ਇੱਕ ਥਾਂ ‘ਤੇ ਐਸ.ਐਫ਼.ਜੇ ਤੋਂ ਮਿਲਦੇ ਸਨ ਪੈਸੇ
ਬਠਿੰਡਾ, 3 ਦਸੰਬਰ: ਪਿਛਲੇ ਕੁੱਝ ਸਾਲਾਂ ਤੋਂ ਪੰਜਾਬ ਸਹਿਤ ਦੇਸ ਦੇ ਵੱਖ ਵੱਖ ਸੂਬਿਆਂ ਵਿਚ ’ਚ ਖ਼ਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਿਖਣ ਵਾਲੇ ਨੌਜਵਾਨ ਦੇ ਇੱਕ ਗਰੁੱਪ ਨੂੰ ਬਠਿੰਡਾ ਦੀ ਕਾਊਂਟਰ ਇੰਟੈਲੀਜੈਂਸੀ ਟੀਮ ਨੇ ਕਾਬੂ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਦੋ ਨੌਜਵਾਨਾਂ ਵਲੋਂ ਹੁਣ ਤੱਕ ਦਰਜ਼ਨ ਤੋਂ ਵੱਧ ਥਾਵਾਂ ’ਤੇ ਇਹ ਨਾਅਰੇ ਲਿਖੇ ਸਨ ਤੇ ਇਸਦੇ ਬਦਲੇ ਇੰਨ੍ਹਾਂ ਨੂੰ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂੰ ਆਧਾਰਤ ਸਿੱਖ਼ਜ ਫ਼ਾਰ ਜਸਟਿਸ ਵਲੋਂ ਪੈਸੇ ਮਿਲਦੇ ਸਨ। ਕਥਿਤ ਦੋਸ਼ੀ ਨੌਜਵਾਨ ਸੋਸਲ ਮੀਡੀਆ ਰਾਹੀਂ ਪੰਨੂੰ ਦੇ ਸੰਪਰਕ ਵਿਚ ਆਏ ਸਨ। ਡੀਜੀਪੀ ਗੌਰਵ ਯਾਦਵ ਨੇ ਇਸਦੀ ਪੁਸਟੀ ਕਰਦਿਆਂ ‘ਐਕਸ’ ਉਪਰ ਟਵੀਟ ਵੀ ਕੀਤਾ ਹੈ।
Big News: ਬਠਿੰਡਾ ‘ਚ ਭਰਾਵਾਂ ਵੱਲੋਂ ਭੈਣ ਤੇ ਜੀਜੇ ਦਾ ਕ.ਤਲ
ਦਸਣਾ ਬਣਦਾ ਹੈ ਕਿ ਬਠਿੰਡਾ ਦੇ ਥਰਮਲ ਪਲਾਟ ਕੋਲ ਸਹਿਤ ਰੇਲਵੇ ਓਵਰਬ੍ਰਿਜ ਦੇ ਹੇਠਾਂ, ਮਾਨਸਾ ਰੋਡ ’ਤੇ ਸਥਿਤ ਅੰਡਰ ਬ੍ਰਿਜ ਦੇ ਉਪਰ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ, ਹਿਮਾਚਲ ਦੇ ਧਰਮਸ਼ਾਲਾ, ਰਾਜਸਥਾਨ ਦੇ ਹਨੂੰਮਾਨਗੜ੍ਹ ਸਹਿਤ ਦਰਜ਼ਨਾਂ ਥਾਵਾਂ ‘ਤੇ ਖ਼ਾਲਿਸਾਤਾਨੀ ਪੱਖੀ ਨਾਅਰਿਆਂ ਨੂੰ ਲਿਖਣ ਦੇ ਮਾਮਲੇ ਰੀਪੋਰਟ ਕੀਤੇ ਗਏ ਸਨ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬਠਿੰਡਾ ਜ਼ਿਲ੍ਹੇ ਦੇ ਪਿੰਡ ਨਸੀਬਪੁਰਾ ਦੇ ਹਰਮਨਪ੍ਰੀਤ ਸਿੰਘ ਅਤੇ ਕੋਟਸਮੀਰ ਦੇ ਲਵਪ੍ਰੀਤ ਸਿੰਘ ਸੋਸਲ ਮੀਡੀਆ ਰਾਹੀਂ ਗੁਰਪਤਵੰਤ ਸਿੰਘ ਪੰਨੂੰ ਦੀ ਜਥੇਬੰਦੀ ਦੇ ਸੰਪਰਕ ਵਿਚ ਆਏ ਸਨ। ਪੰਨੂੰ ਵੱਲੋਂ ਅਕਸਰ ਹੀ ਨੌਜਵਾਨਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਗਰਮਖਿਆਲੀ ਨਾਅਰੇ ਲਿਖਣ ਲਈ ਪੇ੍ਰੇਰਤ ਕੀਤਾ ਜਾਂਦਾ ਹੈ।
ਸਵੇਰੇ-ਸਵੇਰੇ ਬਠਿੰਡਾ ਪੁਲਿਸ ਨੇ ਬਦਮਾਸ਼ ਦਾ ਕੀਤਾ ਐਨਕਾਊਂਟਰ
ਮੁਢਲੀ ਸੂਚਨਾ ਮੁਤਾਬਕ ਕਾਲਜ ਗਰੈਜੂਏਟ ਇੰਨ੍ਹਾਂ ਨੌਜਵਾਨਾਂ ਨੇ ਵੀ ਪੈਸਿਆਂ ਦੇ ਲਾਲਚ ਵਿਚ ਆ ਕੇ ਇਹ ਕੰਮ ਕੀਤਾ ਹੈ, ਇੰਨ੍ਹਾਂ ਨੂੰ ਇੱਕ ਵਾਰ ਖ਼ਾਲਿਸਤਾਨ ਪੱਖੀ ਨਾਅਰੇ ਲਿਖਣ ਬਦਲੇ 30 ਤੋਂ 50 ਹਜਾਰ ਰੁਪਏ ਮਿਲਦੇ ਸਨ। ਇਹ ਵੀ ਪਤਾ ਲੱਗਿਆ ਹੈ ਕਿ ਹਰਮਨਪ੍ਰੀਤ ਤਾਂ ਇੰਨ੍ਹਾਂ ਪੈਸਿਆਂ ਦੇ ਨਾਲ ਰਸ਼ੀਆ ਤੇ ਦੁਬਈ ਤੱਕ ਦੀ ਸੈਰ ਵੀ ਕਰ ਚੁੱਕਿਆ ਹੈ। ਫਿਲਹਾਲ ਪੁਲਿਸ ਨੇ ਇਸ ਮਾਮਲੇ ਵਿਚ ਉਕਤ ਦੋਨਾਂ ਨੌਜਵਾਨਾਂ ਤੋਂ ਇਲਾਵਾ ਅਮਰੀਕਾ ਰਹਿੰਦੇ ਪੰਨੂੰ ਦੇ ਸਾਥੀ ਜਗਜੀਤ ਸਿੰਘ ਜੋਕਿ ਇੰਨ੍ਹਾਂ ਨੂੰ ਪੈਸੇ ਮੁਹੱਈਆ ਕਰਵਾਉਂਦਾ ਸੀ, ਵਿਰੁਧ ਧਾਰਾ 153ਏ ਅਤੇ 120 ਬੀ ਆਈ.ਪੀ.ਸੀ ਤਹਿਤ ਕੇਸ ਦਰਜ਼ ਕਰ ਲਿਆ ਹੈ। ੁਪਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਉਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ, ਜਿਸਤੋਂ ਬਾਅਦ ਵਿਸਥਾਰਕ ਜਾਣਕਾਰੀ ਹਾਸਲ ਕੀਤੀ ਜਾਵੇਗੀ।
Share the post "Big News: ਜਨਤਕ ਥਾਵਾਂ ‘ਤੇ ‘ਖ਼ਾਲਿਸਤਾਨ’ ਦੇ ਨਾਅਰੇ ਲਿਖਣ ਵਾਲੇ ਬਠਿੰਡਾ ਦੇ ਦੋ ਨੌਜਵਾਨ ਗ੍ਰਿਫਤਾਰ"