11 Views
ਤਕਨੀਕੀ ਮਾਹਰਾਂ ਨੂੰ ਨਾਲ ਲੈ ਕੇ ਵਿਜੀਲੈਂਸ ਟੀਮਾਂ ਵੱਲੋਂ ਸਾਬਕਾ ਮੰਤਰੀ ਦੀ ਕੋਠੀ ਦੀ ਕੀਤੀ ਜਾ ਰਹੀ ਹੈ ਪੈਮਾਇਸ਼
ਬਠਿੰਡਾ, 10 ਜਨਵਰੀ: ਪਿਛਲੇ ਕਈ ਮਹੀਨਿਆਂ ਤੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਵਿਜੀਲੈਂਸ ਜਾਂਚ ਦਾ ਸਾਹਮਣਾ ਕਰ ਰਹੇ ਸਾਬਕਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵਿਰੁੱਧ ਬੁੱਧਵਾਰ ਨੂੰ ਵਿਜੀਲੈਂਸ ਨੇ ਵੱਡੀ ਕਾਰਵਾਈ ਕੀਤੀ ਹੈ। ਵਿਜੀਲੈਂਸ ਦੀ ਇੱਕ ਵੱਡੀ ਟੀਮ ਵੱਲੋਂ ਡੀਐਸਪੀ ਕੁਲਵੰਤ ਸਿੰਘ ਦੀ ਅਗਵਾਈ ਹੇਠ ਤਕਨੀਕੀ ਮਾਹਰਾਂ ਦੀ ਨੂੰ ਨਾਲ ਲੈ ਕੇ ਸ: ਕਾਂਗੜ ਦੇ ਜੱਦੀ ਪਿੰਡ ਕਾਂਗੜ ਸਥਿਤ ਕੋਠੀ ਦੀ ਮਿਣਤੀ ਕੀਤੀ ਗਈ ਹੈ।
ਇਸ ਤੋਂ ਇਲਾਵਾ ਇੱਥੇ ਪਏ ਹੋਰ ਕੀਮਤੀ ਸਮਾਨ ਅਤੇ ਗੱਡੀਆਂ ਆਦਿ ਦੇ ਵੇਰਵੇ ਵੀ ਇਕੱਠੇ ਕੀਤੇ ਜਾ ਰਹੇ ਹਨ। ਵਿਜੀਲੈਂਸ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰਦਾ ਦੱਸਿਆ ਕਿ ਇਹ ਜਾਂਚ ਹੁਣ ਆਪਣੇ ਆਖਰੀ ਪੜਾਅ ਉੱਤੇ ਹੈ। ਇਸ ਤੋਂ ਪਹਿਲਾਂ ਵਿਜੀਲੈਂਸ ਵੱਲੋਂ ਸਾਬਕਾ ਮੰਤਰੀ ਦੀਆਂ ਹੋਰ ਜਾਇਦਾਦਾਂ ਨੂੰ ਵੀ ਖੰਗੋਲਿਆ ਜਾ ਚੁੱਕਿਆ ਹੈ। ਇਸਤੋਂ ਇਲਾਵਾ ਪੁਛਗਿੱਛ ਦੇ ਲਈ ਕਈ ਵਾਰ ਵਿਜੀਲੈਂਸ ਬਿਊਰੋ ਦੇ ਬਠਿੰਡਾ ਸਥਿਤ ਦਫ਼ਤਰ ਵਿੱਚ ਬੁਲਾਇਆ ਜਾ ਚੁੱਕਾ ਹੈ।
ਇਹ ਵੀ ਪਤਾ ਲੱਗਿਆ ਹੈ ਕਿ ਇਸ ਪੈਮਾਇਸ਼ ਦੌਰਾਨ ਸਾਬਕਾ ਮੰਤਰੀ ਦਾ ਪੁੱਤਰ ਹਰਮਨਵੀਰ ਸਿੰਘ ਕਾਂਗੜ ਅਤੇ ਉਸਦਾ ਇਕ ਸਾਂਝੀਦਾਰ ਇੰਦਰਜੀਤ ਸਿੰਘ ਮੌਜੂਦ ਸੀ ਪਰੰਤੂ ਬਾਅਦ ਜਦ ਵਿਜੀਲੈਂਸ ਪੁਰਾਣੀ ਰਿਹਾਇਸ ਦੀ ਜਾਂਚ ਕਰਨ ਲੱਗੇ ਤਾਂ ਉਹ ਚਲਾ ਗਿਆ। ਜਿਸ ਕਾਰਨ ਘਰ ਵਿਚ ਕੋਈ ਮਰਦ ਮੈਂਬਰ ਮੌਜੂਦ ਨਾ ਹੋਣ ਕਾਰਨ ਵਿਜੀਲੈਂਸ ਟੀਮ ਨੂੰ ਵਾਪਸ ਆਉਣਾ ਪਿਆ।