Malwa College ਵਿਖੇ ਵੋਟਰ ਜਾਗਰੂਕਤਾ ਪ੍ਰੋਗ੍ਰਾਮ ਕਰਵਾਇਆ ਗਿਆ

Date:

spot_img

👉ਵੱਖ-ਵੱਖ ਮੁਕਾਬਲਿਆਂ ‘ਚ ਜੇਤੂ ਵਿਦਿਆਰਥੀਆਂ ਨੂੰ ਕੀਤਾ ਗਿਆ ਸਨਮਾਨਿਤ
Bathinda News: Malwa College; ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਦੇ ਦਿਸ਼ਾ-ਨਿਰਦੇਸ਼ਾਂ, ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਸ. ਅਮਨਦੀਪ ਸਿੰਘ ਮਾਵੀ ਦੀ ਰਹਿਨੁਮਾਈ ਹੇਠ ਸਵੀਪ ਗਤੀਵਿਧੀਆਂ ਤਹਿਤ ਸਵੀਪ ਨੋਡਲ ਅਫ਼ਸਰ ਚਮਕੌਰ ਸਿੰਘ ਸਿੱਧੂ ਡਿਪਟੀ ਡੀ ਈ.ਓ .ਅਤੇ ਡਾ. ਮੀਨਾ ਭਾਰਤੀ ਦੀ ਦੇਖਰੇਖ ਹੇਠ ਵਿਧਾਨ ਸਭਾ ਹਲਕਾ ਬਠਿੰਡਾ (ਸ਼ਹਿਰੀ)-92 ਸਵੀਪ ਟੀਮ ਵਲੋਂ ਸਥਾਨਕ ਮਾਲਵਾ ਕਾਲਜ ਵਿਖੇ ਐਸ.ਆਈ.ਆਰ.(ਸਪੈਸ਼ਲ ਇੰਟਨਸਿਵ ਰਿਵੀਜ਼ਨ ) ਵੋਟਰ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਇਸ ਜਾਗਰੂਕਤਾ ਪ੍ਰੋਗਰਾਮ ਮੌਕੇ ਗੁਰਬਖ਼ਸ਼ ਲਾਲ ਨੇ ਵੋਟ ਦੇ ਮਹੱਤਵ, ਨਵੇਂ ਵੋਟਰ ਰਜਿਸਟ੍ਰੇਸ਼ਨ ਲਈ ਫਾਰਮ-6 ਅਤੇ ਵੋਟਰ ਵੇਰਵਿਆਂ ਵਿੱਚ ਸੋਧ ਲਈ ਫਾਰਮ-8 ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਗਈ।

ਇਹ ਵੀ ਪੜ੍ਹੋ 👉Bathinda ਨੂੰ ਹਰਿਆ-ਭਰਿਆ ਬਣਾਉਣ ਦੇ ਸੰਕਲਪ ਨਾਲ ਮੇਅਰ ਮਹਿਤਾ ਵੱਲੋਂ ਰੁੱਖ ਲਗਾਓ ਮੁਹਿੰਮ ਦੀ ਸ਼ੁਰੂਆਤ

ਉਨ੍ਹਾਂ ਦੱਸਿਆ ਕਿ ਇਹ ਫਾਰਮ ਆਫ਼ਲਾਈਨ ਦੇ ਨਾਲ-ਨਾਲ ਘਰ ਬੈਠੇ ਮੋਬਾਈਲ ਫੋਨ ਰਾਹੀਂ ਆਨਲਾਈਨ ਵੀ ਭਰੇ ਜਾ ਸਕਦੇ ਹਨ।ਇਸ ਦੌਰਾਨ ਵਿਦਿਆਰਥੀਆਂ ਵਿੱਚ ਲੋਕਤੰਤਰ ਪ੍ਰਤੀ ਜਾਗਰੂਕਤਾ ਵਧਾਉਣ ਲਈ “ਲੋਕਤੰਤਰ ਵਿੱਚ ਵੋਟ ਦੀ ਮਹੱਤਤਾ” ਵਿਸ਼ੇ ‘ਤੇ ਭਾਸ਼ਣ ਮੁਕਾਬਲਿਆਂ ਤੋਂ ਇਲਾਵਾ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਅਤੇ ਮੈਡਲ ਦੇ ਕੇ ਸਨਮਾਨਿਆ ਗਿਆ।ਪ੍ਰੋਗਰਾਮ ਦੌਰਾਨ ਜੌਨੀ ਸਿੰਗਲਾ ਅਤੇ ਸੁਭਾਸ਼ ਚੰਦ ਨੇ ਵਿਦਿਆਰਥੀਆਂ ਨੂੰ (ਈ ਸੀ ਆਈ ਨੈੱਟ) ਐਪ ਦੀ ਵਰਤੋਂ ਅਤੇ ਇਸ ਦੀ ਮਹੱਤਤਾ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਮੁਹੱਈਆ ਕਰਵਾਈ ਗਈ।ਇਸ ਮੌਕੇ ਸੁਮਿਤ ਗੋਇਲ ਸੰਸਥਾ ਦੇ ਮੁਖੀ ਡਾ. ਮਨਜੀਤ ਸਿੰਘ ਅਤੇ ਕਾਲਜ ਇੰਚਾਰਜ ਯੋਗੇਸ਼ ਕੁਮਾਰ, ਮੈਡਮ ਸੁਨੈਨਾ, ਸਵੀਪ ਟੀਮ ਦੇ ਮੈਂਬਰ ਰਾਮ ਉਜਾਗਰ, ਦੀਪਕ ਸਿੰਗਲਾ ਤੋਂ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਵਿਦਿਆਰਥੀ ਆਦਿ ਹਾਜ਼ਰ ਸਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

CM Nayab Singh Saini ने सिंगापुर में SING फोरम में शिरकत की

👉हरियाणा को भारत की इनोवेशन कैपिटल बनाने और सिंगापुर...

ਚੰਡੀਗੜ੍ਹ ’ਚ ਲੱਗਣ ਜਾ ਰਿਹਾ ਮੁੜ ਤੋਂ iPhone ਦਾ ਲੰਗਰ!

ਇਸ ਵੇਲੇ ਦੀ ਵੱਡੀ ਤੇ ਦਿਲਚਸਪ ਖ਼ਬਰ ਸਾਹਮਣੇ ਆ...

ਇਨ੍ਹਾਂ ਗਲਤੀਆਂ ਕਾਰਨ ਬੈਂਕ ਕਰ ਸਕਦਾ ਹੈ ਲੋਨ ਰੱਦ

ਕਾਰੋਬਾਰ ਸ਼ੁਰੂ ਕਰਨ ਦਾ ਸੁਪਨਾ ਹੋਵੇ ਜਾਂ ਚੱਲਦੇ ਕਾਰੋਬਾਰ...