ਸਿੱਖਿਆ ਵਿਕਾਸ ਮੰਚ ਮਾਨਸਾ ਨੇ ਲੋੜਵੰਦ ਵਿਧਵਾ ਔਰਤ ਦੇ ਮਕਾਨ ਲਈ ਦਿੱਤੀ ਵਿਤੀ ਸਹਾਇਤਾ

Date:

spot_img

ਮਾਨਸਾ 11 ਜਨਵਰੀ: ਸਿੱਖਿਆ ਵਿਕਾਸ ਮੰਚ ਮਾਨਸਾ ਦੇ ਚੇਅਰਮੈਨ ਡਾ.ਸੰਦੀਪ ਘੰਡ ਦੀ ਅਗਵਾਈ ਹੇਠ ਮੰਚ ਵੱਲ੍ਹੋਂ ਲੋੜਵੰਦ ਵਿਧਵਾ ਦੇ ਬਣ ਰਹੇ ਮਕਾਨ ਲਈ ਲੋੜੀਂਦੀ ਰਾਸ਼ੀ ਦੇਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਨਵੇਂ ਵਰ੍ਹੇ ਦੌਰਾਨ ਵੀ ਲੋੜਵੰਦ ਵਿਅਕਤੀਆਂ ਨੂੰ ਸਹਿਯੋਗ ਦੇਣ,ਲੋੜਵੰਦ ਔਰਤਾਂ ਲਈ ਸਿਲਾਈ ਸੈਂਟਰ ਖੋਲ੍ਹਣ ਅਤੇ ਸਿੱਖਿਆ ਖੇਤਰ ਚ ਲੋੜਵੰਦ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਖੇਡਾਂ ਲਈ ਸਹਿਯੋਗ ਦੀ ਮੁਹਿੰਮ ਨੂੰ ਜਾਰੀ ਰੱਖਣ ਤੋਂ ਇਲਾਵਾ ਵੱਖ-ਵੱਖ ਵਿਸ਼ਿਆਂ ’ਤੇ ਚੇਤਨਾ ਸਮਾਗਮ ਜ਼ਿਲ੍ਹੇ ਭਰ ਚ ਕਰਵਾਉਣ ਦਾ ਐਲਾਨ ਕੀਤਾ ਹੈ।ਸੁਖਬੀਰ ਬਾਦਲ ਦਾ CM ਮਾਨ ਖਿਲਾਫ਼ ਮਾਨਹਾਨੀ ਦਾ ਮੁਕਦਮਾ, ਸੀ.ਐਮ ਨੇ ਚੈਂਲੇਜ ਕੀਤਾ ਕਬੂਲ

ਮਾਨਸਾ ’ਚ ਬਜੁਰਗ ਦਿਓਰ ਭਰਜਾਈ ਦਾ ਅਣਪਛਾਤਿਆਂ ਵਲੋਂ ਕਤਲ

ਡਾ ਸੰਦੀਪ ਘੰਡ ਤੋਂ ਇਲਾਵਾ ਮਾਨਸਾ ਦੇ ਗਾਂਧੀ ਨਗਰ ਵਿਖੇ ਸਮਾਜ ਸੇਵੀ ਬੀਰਬਲ ਧਾਲੀਵਾਲ ਦੇ ਉਪਰਾਲੇ ਕਰਕੇ ਇਕ ਬੇ-ਘਰ ਅਤੇ ਬੇ-ਸਹਾਰਾ ਔਰਤ ਦੇ ਘਰ ਵਿਚਲੇ ਬਣ ਰਹੇ ਕਮਰਾ ਲਈ ਲੋੜੀਂਦੀ ਰਾਸ਼ੀ ਦਿੰਦਿਆਂ ਬਣਦਾ ਸਹਿਯੋਗ ਦਿੱਤਾ। ਉਨ੍ਹਾਂ ਹੋਰਨਾਂ ਦਾਨੀ ਪੁਰਸ਼ਾਂ ਨੂੰ ਵੀ ਅਪੀਲ ਕੀਤੀ ਕਿ ਬੀਰਬਲ ਧਾਲੀਵਾਲ ਵੱਲ੍ਹੋਂ ਸ਼ੁਰੂ ਕੀਤੇ ਇਸ ਕਾਰਜ ਲਈ ਸਹਿਯੋਗ ਦਿੱਤਾ ਜਾਵੇ।ਸੋਸ਼ਲਿਸਟ ਪਾਰਟੀ ਆਫ ਇੰਡੀਆ ਦੇ ਕੌਮੀ ਮੀਤ ਪ੍ਰਧਾਨ ਹਰਿੰਦਰ ਮਾਨਸ਼ਾਹੀਆ ਨੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਬਾਰਸ਼ਾਂ ਦੌਰਾਨ ਡਿਗੇ ਮਕਾਨਾਂ ਦੇ ਲਈ ਐਲਾਨੀ ਰਾਸ਼ੀ ਦਿੱਤੀ ਜਾਵੇ।

ਬਠਿੰਡਾ-ਮਾਨਸਾ ’ਚ ਇੰਸਪੈਕਟਰਾਂ ਤੇ ਸਬ ਇੰਸਪੈਕਟਰਾਂ ਦੇ ਥੋਕ ’ਚ ਤਬਾਦਲੇ

ਇਸ ਮੌਕੇ ਸਿੱਖਿਆ ਵਿਕਾਸ ਮੰਚ ਮਾਨਸਾ ਦੇ ਪ੍ਰਧਾਨ ਹਰਦੀਪ ਸਿੱਧੂ ਨੇ ਕਿਹਾ ਕਿ ਪਿਛਲੇ ਵਰ੍ਹੇ ਦੌਰਾਨ ਵੀ ਮੰਚ ਵੱਲ੍ਹੋਂ ਹੋਰਨਾਂ ਭਲਾਈ ਕਾਰਜਾਂ ਤੋਂ ਇਲਾਵਾ ਠੰਡ ਚ ਪੰਜਾਬ ਸਟੇਟ ਪ੍ਰਾਇਮਰੀ ਖੇਡਾਂ ਲਈ ਜਾਣ ਵਾਲੇ 300 ਦੇ ਕਰੀਬ ਨੰਨ੍ਹੇ ਖਿਡਾਰੀਆਂ ਲਈ ਟਰੈਕ ਸੂਟ,ਬੂਟ ਅਤੇ ਖੇਡਾਂ ਦਾ ਹੋਰ ਸਾਜੋ ਸਮਾਨ ਵੀ ਦਿੱਤਾ ਗਿਆ ਜਿਸ ਉਪਰ ਲੱਗਭੱਗ ਤਿੰਨ ਲੱਖ ਰੁਪਏ ਖਰਚ ਆਏ।

 

LEAVE A REPLY

Please enter your comment!
Please enter your name here

spot_img

Share post:

Popular

More like this
Related

ਕਾਂਟਰੈਕਟ ਮਲਟੀਪਰਪਜ਼ ( ਫੀਮੇਲ ) ਹੈਲਥ ਵਰਕਰਜ ਵਲੋਂ ਸਿਵਲ ਸਰਜਨ ਬਠਿੰਡਾ ਨੂੰ ਮੰਗ ਪੱਤਰ

👉ਪਰਮਜੀਤ ਕੌਰ ਬਰਾੜ ਦੀ ਅਗਵਾਈ ਹੇਠ ਵਫ਼ਦ ਵੱਲੋਂ ਮੰਗਾਂ...

ਈਡੀ ਦੀ ਰੇਡ ਕਰਵਾ ਕੇ ਪੰਜਾਬ ਦੇ ਹਿੰਦੂ ਵਪਾਰੀਆਂ ਨੂੰ ਤੰਗ ਕਰ ਰਹੀ ਹੈ ਈਡੀ ਪਾਰਟੀ- ਕੇਜਰੀਵਾਲ

👉ਵਪਾਰੀ ਘਬਰਾਉਣ ਨਾ, ਪੰਜਾਬ ਸਰਕਾਰ ਤੁਹਾਡੇ ਨਾਲ ਹੈ, ਅਸੀਂ...