ਬਠਿੰਡਾ, 21 ਸਤੰਬਰ : ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 2 ਅਕਤੂਬਰ 2024 ਤੱਕ ਚਲਾਈ ਜਾ ਰਹੀ “ਸਵੱਛਤਾ ਹੀ ਸੇਵਾ” ਮੁਹਿੰਮ ਤਹਿਤ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਰਹਿਨੁਮਾਈ ਅਧੀਨ ਕਾਲਜ ਦੀਆਂ ਐੱਨ.ਐੱਸ.ਐੱਸ. ਯੂਨਿਟਾਂ ਵਲੋਂ ਗਲੀ, ਮੁਹੱਲੇ ਤੇ ਘਰ-ਘਰ ਜਾ ਕੇ ਪਲਾਸਟਿਕ ਇਕੱਠਾ ਕੀਤਾ ਗਿਆ ਅਤੇ ਪੌਦੇ ਵੰਡੇ ਗਏ। ਇਸ ਮੌਕੇ ਵਲੰਟੀਅਰਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਆਪਣਾ ਆਲ਼ਾ-ਦੁਆਲਾ ਸਾਫ਼ ਰੱਖਣ ਅਤੇ ਵਾਤਾਵਰਣ ਨੂੰ ਬਚਾਉਣ ਲਈ ਜ਼ਿਆਦਾ ਤੋਂ ਜ਼ਿਆਦਾ ਪੌਦੇ ਲਗਾਉਣ ਬਾਰੇ ਜਾਗਰੂਕ ਕੀਤਾ।
ਚੰਡੀਗੜ੍ਹ ਦੀ ਤਰਜ ਤੇ ਮੋਹਾਲੀ ਵਿਚ ਵੀ ਕੱਟਿਆ ਜਾਵੇਗਾ CCTV ਕੈਮਰੇ ਜ਼ਰੀਏ ਚਲਾਨ
ਅੱਜ ਦੀ ਇਸ ਗਤੀਵਿਧੀ ਵਿੱਚ ਐੱਨ.ਐੱਸ.ਐੱਸ. ਦੇ 75 ਵਲੰਟੀਅਰ ਸ਼ਾਮਿਲ ਹੋਏ।ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ੍ਰੀ ਸੰਜੇ ਗੋਇਲ, ਜਨਰਲ ਸਕੱਤਰ ਸ੍ਰੀ ਵਿਕਾਸ ਗਰਗ ਅਤੇ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਐੱਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰਾਂ ਡਾ. ਸਿਮਰਜੀਤ ਕੌਰ ਅਤੇ ਗੁਰਮਿੰਦਰ ਜੀਤ ਕੌਰ ਨੂੰ “ਸਵੱਛਤਾ ਹੀ ਸੇਵਾ” ਮੁਹਿੰਮ ਲਈ ਲਗਾਤਾਰ ਕਾਰਜਸ਼ੀਲ ਰਹਿਣ ਲਈ ਪ੍ਰੇਰਿਤ ਕੀਤਾ।