ਵਾਰਡ ਨੰਬਰ 3 ਵਿਚ ਹਿੰਸਕ ਝੜਪ; ਐਮਐਲਏ ਜਗਰੂਪ ਸਿੰਘ ਗਿੱਲ ਨੇ ਕਾਨੂੰਨੀ ਕਾਰਵਾਈ ਦੀ ਕੀਤੀ ਮੰਗ

Date:

spot_img

Bathinda News: ਬਠਿੰਡਾ ਨਗਰ ਨਿਗਮ ਲਈ ਮੰਗਲਵਾਰ ਨੂੰ ਹੋਈ ਵੋਟਿੰਗ ਤੋਂ ਪਹਿਲਾਂ ਅੱਜ ਤੜਕਸਾਰ ਵਾਰਡ ਨੰਬਰ 3 ਵਿਚ ਹੋਈ ਹਿੰਸਕ ਝੜਪ ਦੌਰਾਨ ਅਜ਼ਾਦ ਉਮੀਦਵਾਰ ਉੱਪਰ ਹੋਏ ਹਮਲੇ ਦੇ ਮਾਮਲੇ ਵਿਚ ਹਲਕਾ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਸਖ਼ਤ ਸਟੈਂਡ ਲਿਆ ਹੈ। ਦੇਰ ਸ਼ਾਮ ਕੀਤੀ ਪ੍ਰੈਸ ਕਾਨਫਰੰਸ ਵਿਚ ਵਿਧਾਇਕ ਗਿੱਲ ਨੇ ਸਪੱਸ਼ਟ ਮੰਗ ਕੀਤੀ ਕਿ ਹਮਲਾਵਾਰ ਵਿਰੁਧ ਤੁਰੰਤ ਪਰਚਾ ਦਰਜ਼ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਅਜਿਹਾ ਨਾਂ ਕਰਨ ਦੀ ਸੂਰਤ ਵਿਚ ਉਹ ਵੱਡਾ ਐਕਸ਼ਨ ਲੈਣਗੇ। ਸਾਬਕਾ ਕੌਂਸਲਰ ਸੁਖਦੀਪ ਸਿੰਘ ਢਿੱਲੋਂ ਤੇ ਆਪ ਆਗੂ ਜਗਦੀਸ਼ ਸਿੰਘ ਵੜੈਚ ਦੀ ਹਾਜ਼ਰੀ ਵਿਚ ਸਥਾਨਕ ਕਲੱਬ ਵਿਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਵਿਧਾਇਕ ਗਿੱਲ ਨੇ ਦਾਅਵਾ ਕੀਤਾ ਕਿ, ‘‘ ਪਹਿਲਾਂ ਪਾਰਟੀ ਵੱਲੋਂ ਵਾਰਡਬੰਦੀ ਤੇ ਮੁੜ ਟਿਕਟਾਂ ਦੀ ਵੰਡ ਵਿਚ ਉਨ੍ਹਾਂ ਦੀ ਕੋਈ ਸਲਾਹ ਨਹੀਂ ਲਈ ਗਈ, ਜਿਸਦੇ ਚੱਲਦੇ ਉਨ੍ਹਾਂ ਨੇ ਰੋਸ਼ ਵਜੋਂ ਆਪਣੇ ਦੋ ਸਮਰਥਕਾਂ ਨੂੰ ਮਿਲੀਆਂ ਟਿਕਟਾਂ ਵੀ ਵਾਪਸ ਕਰ ਦਿੱਤੀਆਂ ਸਨ। ”

ਇਹ ਵੀ ਪੜ੍ਹੋ 👉Bathinda MC Elections; ਚੋਣਾਂ ਤੋਂ ਪਹਿਲਾਂ ਬਠਿੰਡਾ ਸ਼ਹਿਰ ‘ਚ ਕਈ ਥਾਵਾਂ ‘ਤੇ ਹੰਗਾਮਾ

ਵਿਧਾਇਕ ਨੇ ਕਿਹਾ ਕਿ ਵਾਰਡ ਨੰਬਰ 3 ਵਿਚੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੀ ਮਹਿਲਾ ਦੇ ਘਰ ਉੱਪਰ ਤੜਕਸਾਰ ਦਰਜ਼ਨ ਗੱਡੀਆਂ ਵਿਚ ਸਵਾਰ ਹੋ ਕੇ ਆਏ ਹਮਲਾਵਾਰਾਂ ਵੱਲੋਂ ਘਰ ਵਿਚ ਵੜ੍ਹ ਕੇ ਹਮਲਾ ਕੀਤਾ ਗਿਆ, ਗੋਲੀਆਂ ਚਲਾਈਆਂ ਤੇ ਗੱਡੀਆਂ ਦੀ ਭੰਨ ਤੋੜ ਕੀਤੀ। ਉਹ ਮੌਕੇ ‘ਤੇ ਪੁੱਜੇ ਅਤੇ ਐਸਐਸਪੀ ਤੱਕ ਨੂੰ ਸੂਚਿਤ ਕੀਤਾ ਪ੍ਰੰਤੂ ਪੁਲਿਸ ਨੇ ਸਿਕਾਇਤਕਰਤਾ ਵੱਲੋਂ ਹਮਲਾਵਾਰਾਂ ਦੇ ਨਾਮ ਦੱਸਣ ਦੇ ਬਾਵਜੂਦ ਅਛਪਛਾਤਿਆਂ ਵਿਰੁਧ ਹਮਲਾ ਕਰਕੇ ਬੁੱਤਾ ਸਾਰ ਦਿੱਤਾ ਗਿਆ। ਇਸ ਮੌਕੇ ਵਿਧਾਇਕ ਗਿੱਲ ਨੇ ਪਾਰਟੀ ਨਾਲ ਵੀ ਨਰਾਜ਼ਗੀ ਜ਼ਾਹਰ ਕਰਦਿਆਂ ਇਸ਼ਾਰਾ ਕੀਤਾ ਕਿ ਉਸਦੀ ਕੋਸ਼ਿਸ਼ ਹੈ ਕਿ ਪਾਰਟੀ ਦੇ ਨਾਲ ਚੱਲਿਆ ਜਾਵੇ ਪ੍ਰੰਤੂ ਜੇਕਰ ਉਸਨੂੰ ਬਾਹਰ ਕਰ ਦਿੱਤਾ ਤਾਂ ਉਹ ਅਲੱਗ ਚੁੱਲਾ ਬਣਾਉਣ ਲਈ ਮਜਬੂਰ ਹੋਣਗੇ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

CM Nayab Singh Saini की अध्यक्षता में स्वीडन पहुंचा हरियाणा का उच्चस्तरीय डेलीगेशन

👉स्वीडन में भारतीय राजदूत अनुराग भूषण ने मुख्यमंत्री का...

ਜਨਕਪੁਰ ’ਚ ਸਜਿਆ ਸੀਤਾ ਸਵੰਬਰ, ਸ੍ਰੀ ਰਾਮ ਨੇ ਤੋੜਿਆ ਸ਼ਿਵ ਧਨੁਸ਼; ਮੰਚਨ ਨੇ ਮੋਹਿਆ ਦਰਸ਼ਕਾਂ ਦਾ ਮਨ

Mohali News: ਰਾਮਲੀਲਾ ਅਤੇ ਦੁਸਹਿਰਾ ਗਰਾਊਂਡ, ਫੇਜ਼-1, ਮੋਹਾਲੀ ਵਿਖੇ...