ਲੁਧਿਆਣਾ,1 ਅਗਸਤ: ਪੀ.ਏ.ਯੂ. ਦੇ ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ. ਤਰਸੇਮ ਸਿੰਘ ਢਿੱਲੋਂ ਦੀ ਨਿਯੁਕਤੀ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਦੇ ਤੌਰ ਤੇ ਹੋਈ ਹੈ। ਡਾ. ਢਿੱਲੋਂ ਨੇ ਦਸੰਬਰ 1992 ਵਿੱਚ ਫਾਰਮ ਸਲਾਹਕਾਰ ਸੇਵਾ ਕੇਂਦਰ ਬਠਿੰਡਾ ਵਿਖੇ ਜ਼ਿਲ੍ਹਾ ਪਸਾਰ ਮਾਹਿਰ (ਸਬਜੀਆਂ) ਵਜੋਂ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ ਅਤੇ ਸਤੰਬਰ 2002 ਵਿੱਚ ਸਹਿਯੋਗੀ ਪ੍ਰੋਫੈਸਰ ਜਨਵਰੀ 2009 ਵਿੱਚ ਸੀਨੀਅਰ ਪਸਾਰ ਮਾਹਿਰ (ਸਬਜੀਆਂ) ਅਤੇ ਸਤੰਬਰ 2015 ਵਿੱਚ ਨਿਰਦੇਸ਼ਕ (ਬੀਜ) ਦਾ ਵਾਧੂ ਚਾਰਜ ਸੰਭਾਲਿਆ।ਨਵੰਬਰ 2016 ਤੋਂ 2020 ਤੱਕ ਨਿਰਦੇਸ਼ਕ (ਬੀਜ) ਅਤੇ ਨਵੰਬਰ 2020 ਤੋਂ ਹੁਣ ਤੱਕ ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਵਜੋਂ ਸੇਵਾ ਨਿਭਾ ਰਹੇ ਹਨ।ਉਹਨਾਂ ਨੇ ਗਾਜਰ ਦੀਆਂ 5 ਕਿਸਮਾਂ (ਪੰਜਾਬ ਜਾਮੁਨੀ, ਪੰਜਾਬ ਰੋਸਨੀ, ਪੀ.ਸੀ.-161, ਪੰਜਾਬ ਬਲੈਕ ਬਿਊਟੀ (ਕਾਂਜੀ ਬਣਾਉਣ ਲਈ ਢੁੱਕਵੀਂ) ਅਤੇ ਪੰਜਾਬ ਕੈਰੋਟ ਰੈੱਡ) ਅਤੇ ਕਰੇਲੇ ਦੀ ਕਿਸਮ (ਪੰਜਾਬ ਕਰੇਲੀ-1) ਵਿਕਸਿਤ ਕੀਤੀਆਂ।
ਪੀ ਏ ਯੂ ਦੇ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਦੇ ਨਿਰਦੇਸ਼ਕ ਬਣੇ ਡਾ.ਹਰਪਾਲ ਸਿੰਘ ਰੰਧਾਵਾ
ਇਸ ਤੋਂ ਇਲਾਵਾ ਕਾਲੀ ਗਾਜਰ ਦੀ ਕਿਸਮ ਪੰਜਾਬ ਬਲੈਕ ਬਿਊਟੀ ਦੇ ਵਿਕਾਸ ਨਾਲ ਵੀ ਉਹ ਜੁੜੇ ਰਹੇ। ਸਬਜੀਆਂ ਦੇ ਉਤਪਾਦਨ ਨੂੰ ਬਿਹਤਰ ਬਣਾਉਣ ਲਈ ਸਿਫਾਰਸ ਕੀਤੀਆਂ 10 ਤਕਨੀਕਾਂ ਨੂੰ ਸਬਜੀਆਂ ਦੀ ਕਾਸ਼ਤ ਦੀ ਪ੍ਰਕਾਸ਼ਨਾਵਾਂ ਵਿੱਚ ਦਰਜ ਕੀਤਾ ਗਿਆ ਹੈ।ਨਿਰਦੇਸ਼ਕ (ਬੀਜ) ਵਜੋਂ ਕਾਰਜਕਾਲ ਦੌਰਾਨ, ਸਬਜੀਆਂ ਅਤੇ ਹੋਰ ਫਸਲਾਂ ਦੇ ਬੀਜ ਉਤਪਾਦਨ ਵਿੱਚ (85488 ਕੁਇੰਟਲ ਅਤੇ 93000 ਸਬਜ਼ੀ ਬੀਜ ਕਿਟਾਂ) ਵਿੱਚ ਮਹੱਤਵਪੂਰਨ ਵਾਧਾ ਕੀਤਾ। ਡਾਕਟਰੇਟ ਖੋਜ ਮੁੱਖ ਸਲਾਹਕਾਰ ਵਜੋਂ ਅਗੁਵਾਈ ਕਰਨ ਵਾਲੇ ਵਿਦਿਆਰਥੀ ਨੇ ਇੰਸਪਾਇਰ ਫੈਲੋਸ਼ਿਪ ਪ੍ਰਾਪਤ ਕੀਤੀ।ਫਲੋਰੀਡਾ ਯੂਨੀਵਰਸਿਟੀ ਅਮਰੀਕਾ ਵਿੱਚ ਅੰਤਰਰਾਸਟਰੀ ਅਤੇ ਵੱਖ-ਵੱਖ ਰਾਸ਼ਟਰੀ ਕਾਨਫਰੰਸਾਂ ਵਿੱਚ ਹਿੱਸਾ ਲਿਆ।
Share the post "ਸਬਜ਼ੀ ਵਿਗਿਆਨੀ ਡਾ. ਤਰਸੇਮ ਸਿੰਘ ਢਿੱਲੋਂ ਪੀ.ਏ.ਯੂ. ਦੇ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਬਣੇ"