ਵੱਡੀ ਖਬਰ; ਵਿਜੀਲੈਂਸ ਨੇ ਬਿਕਰਮ ਮਜੀਠਿਆ ਨੂੰ ਹਿਰਾਸਤ ‘ਚ ਲਿਆ, ਬੀਤੀ ਰਾਤ ਦਰਜ਼ ਕੀਤਾ ਸੀ ਪਰਚਾ ਦਰਜ਼

Date:

spot_img

👉ਛਾਪੇਮਾਰੀ ਦੌਰਾਨ ਅੰਮ੍ਰਿਤਸਰ ਦੇ ਗਰੀਨ ਐਵਨਿਊ ਨੂੰ ਪੁਲਿਸ ਛਾਉਣੀ ਵਿਚ ਕੀਤਾ ਤਬਦੀਲ

ਅੰਮ੍ਰਿਤਸਰ: ਵਿਜੀਲੈਂਸ ਬਿਊਰੋ ਵੱਲੋਂ ਬੁੱਧਵਾਰ ਦੁਪਿਹਰ ਸਮੇਂ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠਿਆ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਪਤਾ ਲੱਗਿਆ ਹੈ ਕਿ ਉਨ੍ਹਾਂ ਨੂੰ ਮੁਹਾਲੀ ਲੈ ਕੇ ਜਾਇਆ ਰਿਹਾ। ਸੂਤਰਾਂ ਦੇ ਮੁਤਾਬਕ ਬੀਤੀ ਰਾਤ ਹੀ ਵਿਜੀਲੈਂਸ ਵੱਲੋਂ ਮਜੀਠਿਆ ਦੇ ਖਿਲਾਫ਼ ਗੈਰ-ਕਾਨੂੰਨੀ ਤਰੀਕੇ ਦੇ ਨਾਲ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਹੇਠ ਪਰਚਾ ਦਰਜ਼ ਕੀਤਾ ਹੈ। ਜਿਸਤੋਂ ਬਾਅਦ ਅੱਜ ਸਵੇਰ ਸਮੇਂ ਹੀ ਦਰਜ਼ਨਾਂ ਦੀ ਤਾਦਾਦ ਵਿਚ ਵਿਜੀਲੈਂਸ ਦੀਆਂ ਟੀਮਾਂ ਐਸਐਸਪੀ ਲਖਵੀਰ ਸਿੰਘ ਦੀ ਅਗਵਾਈ ਹੇਠ ਮਜੀਠਿਆ ਦੇ ਘਰ ਪੁੱਜ ਗਈਆਂ।

ਇਹ ਵੀ ਪੜ੍ਹੋ Big News; ਆਸ਼ੂ ਦੀ ਹੋਈ ਹਾਰ ਤੋਂ ਬਾਅਦ Punjab Congress ਦੇ ਹੋਰ ਸਾਬਕਾ ਵਿਧਾਇਕਾਂ ਨੇ ਦਿੱਤਾ ਅਸਤੀਫ਼ਾ!

ਇਸ ਦੌਰਾਨ ਦੋਨਾਂ ਧਿਰਾਂ ਵਿਚਕਾਰ ਕਾਫ਼ੀ ਬਹਿਸਬਾਜ਼ੀ ਹੋਈ, ਜੋ ਹੁਣ ਸ਼ੋਸਲ ਮੀਡੀਆ ‘ਤੇ ਵੀ ਦਿਖਾਈ ਦੇ ਰਹੀ ਹੈ। ਇਸ ਮੌਕੇ ਮਜੀਠਿਆ ਦੇ ਸਮਰਥਕਾਂ ਦੇ ਵੱਡੀ ਗਿਣਤੀ ਵਿਚ ਇਕੱਠੀ ਹੋਣ ਦੀ ਸੂਹ ਮਿਲਦਿਆਂ ਹੀ ਅੰਮ੍ਰਿਤਸਰ ਪੁਲਿਸ ਵੱਲੋਂ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਵੱਡੀ ਤਾਦਾਦ ਵਿਚ ਮਜੀਠਿਆ ਦੇ ਘਰ ਨੂੰ ਜਾਂਦੇ ਹਰ ਰਾਸਤੇ ਉਪਰ ਬੈਰੀਗੇਡਿੰਗ ਕਰਕੇ ਨਾਕੇਬੰਦੀ ਕਰ ਦਿੱਤੀ ਅਤੇ ਨਾਲ ਹੀ ਪੁਲਿਸ ਮੁਲਾਜਮ ਤੈਨਾਤ ਕਰ ਦਿੱਤੇ। ਇਸ ਦੌਰਾਨ ਉਨ੍ਹਾਂ ਦੀ ਪਤਨੀ ਤੇ ਮਜੀਠਾ ਹਲਕੇ ਤੋਂ ਵਿਧਾਇਕ ਗਨੀਵ ਕੌਰ ਨੇ ਵੀ ਵਿਜੀਲੈਂਸ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

Bathinda ‘ਚ ਨੌਜਵਾਨ ਦਾ ਬੇਰਹਿਮੀ ਨਾਲ ਕ*ਤ*ਲ, ਲੜਕੀ ਸਮੇਤ ਅੱਧੀ ਦਰਜ਼ਨ ਵਿਰੁਧ ਪਰਚਾ ਦਰਜ਼

Bathinda News: Bathinda ਦੇ ਥਾਣਾ ਸੰਗਤ 'ਚ ਪੈਂਦੇ ਪਥਰਾਲਾ...

ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਪੁੱਤਰ ਅਤੇ ਟੀਮ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਕੀਤੀ ਘਰ ਵਾਪਸੀ

Patiala News: ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤੀ) ਦੇ ਸੀਨੀਅਰ...