ਦੋਨਾਂ ਦੀ ਹੀ ਮੌਕੇ ’ਤੇ ਮੌਤ, ਪਿੱਕਅੱਪ ਗੱਡੀ ਚਾਲਕ ਮੌਕੇ ਤੋਂ ਹੋਇਆ ਫ਼ਰਾਰ
Jalandhar News:ਬੀਤੀ ਦੇਰ ਸ਼ਹਿਰ ’ਚ ਹੀ ਇੱਕ ਦੋਸਤ ਦੇ ਜਨਮ ਦਿਨ ਦੀ ਪਾਰਟੀ ਮਨਾ ਕੇ ਸਕੂਟੀ ’ਤੇ ਸਵਾਰ ਹੋ ਕੇ ਘਰ ਵਾਪਸ ਆ ਰਹੇ ਦੋ ਦੋਸਤਾਂ ਨੂੰ ਇੱਕ ਪਿੱਕ ਅੱਪ ਗੱਡੀਆਂ ਦੇ ਚਾਲਕ ਵੱਲੋਂ ਬੇਰਹਿਮੀ ਨਾਲ ਕੁਚਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਵਿਚ ਦੋਨਾਂ ਦੋਸਤਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਪੰਕਜ (30 ਸਾਲ) ਅਤੇ ਮੋਹਿਤ (31 ਸਾਲ) ਵਾਸੀ ਜਲੰਧਰ ਵਜੋਂ ਹੀ ਹੋਈ ਹੈ।
ਇਹ ਵੀ ਪੜ੍ਹੋ 30,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਭਗੌੜਾ ਸਹਾਇਕ ਕਿਰਤ ਕਮਿਸ਼ਨਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ
ਸੂਚਨਾ ਮੁਤਾਬਕ ਇੱਕ ਨੌਜਵਾਨ ਖੇਡਾਂ ਅਤੇ ਦੂਜਾ ਨਿਰਯਾਤ ਦਾ ਕਾਰੋਬਾਰ ਕਰਦਾ ਸੀ। ਮੌਕੇ ਦਾ ਮੁਆਇੰਨਾ ਲੈਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਇਹ ਘਟਨਾ ਕਟਾਰੀਆ ਹਸਪਤਾਲ ਕੋਲ ਵਾਪਰੀ ਹੈ। ਹਾਦਸੇ ਦੇ ਸਮੇਂ ਦੋਵੇਂ ਨੌਜਵਾਨ ਸਕੂਟਰ ’ਤੇ ਸਵਾਰ ਸਨ। ਇਸ ਦੌਰਾਨ ਇੱਕ ਕਾਰ ਨੇ ਉਨਾਂ ਨੂੰ ਸਾਈਡ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਇਹ ਡਿੱਗ ਪਏ ਅਤੇ ਇਸ ਦੌਰਾਨ ਹੀ ਪਿੱਛੇ ਤੋਂ ਸਬਜੀਆਂ ਨਾਲ ਭਰੀ ਆ ਰਹੀ ਇੱਕ ਮਹਿੰਦਰਾ ਪਿਕਅੱਪ ਨੇ ਦੋਨਾਂ ਨੂੰ ਦਰੜ ਦਿੱਤਾ।
ਇਹ ਵੀ ਪੜ੍ਹੋ 12 ਸਾਲਾਂ ਬਾਅਦ ਦਿੱਲੀ ’ਚ ਮੁੜ ਬਣਿਆ ‘ਸਿੱਖ ਵਜ਼ੀਰ’,ਮਨਜਿੰਦਰ ਸਿੰੰਘ ਸਿਰਸਾ ਨੇ ਚੁੱਕੀ ਸਹੁੰ
ਪਿੱਕਅੱਪ ਉਨ੍ਹਾਂ ਨੂੰ ਕਾਫੀ ਦੂਰ ਤੱਕ ਘਸੀਟਦਾ ਲੈ ਗਿਆ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਹ ਵੀ ਪਤਾ ਲੱਗਿਆ ਹੈ ਕਿ ਮ੍ਰਿਤਕ ਪੰਕਜ ਦਾ ਸਿਰਫ਼ ਤਿੰਨ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਜਦੋਂਕਿ ਮੋਹਿਤ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਸੀਸੀਟੀਵੀ ਕੈਮਰਿਆਂ ਅਤੇ ਹੋਰ ਤਕਨੀਕੀ ਤਰੀਕਿਆਂ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਮੁਲਜਮਾਂ ਦੀ ਪਹਿਚਾਣ ਕਰਕੇ ਕਾਬੂ ਕਰ ਲਿਆ ਜਾਵੇਗਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਦੋਸਤ ਦੀ ਜਨਮਦਿਨ ਪਾਰਟੀ ਤੋਂ ਵਾਪਸ ਆ ਰਹੇ ਦੋ ਦੋਸਤਾਂ ਨੂੰ ਪਿੱਕਅੱਪ ਨੇ ਦਰੜਿਆਂ"