ਡੌਂਕੀ ਗਿਰੋਹ ਦੇ ਸਿਕੰਜ਼ੇ ‘ਚ ਫ਼ਸੇ ਨੌਜਵਾਨ ਦੀ ਵੀਡੀਓ ਵਾਈਰਲ…, ਦੇਖੋ ਵੀਡੀਓ

Date:

spot_img

Punjab News: ਪੰਜਾਬੀਆਂ ‘ਚ ਵਿਦੇਸ਼ ਜਾਣ ਦਾ ‘ਕਰੇਜ਼’ ਕਈ ਵਾਰ ਉਨ੍ਹਾਂ ਨੂੰ ਮੁਸ਼ਕਿਲਾਂ ਵਿਚ ਫ਼ਸਾ ਦਿੰਦਾ ਹੈ। ਲੱਖਾਂ ਰੁਪਏ ਖਰਚਣ ਦੇ ਬਾਵਜੂਦ ਆਪਣੇ ਮਨਪਸੰਦ ਦੇਸ਼ ਪੁੱਜਣ ਦੀ ਬਜਾਏ ਇੰਨ੍ਹਾਂ ਨੌਜਵਾਨਾਂ ਦੀਆਂ ਲਾਸ਼ਾਂ ਜੰਗਲਾਂ ਤੇ ਨਦੀਆਂ ਨਾਲਿਆਂ ਵਿਚ ਰੁਲਦੀਆਂ ਦੇਖੀਆਂ ਗਈਆਂ ਹਨ। ਪ੍ਰੰਤੂ ਇਸਦੇ ਬਾਵਜੂਦ ਏਜੰਟਾਂ ਦੇ ਝੂਠੇ ਵਾਅਦਿਆਂ ਵਿਚ ਨੌਜਵਾਨਾਂ ਫ਼ਸਣਾ ਹਾਲੇ ਤੱਕ ਜਾਰੀ ਹੈ। ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਗੁਰਸਿੱਖ ਪੰਜਾਬੀ ਨੌਜਵਾਨ ਦੀ ਵੀਡੀਓ ਲਗਾਤਾਰ ਸ਼ੋਸਲ ਮੀਡੀਆ ‘ਤੇ ਵਾਈਰਲ ਹੋ ਰਹੀ ਹੈ।

ਇਹ ਵੀ ਪੜ੍ਹੋ 👉Amritsar ਵਿੱਚ ਸਰਹੱਦ ਪਾਰੋਂ ਤਸਕਰੀ ਮਾਡਿਊਲ ਨਾਲ ਸਬੰਧਤ ਪੰਜ ਵਿਅਕਤੀ 7 ਪਿਸਤੌਲਾਂ ਅਤੇ 2 ਕਿਲੋ ਹੈਰੋਇਨ ਸਮੇਤ ਕਾਬੂ

ਜਿਸਦੇ ਵਿਚ ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਇਹ ਨੌਜਵਾਨ ਮੈਕਸੀਕੋ ਵਿੱਚ ਫਸੇ ਹੋਣ ਦਾ ਦਾਅਵਾ ਕਰਦਾ ਹੈ। ਵੀਡੀਓ ਵਿੱਚ ਇਹ ਨੌਜਵਾਨ ਇੱਕ ਕਮਰੇ ਵਿੱਚ ਫ਼ਰਸ ‘ਤੇ ਲੇਟਿਆ ਦਿਖਾਈ ਦਿੰਦਾ ਹੈ ਤੇ ਦੋਨੋਂ ਹੱਥ ਜੋੜ ਕੇ ਆਪਣੇ ਨਾਲ ਹੋਏ ਵਰਤਾਓ ਦੀ ਜਾਣਕਾਰੀ ਦਿੰਦਾ ਹੈ। ਪਹਿਲਾਂ ਟਿੱਕ-ਟਾਕ ‘ਤੇ ਪਈ ਇਸ ਵੀਡੀਓ ਨੂੰ ਹੁਣ ਐਕਸ ‘ਤੇ ਵੀ ਸ਼ੇਅਰ ਕੀਤਾ ਗਿਆ। ਵੀਡੀਓ ਵਿਚ ਨੌਜਵਾਨ ਦੱਸਦਾ ਹੈ ਕਿ ਉਹ ਡੌਂਕੀ ਰੂਟ ਰਾਹੀਂ ਮੈਕਸੀਕੋ ਪਹੁੰਚਿਆ ਸੀ।

ਇਹ ਵੀ ਪੜ੍ਹੋ 👉ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਨੂੰ ਲੈ ਕੇ ਵੱਡੀ ਖ਼ਬਰ; ਵਿਰੋਧੀਆਂ ਨੇ ਚੁੱਕੇ BJP ‘ਤੇ ਸਵਾਲ

ਇੱਥੋਂ ਦੇ ਹਾਲਾਤ ਦੇਖ ਕੇ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰੰਤੂ ਉਸਨੂੰ ਏਜੰਟਾਂ ਵੱਲੋਂ ਫ਼ੜ ਲਿਆ ਗਿਆ ਤੇ ਉਸਦੀ ਇੰਨੀਂ ਭਿਆਨਕ ਕੁੱਟਮਾਰ ਕੀਤੀ ਗਈ ਕਿ ਉਹ ਤੁਰਨ-ਫ਼ਿਰਨ ਤੋਂ ਵੀ ਅਸਮਰੱਥ ਹੋ ਗਿਆ ਹੈ। ਵੀਡੀਓ ਵਿੱਚ ਕਾਫ਼ੀ ਸਹਿਮਿਆ ਤੇ ਪ੍ਰੇਸ਼ਾਨ ਹੋਇਆ ਦਿਖਾਈ ਦੇ ਰਿਹਾ ਇਹ ਨੌਜਵਾਨ ਉੱਚੀ-ਉੱਚੀ ਰੌਂਦਾ ਹੋਇਆ ਹੋਰਨਾਂ ਨੌਜਵਾਨਾਂ ਨੂੰ ਡੌਂਕੀ ਰੂਟ ਰਾਹੀਂ ਮੈਕਸੀਕੋ ਨਾ ਆਉਣ ਅਤੇ ਇੱਥੇ ਆਉਣ ਤੋਂ ਬਾਅਦ ਭੱਜਣ ਦੀ ਗਲਤੀ ਨਾਂ ਕਰਨ ਦੀ ਸਲਾਹ ਦੇ ਰਿਹਾ। 34 ਸਕਿੰਟਾਂ ਦੀ ਇਹ ਵੀਡੀਓ ਸੁਣਨ ਵਾਲਿਆਂ ਨੂੰ ਕਾਫ਼ੀ ਪ੍ਰਭਾਵਿਤ ਕਰ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਆਜ਼ਾਦੀ ਦਿਹਾੜੇ ਦੀ ਫੁੱਲ ਡਰੈੱਸ ਰਿਹਰਸਲ ਮੌਕੇ ਡਿਪਟੀ ਕਮਿਸ਼ਨਰ ਨੇ ਲਹਿਰਾਇਆ ਤਿਰੰਗਾ

👉ਆਜ਼ਾਦੀ ਦਿਹਾੜੇ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਲਹਿਰਾਉਣਗੇ...

ਅੰਤਰਰਾਸ਼ਟਰੀ ਯੁਵਾ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਆਯੋਜ਼ਿਤ

Bathinda News:ਯੁਵਕ ਸੇਵਾਵਾਂ ਵਿਭਾਗ, ਪੰਜਾਬ ਵੱਲੋਂ ਪੰਜਾਬ ਸਟੇਟ ਏਡਜ਼...