‘ਯੁੱਧ ਨਸ਼ਿਆ ਵਿਰੁਧ’; ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਪੰਜ ਭਾਗਾਂ ’ਚ ਵੰਡ ਕੇ ਲਗਾਏ ਕੋਆਰਡੀਨੇਟਰ

0
55

👉ਬਲਤੇਜ ਸਿੰਘ ਪੰਨੂੰ ਨੂੰ ਇਸ ਮੁਹਿੰਮ ਦਾ ਲਗਾਇਆ ਚੀਫ਼ ਸਪੋਕਸਪਰਸਨ
Chandigarh News: ਕਰੀਬ ਡੇਢ ਮਹੀਨਾ ਪਹਿਲਾਂ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਨਸ਼ਿਆਂ ਨੂੰ ਠੱਲ ਪਾਉਣ ਲਈ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁਧ’ ਮੁਹਿੰਮ ਨੂੰ ਹੋਰ ਕਾਰਗਾਰ ਤੇ ਸਾਰਥਕ ਬਣਾਉਣ ਲਈ ਹੁਣ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਪੰਜ ਭਾਗਾਂ ’ਚ ਵੰਡ ਕੇ ਇਸਦੇ ਕੁਆਰਡੀਨੇਟਰ ਲਗਾਏ ਹਨ।

ਇਹ ਵੀ ਪੜ੍ਹੋ ਤੁਹਾਡੇ ਕੰਮ ਦੀ ਖ਼ਬਰ; ਪੰਜਾਬ ’ਚ ਸਰਕਾਰੀ ਹਸਪਤਾਲਾਂ ਦੇ ਖੁੱਲਣ ਤੇ ਬੰਦ ਹੋਣ ਦਾ ਸਮਾਂ ਬਦਲਿਆਂ  

ਮੰਗਲਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਤੋਂ ਇੰਨ੍ਹਾਂ ਨਵੇਂ ਲਗਾਏ ਕੁਆਰਡੀਨੇਟਰ ਨਾਲ ਪ੍ਰੈਸ ਕਾਨਫਰੰਸ ਕਰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦਸਿਆ ਕਿ ਇਸ ਮੁਹਿੰਮ ਦਾ ਮੰਤਵ ਆਮ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਯੁੱਧ ਨਸ਼ਿਆਂ ਵਿਰੁਧ ਮੁਹਿੰਮ ਨੂੰ ਸਫ਼ਲ ਬਣਾਊਂਦਿਆਂ ਨਸ਼ਿਆਂ ਦੀ ਮੰਗ ਨੂੰ ਖ਼ਤਮ ਕੀਤਾ ਜਾਵੇਗਾ। ਇਸ ਮੌਕੇ ਮੁੱਖ ਬੁਲਾਰੇ ਬਲਤੇਜ ਪੰਨੂੰ ਨੇ ਕਿਹਾ ਕਿ ‘‘ ਆਮ ਲੋਕ ਇਹ ਸਮਝਦੇ ਹਨ ਕਿ ਜਦ ਉਸਦੇ ਘਰ ਵੱਲ ਨਸ਼ਿਆਂ ਦੀ ਅੱਗ ਆਏਗੀ ਤਦ ਉਹ ਅੱਗੇ ਆਉਣਗੇ ਪ੍ਰੰਤੂ ਇਹ ਅੱਗ ਹੋਲੀ-ਹੋਲੀ ਸਾਰੇ ਪਾਸੇ ਪੁੱਜ ਰਹੀ ਹੈ।

ਇਹ ਵੀ ਪੜ੍ਹੋ “ਪੰਜਾਬ ਸਿੱਖਿਆ ਕ੍ਰਾਂਤੀ”,ਤਿੰਨ ਸਾਲਾਂ ‘ਚ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ:ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ

ਜਿਸਦੇ ਚੱਲਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਉਨ੍ਹਾਂ ਦੀਆਂ ਟੀਮਾਂ ਵੱਲੋਂ ਘਰ-ਘਰ ਦਾ ਦਰਵਾਜ਼ਾ ਖੜਕਾਇਆ ਜਾਵੇਗਾ। ਇਸ ਦੌਰਾਨ ਸ਼੍ਰੀ ਅਰੋੜਾ ਨੇ ਦਸਿਆ ਕਿ ਬਲਤੇਜ ਪੰਨੂੰ ਤੋਂ ਇਲਾਵਾ ਸੋਨੀਆ ਮਾਨ ਨੂੰ ਮਾਝਾ, ਨਾਇਨ ਛਾਬੜਾ ਨੂੰ ਦੁਆਬਾ, ਜਗਦੀਪ ਸਿੰਘ ਜੱਗਾ ਨੂੰ ਮਾਲਵਾ ਈਸਟ, ਚੁਸਪਿੰਦਰ ਸਿੰਘ ਚਹਿਲ ਨੂੰ ਮਾਲਵਾ ਵੇਸਟ ਅਤੇ ਸੁਖਜੀਤ ਸਿੰਘ ਢਿੱਲਵਾਂ ਨੂੰ ਮਾਲਵਾ ਸੈਟਰਲ ਦਾ ਕੁਆਰਡੀਨੇਟਰ ਲਗਾਇਆ ਗਿਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here