ਵਿਦਿਆਰਥਣਾਂ ਨੇ ਵਾਈਸ ਚਾਂਸਲਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਲਗਾਇਆ ਧਰਨਾ
ਪਟਿਆਲਾ, 23 ਸਤੰਬਰ: ਪੰਜਾਬ ਦੀਆਂ ਨਾਮਵਾਰ ਯੂਨੀਵਰਸਿਟੀਆਂ ਚ ਸ਼ੁਮਾਰ ਰਜੀਵ ਗਾਂਧੀ ਲਾਅ ਯੂਨੀਵਰਸਿਟੀ ਦੇ ਉਪ ਕੁਲਪਤੀ ਵਿਵਾਦਾਂ ਵਿੱਚ ਘਿਰ ਗਏ ਹਨ। ਬੀਤੀ ਰਾਤ ਉਹਨਾਂ ਵੱਲੋਂ ਕਥਿਤ ਤੌਰ ‘ਤੇ ਬਿਨਾਂ ਜਾਣਕਾਰੀ ਦਿੱਤਿਆਂ ਕੁੜੀਆਂ ਦੇ ਹੋਸਟਲ ਦੀ ਚੈਕਿੰਗ ਕਰਨ ਦਾ ਮਾਮਲਾ ਤੁਲ ਫੜਦਾ ਜਾ ਰਿਹਾ। ਇਸ ਚੈਕਿੰਗ ਤੋਂ ਬਾਅਦ ਹੀ ਰੋਸ਼ ਵਿੱਚ ਆਈਆਂ ਵਿਦਿਆਰਥਣਾਂ ਵੱਲੋਂ ਨਾਅਰੇਬਾਜ਼ੀ ਕਰਦਿਆਂ ਉਪਲਪਤੀ ਦੀ ਰਿਹਾਇਸ਼ ਨੂੰ ਘੇਰਿਆ ਹੋਇਆ ਹੈ, ਜਿੱਥੇ ਉਹਨਾਂ ਵੱਲੋਂ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ। ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਵੀ ਵਿਦਿਆਰਥਣਾਂ ਦਾ ਸਾਥ ਦਿੱਤਾ ਜਾ ਰਿਹਾ।
ਦਿੱਲੀ ਦੇ ਖ਼ਾਲਸਾ ਕਾਲਜ ‘ਚ ਸਿੱਖ ਨੌਜਵਾਨ ਨਾਲ ਹੋਈ ਕੁੱਟਮਾਰ, ਦੇਖੋ ਵੀਡੀਓ
ਹਾਲਾਂਕਿ ਇਸ ਦੌਰਾਨ ਕੁਲਪਤੀ ਦਾ ਸਪਸ਼ਟੀਕਰਨ ਵੀ ਆਇਆ ਹੈ ਜਿਸ ਦੇ ਵਿੱਚ ਉਹਨਾਂ ਦਾਅਵਾ ਕੀਤਾ ਹੈ ਕਿ ਚੈਕਿੰਗ ਤੋਂ ਪਹਿਲਾਂ ਹੋਸਟਲ ਵਾਰਡਨ ਨੂੰ ਇਸ ਸੂਚਿਤ ਕੀਤਾ ਗਿਆ ਸੀ ਅਤੇ ਚੈਕਿੰਗ ਦੇ ਦੌਰਾਨ ਵੀ ਹੋਸਟਲ ਵਾਰਡਨ ਉਹਨਾਂ ਦੇ ਨਾਲ ਮੌਜੂਦ ਸਨ। ਦੂਜੇ ਪਾਸੇ ਵਿਦਿਆਰਥਣਾਂ ਦਾ ਦਾਅਵਾ ਹੈ ਕਿ ਉਪ ਕੁਲਪਤੀ ਪਹਿਲਾਂ ਵੀ ਇਸ ਤਰਾਂ ਬਿਨਾਂ ਦੱਸੇ ਅਚਨਚੇਤ ਚੈਕਿੰਗ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਕੁੜੀਆਂ ਦੇ ਹੋਸਟਲ ਦੇ ਵਿੱਚ ਕਿਸੇ ਵੀ ਮਰਦ ਦੇ ਵੀ ਅਗਾਉਂ ਨੋਟਿਸ ਤੋਂ ਬਿਨਾਂ ਕੁੜੀਆਂ ਦੇ ਹੋਸਟਲ ਵਿੱਚ ਦਾਖਲਾ ਗੈਰ ਕਾਨੂੰਨੀ ਹੈ ਜਿਸ ਦੇ ਚਲਦੇ ਉਪ ਕੁਲਪਤੀ ਵਿਰੁੱਧ ਕਾਰਵਾਈ ਕੀਤੀ ਜਾਣੀ ਬਣਦੀ ਹੈ।
Share the post "ਬਿਨਾਂ ਦੱਸੇ ਕੁੜੀਆਂ ਦੇ ਹੋਸਟਲ ਦੀ ਚੈਕਿੰਗ ਕਰਨ ਦੇ ਮਾਮਲੇ ਚ ਬੁਰੀ ਤਰ੍ਹਾਂ ਘਿਰੇ ਉਪ ਕੁਲਪਤੀ"