New Zealand News: New Zealand ‘ਚ ਦੀਵਾਲੀ ਵਾਲੀ ਰਾਤ ਵਾਪਰੇ ਇੱਕ ਭਿਆਨਕ ਕਾਰ ਹਾਦਸੇ ਵਿਚ ਤਿੰਨ ਪੰਜਾਬੀਆਂ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿਸਦੇ ਵਿਚ ਦੋ ਲੜਕੇ ਅਤੇ ਇੱਕ ਲੜਕੀ ਸ਼ਾਮਲ ਹੈ। ਮਿਲੀ ਜਾਣਕਾਰੀ ਮੁਤਾਬਕ ਐਤਵਾਰ ਦੀਵਾਲੀ ਵਾਲੀ ਰਾਤ ਟਾਕਾਨਿਨੀ ਟਾਊਨ ਦੇ ਵਿਚ ਦੇਰ ਰਾਤ 10:15 ਵਜੇ ਗ੍ਰੇਟ ਸਾਉਥ ਰੋਡ ‘ਤੇ ਇੱਕ ਤੇਜ਼ ਰਫਤਾਰ ਗੋਲ ਚੱਕਰ ਕੋਲ ਬੇਕਾਬੂ ਹੋ ਕੇ ਸਾਹਮਣੇ ਸਿੱਧੀ ਬਰਗਰ ਫ਼ਿਉਲ ਰੈਸਟੋਰੈਂਟ ਵਿਚ ਜਾ ਵੜ੍ਹੀ। ਹਾਦਸਾ ਇੰਨ੍ਹਾਂ ਭਿਆਨਕ ਕਿ ਤਿੰਨਾਂ ਨੌਜਵਾਨਾਂ ਦੀ ਮੌਕੇ ‘ਤੇ ਮੌਤ ਹੋ ਗਈ। ਹਾਲਾਂਕਿ ਇਸ ਘਟਨਾ ਵਿਚ ਰੈਸਟੋਂਰੈਂਟ ਦਾ ਵੀ ਭਾਰੀ ਨੁਕਸਾਨ ਹੋ ਗਿਆ ਪ੍ਰੰਤੂ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਦਲਜੀਤ ਸਿੱਖ ਸੁਪਰੀਮ ਸੁਸਾਇਟੀ ਦੇ ਆਗੂ ਦਲਜੀਤ ਸਿੰਘ ਨੇ ਇਸ ਘਟਨਾ ਦੀ ਜਾਣਕਾਰੀ ਆਪਣੇ ਫ਼ੇਸਬੁੱਕ ਪੇਜ਼ ‘ਤੇ ਪਾ ਕੇ ਦਿੱਤੀ।

ਇਹ ਵੀ ਪੜ੍ਹੋ 👉Moga ‘ਚ Police Encounter; ਸੰਖੇਪ ਮੁਕਾਬਲੇ ਤੋਂ 2 ਮੁਲਜ਼ਮ ਕਾਬੂ
ਇਸ ਘਟਨਾ ਦੀ ਜਾਣਕਾਰੀ ਆਪਣੇ ਫ਼ੇਸਬੁੱਕ ਪੇਜ਼ ਰਾਹੀਂ ਦਿੰਦਿਆਂ ਨਿਊਜ਼ੀਲੈਂਡ ਦੀ ਸੈਂਟਰਲ ਸਿੱਖ ਐਸੋਸੀਏਸ਼ਨ ਅਤੇ ਸੁਪਰੀਮ ਸਿੱਖ ਸੋਸਾਇਟੀ ਦੇ ਪ੍ਰਧਾਨ ਦਲਜੀਤ ਸਿੰਘ ਨੇ ਘਟਨਾ ਉੱਪਰ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਲਿਖਿਆ ਹੈ ਕਿ, ‘‘ ਪੰਜਾਬੀ ਭਾਈਚਾਰੇ ਲਈ ਅਤਿ ਦੁਖਦਾਈ ਖਬਰ ਸਾਝੀਂ ਕਰ ਰਹੇ ਹਾਂ ਪਰਸੋ ਦੀਵਾਲੀ ਵਾਲੀ ਰਾਤ ਟਾਕਾਨਿਨੀ ਟਾਊਨ ਵਿੱਚ ਹੋਏ ਕਾਰ ਐਕਸੀਡੈਟ ਵਿੱਚ ਮਰਨ ਵਾਲੇ ਤਿੰਨੇ ਨੌਜੁਆਨ ਭਾਰਤੀ ਪੰਜਾਬੀ ਸਨ ਜਿਹਨਾਂ ਵਿੱਚ ਇੱਕ ਲੜਕੀ ਅਤੇ ਦੋ ਲੜਕੇ ਸਨ।ਅਸੀ ਅਜੇ ਉਹਨਾਂ ਦੀ ਡਿਟੇਲ ਜਾਂ ਕੋਈ ਵੀ ਜਾਣਕਾਰੀ ਅਜੇ ਸ਼ੇਅਰ ਨਹੀਂ ਕਰ ਸਕਦੇ । ਤਿੰਨਾਂ ਦੇ ਸਰੀਰ ਪਰਿਵਾਰ ਦੀ ਇੱਛਾ ਮੁਤਾਬਿਕ ਭਾਰਤ ਭੇਜੇ ਜਾਣਗੇ ਅਤੇ ਅਸੀ ਪਰਿਵਾਰਕ ਮੈਬਰਾਂ ਨਾਲ ਸੰਪਰਕ ਵਿੱਚ ਹਾਂ ।” ਦਸਿਆ ਇਹ ਵੀ ਜਾ ਰਿਹਾ ਕਿ ਹਾਦਸਾਗ੍ਰਸਤ ਕਾਰ ਤੇਜ਼ ਰਫ਼ਤਾਰੀ ਨਾਲ ਗਲਤ ਪਾਸੇ ਤੋਂ ਆ ਰਹੀ ਸੀ। ਇਸ ਦੌਰਾਨ ਕਾਰ ਪਹਿਲਾਂ ਫੁੱਟਪਾਥ ‘ਤੇ ਚੜ੍ਹ ਗਈ ਅਤੇ ਉਸਤੋਂ ਬਾਅਦ ਸੜਕ ਕਿਨਾਰੇ ਇੱਕ ਰੈਸਟੋਰੈਂਟ ਦੀ ਕੰਧ ਨਾਲ ਜਾ ਟਕਰਾਈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













