ਬਠਿੰਡਾ, 27 ਅਗਸਤ: ਦੱਖਣੀ ਮਾਲਵਾ ਦੀ ਸਿਆਸੀ ਰਾਜਧਾਨੀ ਤੇ ਵੱਡਾ ਸ਼ਹਿਰ ਮੰਨੇ ਜਾਣ ਵਾਲਾ ਬਠਿੰਡਾ ਵਿਚ ਬਰਸਾਤੀ ਪਾਣੀ ਦੀ ਨਿਕਾਸੀ ਦਾ ਮੁੱਦਾ ਦਹਾਕਿਆਂ ਤੋਂ ਬਰਕਰਾਰ ਹੈ। ਬੀਤੀ ਰਾਤ ਆਈ ਬਾਰਸ਼ ਕਾਰਨ ਸ਼ਹਿਰ ਦੇ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਗਿਆ। ਸ਼ਹਿਰ ਦਾ ਪਾਵਰਹਾਊਸ ਰੋਡ ਪੂਰੀ ਤਰ੍ਹਾਂ ਬੰਦ ਹੋ ਗਈ ਹੈ। ਇਸੇ ਤਰ੍ਹਾਂ ਸਿਵਲ ਲਾਈਨ ਤੇ ਸਿਵਲ ਸਟੇਸ਼ਨ ਦੇ ਕਈ ਇਲਾਕੇ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਏ। ਇੰਨ੍ਹਾਂ ਵਿਚ ਮਿੰਨੀ ਸਕੱਤਰੇਤ ਦਾ ਇੱਕ ਪਾਸਾ, ਡਿਪਟੀ ਕਮਿਸ਼ਨਰ ਤੇ ਐਸਐਸਪੀ ਦੀ ਰਿਹਾਇਸ਼, ਵੂਮੈਂਨ ਥਾਣਾ ਆਦਿ ਮੁੱਖ ਤੌਰ ‘ਤੇ ਸ਼ਾਮਲ ਹਨ।
ਹਰਿਆਣਾ ’ਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਵਿਚ ਹੋ ਸਕਦਾ ਹੈ ਫ਼ੇਰਬਦਲ!
ਜਿਸਦੇ ਕਾਰਨ ਇਥੇ ਕਈ ਦਿਨਾਂ ਬਾਅਦ ਛੁੱਟੀਆਂ ਖ਼ਤਮ ਹੋਣ ਤੋਂ ਬਾਅਦ ਆਪਣੇ ਸਰਕਾਰੇ-ਦਰਬਾਰੇ ਕੰਮ ਕਰਵਾਉਣ ਪੁੱਜੇ ਆਮ ਲੋਕਾਂ ਤੇ ਮੁਲਾਜਮਾਂ ਨੂੰ ਵੀ ਆਪਣੇ ਦਫ਼ਤਰਾਂ ਵਿਚ ਪੁੱਜਣ ਵਿਚ ਮੁਸ਼ਕਿਲਾਂ ਆਈਆਂ। ਇਸੇ ਤਰ੍ਹਾਂ ਸ਼ਹਿਰ ਦੇ ਹੋਰਨਾਂ ਇਲਾਕਿਆਂ ਮਾਲ ਰੋਡ, ਸਿਰਕੀ ਬਜ਼ਾਰ ਆਦਿ ਖੇਤਰਾਂ ਵਿਚ ਵੀ ਪਾਣੀ ਭਰਿਆ ਰਿਹਾ। ਜਿਕਰਯੋਗ ਹੈ ਕਿ ਸ਼ਹਿਰ ਦੇ ਕੁੱਝ ਹਿੱਸੇ ਨਿਵਾਣ ਵੱਲ ਹੋਣ ਕਾਰਨ ਇੱਥੇ ਥੋੜੀ ਬਰਸਾਤ ਕਾਰਨ ਵੀ ਪਾਣੀ ਭਰ ਜਾਂਦਾ ਹੈ। ਹਾਲਾਂਕਿ ਨਗਰ ਨਿਗਮ ਵੱਲੋਂ ਮੋਟਰਾਂ ਚਲਾ ਕੇ ਇਸਨੂੰ ਬਾਹਰ ਕੱਢਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ।