WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਲੁਧਿਆਣਾ

ਜੇਲ੍ਹ ’ਚ ਬੰਦ ਕਾਂਗਰਸੀ ਆਗੂ ਦੀ ਵਿਆਹ ’ਚ ਨੱਚਦਿਆਂ ਦੀ ਵੀਡੀਓ ਨੇ ਪਾਇਆ ਭੜਥੂ, ਦੋ ਜੇਲ੍ਹ ਮੁਲਾਜਮ ਮੁਅੱਤਲ

ਲੁਧਿਆਣਾ, 11 ਦਸੰਬਰ: ਇੱਕ ਟਿਕਟੋਕਰ ਕੁੜੀ ਨਾਲ ਮਿਲਕੇ ਅਮੀਰ ਘਰਾਂ ਦੇ ਕਾਕਿਆਂ ਨੂੰ ‘ਹਨੀ ਟ੍ਰੈਪ’ ਵਿਚ ਫ਼ਸਾਉਣ ਦੇ ਦੋਸ਼ਾਂ ਹੇਠ ਪਿਛਲੇ ਕਈ ਮਹੀਨਿਆਂ ਤੋਂ ਲੁਧਿਆਣਾ ਜੇਲ੍ਹ ’ਚ ਬੰਦ ਇੱਕ ਕਾਂਗਰਸੀ ਆਗੂ ਦੀ ਮੰਗਲਵਾਰ ਸਵੇਰ ਤੋਂ ਹੀ ਸੋਸਲ ਮੀਡੀਆ ’ਤੇ ਵਿਆਹ ਵਿਚ ਨੱਚਦਿਆਂ ਦੀ ਵਾਈਰਲ ਹੋਈ ਵੀਡੀਓ ਨੇ ਭੜਥੂ ਪਾ ਦਿੱਤਾ। ਇਸ ਘਟਨਾ ਤੋਂ ਬਾਅਦ ਜੇਲ੍ਹ ਵਿਭਾਗ ਅਤੇ ਪੁਲਿਸ ਦੀ ਕਾਫ਼ੀ ਜੱਗ ਹਸਾਈ ਹੋ ਰਹੀ ਹੈ। ਮੁਢਲੀ ਪੜਤਾਲ ਤੋਂ ਬਾਅਦ ਕਾਂਗਰਸੀ ਆਗੂ ਨੂੰ ਵਿਆਹ ਵਿਚ ਲਿਜਾਣ ਵਾਲੇ ਦੋ ਜੇਲ੍ਹ ਅਧਿਕਾਰੀਆਂ ਨੂੰ ਮੁਅੱਤਲ ਕਰਕੇ ਮਾਮਲੇ ਦੀ ਉਚ ਪੱਧਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

Breking News: 17 ਨੂੰ ਬਾਦਲਾਂ ਦੇ ਗੜ੍ਹ ‘ਚ ਲੋਕ ਸਭਾ ਚੋਣਾਂ ਦਾ ਵਿਗਲ ਵਜਾਉਣਗੇ ਭਗਵੰਤ ਮਾਨ ਤੇ ਕੇਜਰੀਵਾਲ

ਮਿਲੀ ਸੂਚਨਾ ਮੁਤਾਬਕ ਲੱਕੀ ਸੰਧੂ ਨਾਂ ਦੇ ਇਸ ਯੂਥ ਕਾਂਗਰਸੀ ਆਗੂ ਵਿਰੁਧ ਮਈ ਮਹੀਨੇ ਵਿਚ ਇੰਸਟਾਗ੍ਰਾਂਮ ’ਤੇ ਜਸਨੀਤ ਨਾਂ ਦੇ ਨਾਲ ਸਰਗਰਮ ਇੱਕ ਲੜਕੀ ਦੇ ਸਹਿਤ ਕੇਸ ਦਰਜ਼ ਕੀਤਾ ਗਿਆ ਸੀ। ਇਸਤੋਂ ਇਲਾਵਾ ਉਸਦੇ ਵਿਰੁਧ ਮੋਹਾਲੀ ਵਿਚ ਵੀ ਪਰਚਾ ਦਰਜ਼ ਹੋਣ ਦੀ ਸੂਚਨਾ ਹੈ। ਪਤਾ ਲੱਗਿਆ ਹੈ ਕਿ ਲੱਕੀ ਸੰਧੂ ਦੇ ਕਿਸੇ ਦੋਸਤ ਦਾ ਵਿਆਹ ਸੀ, ਜਿਸ ਵਿਚ ਸ਼ਾਮਲ ਹੋਣ ਲਈ ਉਸਨੇ ਕਥਿਤ ਤੌਰ ’ਤੇ ਜੇਲ੍ਹ ਅਧਿਕਾਰੀਆਂ ਨਾਲ ਮਿਲਕੇ ਅਪਣੀ ਰੀੜ ਦੀ ਹੱਡੀ ਦੇ ਦਰਦ ਦਾ ਬਹਾਨਾਂ ਬਣਾ ਕੇ ਪੀਜੀਆਈ ਜਾਂਚ ਲਈ ਰੈਫ਼ਰ ਕਰਵਾ ਲਿਆ।

ਬਹੁ ਕਰੋੜੀ ਇਸ਼ਤਿਹਾਰੀ ਠੱਗ ਅਮਨ ਸਕੋਡਾ ਦਾ ਜੀਜਾ ਗਿ੍ਫਤਾਰ

ਘਟਨਾ ਵਾਲੇ ਦਿਨ 8 ਦਸੰਬਰ ਨੂੰ ਜੇਲ੍ਹ ਦੇ ਕੁੱਝ ਅਧਿਕਾਰੀ ਤੇ ਪੁਲਿਸ ਮੁਲਾਜਮ ਉਸਨੂੰ ਜੇਲ੍ਹ ਤੋਂ ਪੀਜੀਆਈ ਲੈ ਕੇ ਰਵਾਨਾ ਹੋੲੈ ਪ੍ਰੰਤੂ ਉਹ ਰਾਏਕੋਟ ਵਿਆਹ ਵਿਚ ਚਲਾ ਗਿਆ।ਹਾਲਾਂਕਿ ਇਸ ਘਟਨਾ ਦਾ ਪਤਾ ਨਾ ਚੱਲਦਾ, ਜੇਕਰ ਲੱਕੀ ਸੰਧੂ ਦੀ ਵਿਆਹ ਵਿਚ ਗਾਣਿਆਂ ’ਤੇ ਨੱਚਦਿਆਂ ਦੀ ਵੀਡੀਓ ਵਾਈਰਲ ਨਾ ਹੁੰਦੀ। ਪਤਾ ਲੱਗਿਆ ਹੈ ਕਿ ਇਸ ਮਾਮਲੇ ਵਿਚ ਲੁਧਿਆਣਾ ਦੇ ਇੱਕ ਵਪਾਰੀ ਨੇ ਮੁੱਖ ਮੰਤਰੀ ਤੇ ਡੀਜੀਪੀ ਨੂੰ ਵੀ ਸਿਕਾਇਤ ਭੇਜੀ ਹੈ। ਲੁਧਿਆਣਾ ਪੁਲਿਸ ਦੇ ਕਮਿਸ਼ਨਰ ਕੁਲਦੀਪ ਚਾਹਲ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।

 

Related posts

ਮੁੱਖ ਮੰਤਰੀ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਫਾਇਦਾ ਪਹੁੰਚਾਉਣ ਲਈ ਵੇਰਕਾ ਦਾ ਦਿੱਲੀ ਤੱਕ ਵਿਸਤਾਰ ਕਰਨ ਦਾ ਐਲਾਨ

punjabusernewssite

ਡਾ. ਇੰਦਰਬੀਰ ਸਿੰਘ ਨਿੱਜਰ ਨੇ ਤਾਜਪੁਰ ਰੋਡ ਡੰਪ ਸਾਈਟ ‘ਤੇ ਵਿਰਾਸਤੀ ਰਹਿੰਦ-ਖੂੰਹਦ ਦੇ ਬਾਇਓਰੀਮੀਡੀਏਸ਼ਨ ਪਲਾਂਟ ਦਾ ਉਦਘਾਟਨ ਕੀਤਾ

punjabusernewssite

ਲੁਧਿਆਣਾ ਲੋਕ ਸਭਾ ਹਲਕੇ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜਬੂਤ

punjabusernewssite