ਕੌਮੀ ਮਾਰਗਾਂ ਦੀ ਉਸਾਰੀ ’ਚ ਫਲਾਈ ਐਸ਼ ਦੀ ਵਰਤੋਂ ਨੂੰ ਲੈ ਕੇ ਪ੍ਰਦੂਸਣ ਬੋਰਡ ਨੇ ਸੱਦੇ ਕੌਮੀ ਮਾਰਗ ਦੇ ਅਧਿਕਾਰੀ

Date:

spot_img

ਮਾਨਸਾ, 21 ਅਪ੍ਰੈਲ : ਵਾਤਾਵਰਨ ਪ੍ਰੇਮੀਆਂ ਨੇ ਪੰਜਾਬ ਦੇ ਮਾਲਵਾ ਖੇਤਰ ਵਿੱਚ ਦੋ ਤਾਪ ਬਿਜਲੀ ਘਰਾਂ ਤੋਂ ਪੈਦਾ ਹੋਈ ਫਲਾਈ ਐਸ਼ ਦੀ ਭਾਰਤਮਾਲਾ ਪ੍ਰਾਜੈਕਟ ਤਹਿਤ ਨੈਸ਼ਨਲ ਹਾਈਵੇਜ਼ ਅਥਾਰਟੀ ਆਫ਼ ਇੰਡੀਆ (ਐਨਐਚਏਆਈ) ਵੱਲੋਂ ਕੀਤੇ ਜਾ ਰਹੇ ਵੱਖ-ਵੱਖ ਸੜਕ ਨਿਰਮਾਣ ਪ੍ਰਾਜੈਕਟਾਂ ਵਿੱਚ ਵਰਤੋਂ ਨਾ ਕੀਤੇ ਜਾਣ ਦਾ ਮੁੱਦਾ ਉਠਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕਾਰਨ ਫਲਾਈ ਐਸ਼ ਦੀ ਵਰਤੋਂ ਪ੍ਰਭਾਵਿਤ ਹੁੰਦੀ ਹੈ ਅਤੇ ਉਪਜਾਊ ਜ਼ਮੀਨ ਜਾਂ ਚੰਗੀ ਗੁਣਵੱਤਾ ਵਾਲੀ ਮਿੱਟੀ ਦੀ ਭਰਪੂਰ ਵਰਤੋਂ ਹੋ ਰਹੀ ਹੈ, ਜਿਸ ਨਾਲ ਹਰੇ ਭਰੇ ਲੈਂਡਸਕੇਪ ਨੂੰ ਬੰਜਰ ਜ਼ਮੀਨਾਂ ਵਿੱਚ ਬਦਲਣ ਦੀ ਸਮਰੱਥਾ ਹੈ।ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਨੈਸ਼ਨਲ ਹਾਈਵੇ ਪ੍ਰੋਜੈਕਟਾਂ ਵਿੱਚ ਫਲਾਈ ਐਸ਼ ਦੀ ਵਰਤੋਂ ਨਾ ਕਰਨ ’ਤੇ ਐਨਐਚਏਆਈ ਨੂੰ ਲਿਖਿਆ ਹੈ।

ਭਾਜਪਾ ਆਗੂ ਅਰਵਿੰਦ ਖੰਨਾ ਦਾ ਕਿਸਾਨਾਂ ‘ਤੇ ਵਿਵਾਦਤ ਬਿਆਨ!

ਦੱਸਣਾ ਬਣਦਾ ਹੈ ਕਿ ਮਾਲਵਾ ਖੇਤਰ ਨੇੜੇ ਹੀ ਦੋ ਤਾਪ ਬਿਜਲੀ ਘਰ ਹਨ, ਇੱਕ ਬਠਿੰਡਾ ਦੇ ਲਹਿਰਾ ਮੁਹੱਬਤ ਪਿੰਡ ਵਿੱਚ ਸੂਬਾ ਸਰਕਾਰ ਦੀ ਮਲਕੀਅਤ ਹੈ ਅਤੇ ਦੂਜਾ ਮਾਨਸਾ ਦੇ ਪਿੰਡ ਬਣਾਂਵਾਲਾ ਵਿਖੇ ਨਿੱਜੀ ਭਾਈਵਾਲੀ ਤਹਿਤ ਲੱਗਿਆ ਹੈ। ਬਠਿੰਡਾ ਦੇ ਬੰਦ ਪਏ ਤਾਪ ਬਿਜਲੀ ਘਰ ਵਿੱਚੋਂ ਫਲਾਈ ਐਸ਼ ਦੀ ਕੁਝ ਮਾਤਰਾ ਵੀ ਅਣਵਰਤੀ ਪਈ ਹੈ।ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ 26 ਸਤੰਬਰ, 2023 ਨੂੰ ਰਾਜ ਸਰਕਾਰਾਂ,ਐਨਐਚਏਆਈ ਅਤੇ ਹੋਰ ਏਜੰਸੀਆਂ ਦੇ ਮੁੱਖ ਸਕੱਤਰਾਂ ਨੂੰ ਜਾਰੀ ਕੀਤੇ ਇੱਕ ਸਰਕੂਲਰ ਵਿੱਚ, ਰਾਸ਼ਟਰੀ ਰਾਜਮਾਰਗ ਦੇ ਨਿਰਮਾਣ ਵਿੱਚ ਥਰਮਲ ਪਾਵਰ ਪਲਾਂਟਾਂ ਤੋਂ ਪੈਦਾ ਹੋਈ ਫਲਾਈ ਐਸ਼ ਦੀ ਲਾਜ਼ਮੀ ਵਰਤੋਂ ਨੂੰ ਦੁਹਰਾਇਆ ਸੀ। ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ ਕਿਹਾ ਸੀ ਕਿ ਥਰਮਲ ਪਾਵਰ ਪਲਾਂਟ ਦੇ 300 ਕਿਲੋਮੀਟਰ ਦੇ ਘੇਰੇ ਵਿੱਚ ਫਲਾਈ ਐਸ਼ ਦੀ ਵਰਤੋਂ ਲਾਜ਼ਮੀ ਹੈ,

ਵਿਧਾਇਕ ਬਿਕਰਮਜੀਤ ਸਿੰਘ ਚੌਧਰੀ ਆਪਣੀ ਵਿਧਾਇਕੀ ਤੋਂ ਦੇਣ ਅਸਤੀਫ਼ਾ: ਪ੍ਰਗਟ ਸਿੰਘ

ਇਹ ਯਕੀਨੀ ਬਣਾਉਣ ਲਈ ਕਿ ਉਸਾਰੀ ਵਿੱਚ ਫਲਾਈ ਐਸ਼ ਦੀ ਵਰਤੋਂ ਕੀਤੀ ਜਾਵੇ ਵਾਤਾਵਰਣ ਪ੍ਰੇਮੀਆਂ ਦਾ ਕਹਿਣਾ ਹੈ ਕਿ ਨੇੜੇ ਹੀ ਥਰਮਲ ਪਾਵਰ ਪਲਾਂਟ ਹੋਣ ਦੇ ਬਾਵਜੂਦ ਫਲਾਈ ਐਸ਼ ਨੂੰ ਭਰਨ ਅਤੇ ਲੈਵਲਿੰਗ ਨਾ ਕਰਕੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ।ਨਿਗਰਾਨ ਅਧਿਕਾਰੀਆਂ ਨੂੰ ਅਜਿਹੀਆਂ ਉਲੰਘਣਾਵਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ।ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਵਾਤਾਵਰਣ ਦੀ ਅਖੰਡਤਾ ਨੂੰ ਬਚਾਉਣ ਲਈ ਪੀਪੀਸੀਬੀ ਦੇ ਸੁਪਰਡੈਂਟ ਇੰਜੀਨੀਅਰ ਰਾਕੇਸ਼ ਕੁਮਾਰ ਨਈਅਰ ਅਤੇ ਕਾਰਜਕਾਰੀ ਇੰਜੀਨੀਅਰ ਰਮਨਦੀਪ ਸਿੰਘ ਸਿੱਧੂ ਦੋਵਾਂ ਨੇ ਕਿਹਾ ਕਿ ਇਹ ਦੇਖਿਆ ਗਿਆ ਹੈ ਕਿ ਰਾਸ਼ਟਰੀ ਰਾਜ ਮਾਰਗ ਦੇ ਨਿਰਮਾਣ ਵਿੱਚ ਫਲਾਈ ਐਸ਼ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਹੈ।ਅਸੀਂ ਇਹ ਮੁੱਦਾ ਉਠਾਇਆ ਹੈ ਅਤੇ ਐਨਐਚਏਆਈ ਅਧਿਕਾਰੀਆਂ ਨੂੰ ਉਨ੍ਹਾਂ ਦੇ ਸਾਹਮਣੇ ਪੇਸ਼ ਹੋਣ ਲਈ ਲਿਖਿਆ ਹੈੌ ਪੀਪੀਸੀਬੀ ਦੀ ਚੇਅਰਪਰਸਨ ਨੂੰ ਇਸ ਸਬੰਧ ਵਿੱਚ ਆਪਣੀ ਸਥਿਤੀ ਸਪੱਸ਼ਟ ਕਰਨੀ ਪਵੇਗੀ।

 

spot_img
spot_img

Share post:

Popular

More like this
Related

‘ਗੈਂਗਸਟਰਾਂ ’ਤੇ ਵਾਰ’ ਦਾ 277ਵਾਂ ਦਿਨ: ਪੰਜਾਬ ਪੁਲਿਸ ਵੱਲੋਂ 527 ਥਾਵਾਂ ’ਤੇ ਛਾਪੇਮਾਰੀ; 223 ਕਾਬੂ

ਪੁਲਿਸ ਟੀਮਾਂ ਨੇ 175 ਵਿਅਕਤੀਆਂ ਵਿਰੁੱਧ ਰੋਕਥਾਮ ਵਾਲੀ ਕਾਰਵਾਈ...