ਮੰਦਭਾਗੀ ਖਬਰ; ਦੀਵਾਲੀ ਮੌਕੇ ਗਰਦਨ ਕੋਲ ਪਟਾਕਾ ਫ਼ਟਣ ਕਾਰਨ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌ/ਤ

Date:

spot_img

Jagraon News : ਬੀਤੀ ਰਾਤ ਦੀਵਾਲੀ ਦੇ ਤਿਊਹਾਰ ਮੌਕੇ ਜਗਰਾਓ ਇਲਾਕੇ ਦੇ ਪਿੰਡ ਅਕਾਲਗੜ੍ਹ ਵਿਖੇ ਇੱਕ ਮੰਦਭਾਗੀ ਖ਼ਬਰ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਦੀਵਾਲੀ ਮੌਕੇ ਆਪਣੇ ਚਚੇਰੇ ਭੈਣ-ਭਰਾਵਾਂ ਨਾਲ ਪਟਾਕੇ ਪਾਉਣ ਸਮੇਂ ਇਸ 14 ਸਾਲਾਂ ਬੱਚੇ ਦੀ ਗਰਦਨ ਕੋਲ ਪਟਾਕਾ ਫ਼ਟ ਗਿਆ, ਜਿਹੜਾ ਜਾਨਲੇਵਾ ਸਾਬਿਤ ਹੋਇਆ। ਮ੍ਰਿਤਕ ਬੱਚੇ ਦੀ ਪਹਿਚਾਣ ਸਾਕਿਤ ਮਿੱਤਲ ਉਰਫ਼ ਗਗਨ ਪੁੱਤਰ ਸੁਰੇਸ਼ ਕੁਮਾਰ ਵਾਸੀ ਗੁਰੂਸਰ ਸੁਧਾਰ ਦੀ ਨਵੀਂ ਆਬਾਦੀ ਵਜੋਂ ਹੋਈ ਹੈ।

ਇਹ ਵੀ ਪੜ੍ਹੋ 👉SGPC ਦੀ ਚੋਣ ਤੋਂ ਪਹਿਲਾਂ Bibi Jangir Kaur ਮੁੜ ਅਕਾਲੀ ਦਲ ਵਿੱਚ ਕਰਨਗੇ ਘਰ ਵਾਪਸੀ!

ਹੋਰ ਦੁੱਖ ਦੀ ਗੱਲ ਇਹ ਵੀ ਹੈ ਕਿ ਗਗਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜਿਸਨੂੰ ਅੱਜ ਸੈਕੜੇ ਗਮਗੀਨ ਅੱਖਾਂ ਦੇ ਨਾਲ ਦੁਪਿਹਰ 2 ਵਜੇਂ ਅੰਤਿਮ ਵਿਦਾਈ ਦਿੱਤੀ ਗਈ। ਜਾਣਕਾਰੀ ਮੁਤਾਬਕ ਨਾਮਵਾਰ ਕਾਰੋਬਾਰੀ ਸੁਰੇਸ਼ ਕੁਮਰ ਦੀਵਾਲੀ ਮੌਕੇ ਆਪਣੇ ਪਿੰਡ ਅਕਾਲ ਗੜ੍ਹ ਭਰਾ ਕੋਲ ਪ੍ਰਵਾਰ ਸਮੇਤ ਗਿਆ ਸੀ। ਇਸ ਦੌਰਾਨ ਗਗਨ ਆਪਣੇ ਸਾਥੀਆਂ ਨਾਲ ਮਕਾਨ ਦੀ ਛੱਤ ਉੱਪਰ ਪਟਾਕੇ ਪਾਉਣ ਲੱਗਿਆ।

ਇਹ ਵੀ ਪੜ੍ਹੋ 👉ਦੀਵਾਲੀ ਮੌਕੇ ਚੱਲੀਆਂ ਗੋ*ਲੀ*ਆਂ; ਇੱਕ ਨੌਜਵਾਨ ਦੀ ਮੌ/ਤ, ਮੌਕੇ ‘ਤੇ ਪੁੱਜਿਆ ASI ਵੀ ਹੋਇਆ ਜ਼/ਖ਼/ਮੀ

ਦਸਿਆ ਜਾ ਰਿਹਾ ਕਿ ਪਟਾਕੇ ਪਾਉਂਦੇ ਸਮੇਂ ਇੱਕ ਵੱਡਾ ਫ਼ਟਿਆ ਨਹੀਂ ਤੇ ਜਿਸ ਕਾਰਨ ਉਹ ਉਸ ਪਟਾਕੇ ਦੇ ਨਜ਼ਦੀਕ ਹੀ ਇੱਕ ਹੋਰ ਪਟਾਕਾ ਪਾਉਣ ਲਈ ਚਲਿਆ ਗਿਆ ਪ੍ਰੰਤੂ ਉਸਦੀ ਮਾੜੀ ਕਿਸਮਤ ਨੂੰ ਉਸ ਸਮੇਂ ਹੀ ਪਹਿਲਾਂ ਵਾਲਾ ਪਟਾਕਾ ਫ਼ਟ ਗਿਆ, ਜੋ ਸਿੱਧਾ ਉਸਦੀ ਗਰਦਨ ‘ਤੇ ਆ ਵੱਜਿਆ। ਜਿਸਦੇ ਨਾਲ ਉਹ ਲਹੂ-ਲੁਹਾਣ ਹੋ ਗਿਆ। ਮਾਪਿਆਂ ਵੱਲੋਂ ਬੱਚੇ ਨੂੰ ਬਚਾਉਣ ਲਈ ਤੁਰੰਤ ਹਸਪਤਾਲ ਲਿਆਂਦਾ ਗਿਆ ਪ੍ਰੰਤੂ ਉਹ ਨਹੀਂ ਪਾਇਆ। ਇਸ ਘਟਨਾ ਕਾਰਨ ਇਲਾਕੇ ਭਰ ਵਿਚ ਸੋਗ ਦੀ ਲਹਿਰ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

SGPC ਦੀ ਚੋਣ ਤੋਂ ਪਹਿਲਾਂ Bibi Jangir Kaur ਮੁੜ ਅਕਾਲੀ ਦਲ ਵਿੱਚ ਕਰਨਗੇ ਘਰ ਵਾਪਸੀ!

Kapurthala News : ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਤੋਂ ਬਾਅਦ...