ਕੀਤਾ ਹੈ।ਜਾਣਕਾਰੀ ਦਿੰਦਿਆਂ ਐੱਸ ਐੱਸ ਪੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਐੱਸ ਪੀ (ਦਿਹਾਤੀ) ਮਨਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਚਲਾਏ ਗਏ ਇਸ ਵਿਸ਼ੇਸ਼ ਅਪਰੇਸ਼ਨ ਦੌਰਾਨ ਇਸ ਗਰੋਹ ਦੇ 10 ਮੈਂਬਰਾਂ ਨੂੰ ਕਾਬੂ ਕਰਕੇ, ਉਨ੍ਹਾਂ ਪਾਸੋਂ 09 ਲੈਪਟਾਪ ਅਤੇ 10 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋ ਮੋਬਾਇਲ ਫੋਨ ‘ਤੇ ਜਾਅਲੀ ਲਿੰਕ ਭੇਜ ਕੇ ਫੋਨ ਹੈਕ ਕਰਨ ਵਾਲੇ ਦੋ ਮੁਲਜ਼ਮ ਗ੍ਰਿਫਤਾਰ

ਉਨ੍ਹਾਂ ਦੱਸਿਆ ਕਿ ਸਾਈਬਰ ਕਰਾਈਮ ਰਾਹੀਂ ਵਿਦੇਸ਼ ਬੈਠੇ ਲੋਕਾਂ ਨੂੰ ਘੱਟ ਵਿਆਜ ‘ਤੇ ਲੋਨ ਦੇਣ ਦਾ ਝਾਂਸਾ ਦੇ ਕੇ ਆਨਲਾਈਨ ਠੱਗੀ ਕਰ ਰਹੇ ਗਿਰੋਹ ਦੇ ਮੈਂਬਰਾ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ । ਇਨ੍ਹਾਂ ਖਿਲਾਫ ਕੀਤੀ ਜਾ ਰਹੀ ਆਨਲਾਈਨ ਠੱਗੀ ਸਬੰਧੀ ਮੁਕੱਦਮਾ ਨੰਬਰ 185 ਮਿਤੀ 18-04-2026 / ਅਧੀਨ ਧਾਰਾ 318 (4) ਬੀ ਐਨ ਐਸ ਅਤੇ 66 ਆਈ ਟੀ ਐਕਟ ਅਧੀਨ ਥਾਣਾ ਜ਼ੀਰਕਪੁਰ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦਰਜ ਕੀਤਾ ਗਿਆ ਹੈ। ਇਨ੍ਹਾਂ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਦੌਰਾਨ ਆਨਲਾਈਨ ਠੱਗੀ ਸਬੰਧੀ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ।

ਇਹ ਵੀ ਪੜ੍ਹੋ PSEB ਵੱਲੋਂ AI ਬਾਰੇ ਕਰਵਾਈ ਗਈ ਦੋ-ਰੋਜ਼ਾ ਕਾਨਫਰੰਸ ਵਿੱਚ ਵਿਦਿਆਰਥੀਆਂ ਨੂੰ ਤਕਨਾਲੋਜੀ ਦੇ ਖਪਤਕਾਰਾਂ ਦੀ ਥਾਂ ਸਿਰਜਣਹਾਰ ਵਜੋਂ ਤਿਆਰ ਕਰਨ ‘ਤੇ ਜ਼ੋਰ

ਗ੍ਰਿਫਤਾਰ ਦੋਸ਼ੀਆਂ ਵਿੱਚ ਮੈਲਵਿਨ ਠੱਕਰ ਪੁੱਤਰ ਚੰਦਰ ਬਦਨ ਵਾਸੀ ਬੀ-1/ 14 ਸ਼੍ਰੀ ਨਰਾਇਣ, ਗਾਂਧੀ ਨਗਰ ਮੈਸਾਨਾ ਗੁਜਰਾਤ, ਹਾਲ ਵਾਸੀ ਫਲੈਟ ਨੰਬਰ 1302 ਟਾਵਰ ਨੰਬਰ 11 ਮੋਤੀਆਜ਼ ਸਿਟੀ ਜ਼ੀਰਕਪੁਰ, ਅਨਿਰੁਧ ਪਲਹਨਿਯਾ ਪੁੱਤਰ ਸ਼੍ਰੀ ਉੱਤਮ ਕੁਮਾਰ ਵਾਸੀ ਪਿੰਡ ਤੇ ਡਾਕ ਮਰਹੂਨ, ਤਹਿਸੀਲ ਪਾਲਮਪੁਰ, ਥਾਣਾ ਬਵਾਰਨਾ ਜਿਲਾ ਕਾਂਗੜਾ, ਹਾਲ ਵਾਸੀ ਫਲੈਟ ਨੰਬਰ ਏ-3, 703 ਮਾਯਾ ਗਾਰਡਨ ਜ਼ੀਰਕਪੁਰ, ਅਨੰਤ ਦੇਵ ਕੌਸ਼ਿਕ ਪੁੱਤਰ ਪਵਨ ਦੇਵ ਕੌਸ਼ਿਕ ਵਾਸੀ ਸੀ-37, ਕਾਲੀ ਗੋਪਾਲ ਨਗਰ, ਤੇਜਿੰਦਰ ਨਗਰ ਨੇੜੇ ਓ.ਐਨ.ਜੀ.ਸੀ. ਸਾਬਰਮਤੀ ਅਹਿਮਦਾਬਾਦ ਥਾਣਾ ਸਾਬਰਮਤੀ (ਗੁਜਰਾਤ) ਹਾਲ ਵਾਸੀ ਫਲੈਟ ਨੰਬਰ ਐਫ/4, 601 ਮਾਯਾ ਗਾਰਡਨ ਜ਼ੀਰਕਪੁਰ, ਪਵਨ ਪਾਂਡੇਵਰ ਪੁੱਤਰ ਸਿਧਰਾਮ ਵਾਸੀ ਮਕਾਨ ਨੰਬਰ 1321/229, ਗਾਇਤਰੀ ਨਗਰ, ਗੁਜਰਾਤ ਹਾਊਸਿੰਗ ਬੋਰਡ ਚਾਂਦਖੇੜਾ, ਥਾਣਾ ਚਾਂਦਖੇੜਾ, ਅਹਿਮਦਾਬਾਦ, ਹਾਲ ਵਾਸੀ ਫਲੈਟ ਨੰਬਰ 601 ਮਾਯਾ ਗਾਰਡਨ, ਜ਼ੀਰਕਪੁਰ, ਜ਼ਿਲ੍ਹਾ ਐਸ ਏ ਐਸ ਨਗਰ, ਸੋਨੂੰ ਦਿਆਲੀ ਪੁੱਤਰ ਸੁਭਾਸ਼ ਦਿਆਲੀ ਵਾਸੀ ਹਠਕੋਲਾ ਬਸਤੀ, ਜੈ ਗਾਂਵ ਵੈਸਟ ਬੰਗਾਲ ਵਾਸੀ ਫਲੈਟ ਨੰਬਰ ਐਫ-4,

ਇਹ ਵੀ ਪੜ੍ਹੋ ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਮਾਡਿਊਲ ਦੇ ਦੋ ਵਿਅਕਤੀ 64.6 ਕਿਲੋ ਹੈਰੋਇਨ ਸਮੇਤ ਅੰਮ੍ਰਿਤਸਰ ਤੋੰ ਕਾਬੂ

602 ਮਾਯਾ ਗਾਰਡਨ, ਜ਼ੀਰਕਪੁਰ, ਜ਼ਿਲ੍ਹਾ ਐਸ ਏ ਐਸ ਨਗਰ, ਮਿਲਨ ਸੁਨਵਾਰ ਪੁੱਤਰ ਰੋਬੀ ਸੁਨਵਾਰ ਵਾਸੀ ਹਾਠਖੋਲਾ ਬਸਤੀ, ਜੈ ਗਾਂਵ ਵੈਸਟ ਬੰਗਾਲ ਹਾਲ ਵਾਸੀ ਫਲੈਟ ਨੰਬਰ ਐਫ-4, 602 ਮਾਯਾ ਗਾਰਡਨ, ਜ਼ੀਰਕਪੁਰ ਜ਼ਿਲ੍ਹਾ ਐਸ ਏ ਐਸ ਨਗਰ, ਆਸ਼ਿਕ ਦਰਜੀ ਪੁੱਤਰ ਤੂਫਾਨ ਵਾਸੀ ਹਾਠਖੋਲਾ ਬਸਤੀ, ਜੈ ਗਾਂਵ, ਥਾਣਾ ਜੈ ਗਾਂਵ, ਵੈਸਟ ਬੰਗਾਲ ਹਾਲ ਵਾਸੀ ਫਲੈਟ ਨੰਬਰ ਐਫ-4, 602 ਮਾਯਾ ਗਾਰਡਨ, ਜੀਰਕਪੁਰ ਜ਼ਿਲ੍ਹਾ ਐਸ ਏ ਐਸ ਨਗਰ, ਅਰਜੁਨ ਸ਼ੇਤਰੀ ਪੁੱਤਰ ਗੋਪਾਲ ਸ਼ੇਤਰੀ ਵਾਸੀ ਹਾਠਖੋਲਾ ਬਸਤੀ, ਜੈ ਗਾਂਵ, ਥਾਣਾ ਜੈ ਗਾਂਵ, ਵੈਸਟ ਬੰਗਾਲ ਹਾਲ ਵਾਸੀ ਫਲੈਟ ਨੰਬਰ ਐਫ-4, 602 ਮਾਯਾ ਗਾਰਡਨ ਜ਼ੀਰਕਪੁਰ,ਜ਼ਿਲ੍ਹਾ ਐਸ ਏ ਐਸ ਨਗਰ, ਪ੍ਰਸ਼ਾਂਤ ਓਮ ਪ੍ਰਕਾਸ਼ ਜੈਸਵਾਲ ਪੁੱਤਰ ਓਮ ਪ੍ਰਕਾਸ਼ ਵਾਸੀ ਮਕਾਨ ਨੰਬਰ 29, ਈਰਾਨੀ ਨਗਰ, ਸਾਬਰਮਤੀ, ਥਾਣਾ ਸਾਬਰਮਤੀ, ਹਾਲ ਵਾਸੀ ਫਲੈਟ ਨੰਬਰ ਐਫ 4, 1302 601 ਮਾਯਾ ਗਾਰਡਨ ਜ਼ੀਰਕਪੁਰ ਅਤੇ ਪਲਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਵਾਰਡ ਨੰਬਰ 4, ਸਰਦਾਰਪੁਰਾ, ਥਾਣਾ ਲਾਲੜੂ, ਜ਼ਿਲ੍ਹਾ ਐਸ ਏ ਐਸ ਨਗਰ ਸ਼ਾਮਿਲ ਹਨ।

ਇਹ ਵੀ ਪੜ੍ਹੋ Bathinda ਦੇ ਹੋਟਲ Bahia Fort ‘ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫ਼ਾਸ; 4 ਕਾਬੂ ਤੇ 3 ਫ਼ਰਾਰ

ਉਨ੍ਹਾਂ ਅੱਗੇ ਦੱਸਿਆ ਕਿ ਗ੍ਰਿਫਤਾਰ ਦੋਸ਼ੀ ਆਪਣੇ ਸਰਗਨਾ ਮੈਲਵਿਨ ਠੱਕਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੀ ਬਾਹਰ ਵਿਦੇਸ਼ ਵਿੱਚ ਬੈਠੇ ਲੋਕਾਂ ਨਾਲ ਆਨ-ਲਾਈਨ ਕਾਲਿੰਗ ਕਰਕੇ ਉਨ੍ਹਾਂ ਨੂੰ ਘੱਟ ਵਿਆਜ ‘ਤੇ ਲੋਨ ਦੇਣ ਦਾ ਝਾਂਸਾ ਦੇ ਕੇ, ਉਨ੍ਹਾਂ ਪਾਸੋਂ ਇਸ ਦੀ ਇਵਜ਼ ਵਿੱਚ ਕੁੱਝ ਡਾਲਰ ਵਗੈਰਾ ਹਾਸਲ ਕਰਕੇ ਆਨਲਾਈਨ ਠੱਗੀ ਮਾਰਦੇ ਹਨ।ਜਦ ਕਿ ਦੋਸ਼ੀਆਂ ਕੋਲ ਲੋਨ ਦੇਣ ਸਬੰਧੀ ਕੋਈ ਵੀ ਅਧਿਕਾਰਿਤ ਮਾਨਤਾ ਨਹੀਂ ਹੈ। ਇਸ ਤਰ੍ਹਾਂ ਦੋਸ਼ੀ ਭਾਰਤ ਵਿੱਚ ਬੈਠ ਕੇ, ਬੜੇ ਯੋਜਨਾਬੱਧ ਤਰੀਕੇ ਨਾਲ ਵਿਦੇਸ਼ੀ ਲੋਕਾਂ ਨੂੰ ਆਨ-ਲਾਈਨ ਆਪਣਾ ਸ਼ਿਕਾਰ ਬਣਾਉਦੇ ਸਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

Share post:

spot_img
spot_img

Popular

More like this
Related