Firozpur News: ਪੰਜਾਬ ਦੇ ਦੋ ਜ਼ਿਲ੍ਹਿਆਂ ਦੀਆਂ ਅਦਾਲਤਾਂ ਵਿਚ ਧਮਕੀ ਆਉਣ ਦੀਆਂ ਸੂਚਨਾਵਾਂ ਹਨ। ਫ਼ਿਰੋਜਪੁਰ ਤੇ ਬਾਅਦ ਵਿਚ ਮੋਗਾ ਦੀਆਂ ਅਦਾਲਤਾਂ ਵਿਚ ਈਮੇਲ ਰਾਹੀਂ ਪੁੱਜੀਆਂ ਧਮਕੀਆਂ ਦੇ ਮੱਦੇਨਜ਼ਰ ਦੋਨਾਂ ਥਾਵਾਂ ‘ਤੇ ਵੱਡੀ ਗਿਣਤੀ ਵਿਚ ਪੁਲਿਸ ਪੁੱਜ ਗਈ ਹੈ। ਡਾਗ ਸੁਕਾਇਡ ਤੋਂ ਇਲਾਵਾ ਪੁਲਿਸ ਦੀਆਂ ਵਿਸ਼ੇਸ ਟੀਮਾਂ ਵੱਲੋਂ ਅਦਾਲਤੀ ਕੰਪਲੈਕਸਾਂ ਦਾ ਕੋਨਾ-ਕੋਨਾ ਛਾਣਿਆ ਜਾ ਰਿਹਾ।
ਇਹ ਵੀ ਪੜ੍ਹੋ CM Bhagwant Mann ਨੇ ਜਥੇਦਾਰ ਨੂੰ ਕੀਤੀ ਅਪੀਲ..,ਪੇਸ਼ੀ ਮੌਕੇ ਹੋਵੇ Live Telecast
ਇਸ ਦੌਰਾਨ ਇੱਥੇ ਪੇਸ਼ੀ ਭੁਗਤਣ ਤੇ ਹੋਰ ਕੰਮਕਾਜ਼ ਲਈ ਪੁੱਜੇ ਲੋਕਾਂ ਨੂੰ ਇੱਕ ਪਾਸੇ ਕੀਤਾ ਗਿਆ ਤੇ ਨਾਲ ਹੀ ਵਕੀਲਾਂ ਦੇ ਚੈਬਰਾਂ ਨੂੰ ਵੀ ਖਾਲੀ ਕਰਵਾ ਕੇ ਛਾਣਬੀਣ ਕੀਤੀ ਜਾ ਰਹੀ। ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਇਸ ਜਾਂਚ ਨੂੰ ਰੁਟੀਨ ਦਸਿਆ ਹੈ। ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਪੰਜਾਬ ਦੇ ਕਈ ਥਾਵਾਂ ‘ਤੇ ਸਕੂਲਾਂ ਅਤੇ ਹੋਰਨ ਇਮਾਰਤਾਂ ਨੂੰ ਵੀ ਅਜਿਹੀਆਂ ਧਮਕੀਆਂ ਮਿਲ ਚੁੱਕੀਆਂ ਹਨ, ਬੇਸ਼ੱਕ ਪੜਤਾਲ ਤੋਂ ਬਾਅਦ ਕੁੱਝ ਨਹੀਂ ਨਿਕਲਿਆ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




