14 Views
ਚੰਡੀਗੜ੍ਹ, 31 ਅਗਸਤ: ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਰਤ ਦੇ ਮੁੱਖ ਚੋਣ ਕਮਿਸ਼ਨ ਨੇ ਵੋਟਾਂ ਦਾ ਦਿਨ ਬਦਲ ਦਿੱਤਾ ਹੈ। ਹੁਣ ਸੂਬੇ ਵਿਚ1 ਅਕਤੁੂੁਬਰ ਦੀ ਬਜਾਏ 5 ਅਕਤੂਬਰ ਨੂੰ ਵੋਟਿੰਗ ਹੋਵੇਗੀ। ਵੋਟਾਂ ਦੇ ਦਿਨ ਵਿਚ ਤਬਦੀਲੀ ਦੇ ਲਈ ਹਰਿਆਣਾ ’ਚ ਸੱਤਾਧਾਰੀ ਭਾਜਪਾ ਦੇ ਇਲਾਵਾ ਇਨੈਲੋ ਨੇ ਵੀ ਪੱਤਰ ਲਿਖ਼ ਕੇ ਚੋਣ ਕਮਿਸ਼ਨ ਨੂੰ ਮੰਗ ਕੀਤੀ ਸੀ।
ਸੁਖਬੀਰ ਸਿੰਘ ਬਾਦਲ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਕੀਤੀ ਲਿਖ਼ਤੀ ਜਾਂਚਨਾ
ਭਾਜਪਾ ਨੇ ਦਾਅਵਾ ਕੀਤਾ ਸੀ ਕਿ 29 ਸਤੰਬਰ ਤੋਂ ਲੈ ਕੇ ਹਰਿਆਣਾ ਵਿਚ 3 ਅਕਤੂਬਰ ਤੱਕ ਲਗਾਤਾਰ ਛੁੱਟੀਆਂ ਹਨ, ਜਿਸ ਕਾਰਨ ਮੁਲਾਜਮ ਵਰਗ ਛੁੱਟੀਆਂ ’ਚ ਲੰਮੇ ਟੂਰ ’ਤੇ ਨਿਕਲ ਜਾਂਦਾ ਹੈ ਤੇ ਇਸਦੇ ਨਾਲ ਵੋਟਿੰਗ ਪ੍ਰਤੀਸ਼ਤਾ ਘੱਟ ਹੌਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਚੋਣ ਕਮਿਸ਼ਨ ਵੱਲੋਂ ਇਸ ਪੱਤਰ ਤੋਂ ਬਾਅਦ ਕੀਤੇ ਵਿਚਾਂਰ ਵਿਟਾਂਦਰੇ ਤੋਂ ਬਾਅਦ ਅੱਜ ਇਹ ਫੈਸਲਾ ਨਿਕਲ ਕੇ ਸਾਹਮਣੇ ਆਇਆ ਹੈ।
Share the post "ਹਰਿਆਣਾ ਦੇ ਵਿਚ ਹੁਣ 1 ਦੀ ਬਜ਼ਾਏ ਇਸ ਦਿਨ ਹੋਵੇਗੀ ਵੋਟਿੰਗ,ਚੋਣ ਕਮਿਸ਼ਨ ਨੇ ਵੋਟਾਂ ਦਾ ਦਿਨ-ਬਦਲਿਆਂ"