WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਬਠਿੰਡਾ ’ਚ ਵੜਿੰਗ ਪ੍ਰਵਾਰ ਨੇ ਸਿਆਸੀ ਸਰਗਰਮੀਆਂ ਵਧਾਈਆਂ

ਬਠਿੰਡਾ, 23 ਮਾਰਚ : ਆਗਾਮੀ 1 ਜੂਨ ਨੂੰ ਹੋਣ ਜਾ ਰਹੀ ਲੋਕ ਸਭਾ ਚੋਣ ਲਈ ਸੂਬੇ ਦੀ ਸਭ ਤੋਂ ‘ਹਾਟ’ ਸੀਟ ਮੰਨੀ ਜਾਣ ਵਾਲੇ ਬਠਿੰਡਾ ਲੋਕ ਸਭਾ ਹਲਕੇ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪ੍ਰਵਾਰ ਨੇ ਸਿਆਸੀ ਸਰਗਰਮੀਆਂ ਵਧਾ ਦਿੱਤੀਆਂ ਹਨ। ਬੇਸ਼ੱਕ ਇਸ ਹਲਕੇ ਤੋਂ ਹਾਲੇ ਤੱਕ ਆਮ ਆਦਮੀ ਪਾਰਟੀ ਵੱਲੋਂ ਹੀ ਸੂਬੇ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੂੰ ਅਪਣਾ ਉਮੀਦਵਾਰ ਐਲਾਨਿਆ ਹੈ ਪ੍ਰੰਤੂ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਿੰਨ ਵਾਰ ਦੀ ਐਮ.ਪੀ ਰਹੀ ਹਰਸਿਮਰਤ ਕੌਰ ਬਾਦਲ ਅਤੇ ਹੁਣ ਅੰਮ੍ਰਿਤਾ ਵੜਿੰਗ ਨੂੰ ਹੀ ਸੰਭਾਵੀ ਉਮੀਦਵਾਰ ਦੇ ਤੌਰ ’ਤੇ ਦੇਖਿਆ ਜਾਣ ਲੱਗਾ ਹੈ। ਅਕਾਲੀ ਦਲ  ਵਿਚ ਟਿਕਟ ਦਾ ਫੈਸਲਾ ਖ਼ੁਦ ਬੀਬੀ ਬਾਦਲ ਦੇ ਪਤੀ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹੀ ਕਰਨਾ ਹੈ, ਉਥੇ ਕਾਂਗਰਸ ਪਾਰਟੀ ਵਿਚ ਟਿਕਟ ਦਾ ਮਾਮਲਾ ਸਭ ਤੋਂ ਔਖਾ ਮੰਨਿਆ ਜਾਂਦਾ ਹੈ।

ਹਰਿਆਣਾ ’ਚ ਮੰਤਰੀਆਂ ਨੂੰ ਵੰਡੇ ਵਿਭਾਗ, ਮੁੱਖ ਮੰਤਰੀ ਨੇ ਰੱਖਿਆ ਗ੍ਰਹਿ ਵਿਭਾਗ

ਬਠਿੰਡਾ ਲੋਕ ਸਭਾ ਹਲਕੇ ਵਿਚੋਂ ਬੀਬੀ ਵੜਿੰਗ ਤੋਂ ਇਲਾਵਾ ਤਿੰਨ ਹੋਰ ਕਾਂਗਰਸੀ ਆਗੂਆਂ ਵੱਲੋਂ ਮਜਬੂਤ ਦਾਅਵੇਦਾਰੀ ਜਤਾਈ ਜਾ ਰਹੀ ਹੈ, ਜਿੰਨ੍ਹਾਂ ਦੇ ਵਿਚ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫ਼ਰ, ਜੀਤ ਮਹਿੰਦਰ ਸਿੰਘ ਸਿੱਧੂ ਅਤੇ ਮਹੇਸ਼ਇੰਦਰ ਸਿੰਘ ਬਾਦਲ ਦੇ ਪੁੱਤਰ ਫ਼ਤਿਹ ਸਿੰਘ ਬਾਦਲ ਵੀ ਸ਼ਾਮਲ ਹਨ। ਇੰਨ੍ਹਾਂ ਉਮੀਦਵਾਰਾਂ ਵੱਲੋਂ ਆਪੋ-ਅਪਣੇ ਪੱਧਰ ’ਤੇ ਵਰਕਰਾਂ ਅਤੇ ਆਗੂਆਂ ਨਾਲ ਸੰਪਰਕ ਕੀਤਾ ਜਾ ਰਿਹਾ ਪ੍ਰੰਤੂ ਵੜਿੰਗ ਪ੍ਰਵਾਰ ਦੇ ਵੱਲੋਂ ਹਰ ਹਲਕੇ ਵਿਚ ਚੋਣ ਮੁਹਿੰਮ ਭਖਾਈ ਹੋਈ ਹੈ। ਹਾਲਾਂਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਖੁਦ ਨੂੰ ਉਮੀਦਵਾਰ ਨਾ ਮੰਨਦੇ ਹੋਏ ਐਲਾਨ ਕਰ ਰਹੇ ਹਨ ਕਿ ‘‘ ਉਨ੍ਹਾਂ ਦੇ ਦੌਰਿਆਂ ਦਾ ਮਕਸਦ ਕਾਂਗਰਸ ਵਰਬਰਾਂ ਨੂੰ ਲਾਮਬੰਦ ਕਰਨਾ ਅਤੇ ਪਾਰਟੀ ਨੂੰ ਮਜਬੂਤ ਕਰਨਾ ਹੀ ਹੈ, ਕਿਉਂਕਿ ਜੇਕਰ ਵਰਕਰ ਲਾਮਬੰਦ ਹੋਵੇਗਾ ਤਾਂ ਜੋ ਵੀ ਕਾਂਗਰਸ ਦਾ ਉਮੀਦਵਾਰ ਹੋਵੇਗਾ, ਉਸਨੂੰ ਯਕੀਨਨ ਇਸਦਾ ਫ਼ਾਈਦਾ ਹੋਵੇਗਾ। ’’

ਬਠਿੰਡਾ ਦੇ ਨਵੇਂ ਐਸ.ਐਸ.ਪੀ ਦੀਪਕ ਪਾਰਿਕ ਨੇ ਸੰਭਾਲਿਆ ਅਹੁੱਦਾ

ਉਨ੍ਹਾਂ ਤੋਂ ਇਲਾਵਾ ਅੰਮ੍ਰਿਤਾ ਕੌਰ ਵੜਿੰਗ ਵੀ ਲਗਾਤਾਰ ਬਠਿੰਡਾ ਲੋਕ ਸਭਾਂ ਹਲਕੇ ਵਿਚ ਨੁੱਕੜ ਮੀਟਿੰਗਾਂ ਕਰ ਰਹੇ ਹਨ ਤੇ ਉਨ੍ਹਾਂ ਦੇ ਨਜਦੀਕੀ ਰਿਸ਼ਤੇਦਾਰ ਵੀ ਮੈਦਾਨ ਵਿਚ ਡਟੇ ਹੋਏ ਹਨ। ਬੀਬੀ ਵੜਿੰਗ ਵੱਲੋਂ ਹੁਣ ਤੱਕ ਬਠਿੰਡਾ ਸ਼ਹਿਰੀ ਤੇ ਦਿਹਾਤੀ ਤੋਂ ਇਲਾਵਾ ਬੁਢਲਾਡਾ, ਮਾਨਸਾ ਆਦਿ ਕਈ ਹਲਕਿਆਂ ਵਿਚ ਮੀਟਿੰਗਾਂ ਦਾ ਕਈ-ਕਈ ਗੇੜ੍ਹ ਕੀਤਾ ਜਾ ਚੁੱਕਾ ਹੈ। ਬਠਿੰਡਾ ਸ਼ਹਿਰੀ ਹਲਕੇ ਵਿਚ ਪਿਛਲੀ ਵਾਰ ਦੇ ਵਿਧਾਇਕ ਤੇ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪਾਰਟੀ ਛੱਡ ਗਏ ਹਨ ਅਤੇ ਇੱਥੇ ਹੁਣ ਨਗਰ ਨਿਗਮ ਦੀ ਮੇਅਰ ਨੂੰ ਗੱਦੀਓ ਉਤਾਰਨ ਤੋਂ ਲੈ ਕੇ ਵਰਕਰਾਂ ਨੂੰ ਇਕਜੁਟ ਕਰਨ ਦਾ ਜਿੰਮਾ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਹੀ ਚੁੱਕਿਆ ਜਾ ਰਿਹਾ। ਹਾਲਾਂਕਿ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਨ ਗਰਗ ਅਤੇ ਹੋਰਨਾਂ ਆਗੂਆਂ ਵੱਲੋਂ ਵੀ ਟੀਮ ਦੇ ਨਾਲ ਵੱਡੀ ਜਿੰਮੇਵਾਰੀ ਨਿਭਾਈ ਜਾ ਰਹੀ ਹੈ।

 

Related posts

ਲੋਕ ਸਭਾ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਦਿਹਾਂਤ ਤੇ ਜ਼ਿਲ੍ਹਾ ਬਠਿੰਡਾ ਸ਼ਹਿਰੀ ਕਾਂਗਰਸ ਲੀਡਰਸ਼ਿਪ ਨੇ ਕੀਤਾ ਦੁਖ ਪ੍ਰਗਟ

punjabusernewssite

ਪਿੰਡ ਦਿਉਣ ਵਿੱਚ ਅਕਾਲੀ ਦਲ ਨੂੰ ਵੱਡਾ ਝਟਕਾ, ਸੈਂਕਡੇ ਨੌਜਵਾਨ ਕਾਂਗਰਸ ਚ ਸ਼ਾਮਲ

punjabusernewssite

ਕਮਿਸ਼ਨਰ ਕੌਸ਼ਿਕ ਨੇ ਅਨਾਜ ਮੰਡੀ ਦਾ ਦੌਰਾ ਕਰਕੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

punjabusernewssite