ਤੀਸਰੀ ਕਲਾਸ ਵਿੱਚ ਪੜ੍ਹਦੇ ਬੱਚੇ ਨੇ LKG ਦੀ ਬੱਚੀ ਨਾਲ ਕੀਤੀ ਕੁੱਟਮਾਰ, ਬੱਚੀ ਗੰ+ਭੀਰ ਜ਼ਖਮੀ

Date:

spot_img

Panchkula News: ਹਰਿਆਣਾ ਦੇ ਪੰਚਕੂਲਾ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਸਕੂਲ ਵਿੱਚ ਪੜਦੇ ਤੀਜੀ ਜਮਾਤ ਦੇ ਵਿਦਿਆਰਥੀ ਨੇ LKG ਵਿੱਚ ਪੜਦੀ ਬੱਚੀ ਦੀ ਕੁੱਟਮਾਰ ਕਰ ਦਿੱਤੀ। ਕੁੱਟਮਾਰ ਕਾਰਨ ਬੱਚੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਸਕੂਲ ਦੇ ਕਲਾਸ ਰੂਮ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਸਾਰੀ ਘਟਨਾ ਕੈਦ ਹੋ ਗਈ। ਸੀਸੀਟੀਵੀ ਫੁਟੇਜ ਵਿੱਚ ਇੱਕ ਲੜਕਾ ਇੱਕ ਛੋਟੀ ਬੱਚੀ ਦਾ ਸਿਰ ਕਈ ਵਾਰ ਬੈਂਚ ਉੱਪਰ ਮਾਰਦਾ ਦਿਖਾਈ ਦੇ ਰਿਹਾ ਤੇ ਉਸ ਨੂੰ ਵਾਲਾਂ ਤੋਂ ਫੜ ਕੇ ਘੜੀਸਦਾ ਹੈ। ਇਸਦੇ ਨਾਲ ਹੀ ਉਸ ਦੇ ਸਿਰ ਅਤੇ ਪੇਟ ਵਿੱਚ ਲੱਤਾਂ ਮਾਰਨ ਤੋਂ ਇਲਾਵਾ ਬਾਹਰੋਂ ਇੱਕ ਛੋਟੀ ਇੱਕ ਚੁੱਕ ਕੇ ਬੱਚੀ ਦੇ ਮੂੰਹ ਉੱਤੇ ਮਾਰਦਾ ਹੈ। ਇਸ ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਬੱਚੀ ਨੂੰ ਆਟੋ ਵਾਲਾ ਲੈਣ ਸਕੂਲ ਪਹੁੰਚਿਆ ਪ੍ਰੰਤੂ ਬੱਚੀ ਲਾਪਤਾ ਸੀ।

ਇਹ ਵੀ ਪੜ੍ਹੋ 👉Punjab Vidhan Sabha Election; AAP ਵੱਲੋਂ 40 ਉਮੀਦਵਾਰਾਂ ਦਾ ਐਲਾਨ, ਦੇਖੋ List

ਫਿਰ ਉਸ ਨੇ ਪਰਿਵਾਰ ਨੂੰ ਸੂਚਿਤ ਕੀਤਾ ਤੇ ਪਰਿਵਾਰ ਨੇ ਸਕੂਲ ਦੇ ਕਮਰਿਆਂ ਵਿੱਚ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਉਹਨਾਂ ਦੇਖਿਆ ਕਿ ਬੱਚੀ ਇੱਕ ਕਮਰੇ ਵਿੱਚ ਖੂਨ ਨਾਲ ਲੱਥ ਪੱਥ ਪਈ ਸੀ। ਪਹਿਲਾਂ ਉਸ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਲੈ ਕੇ ਜਾਇਆ ਗਿਆ ।ਜਿੱਥੋਂ ਉਸਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਉਸ ਨੇ ਸਕੂਲ ਸਟਾਫ ਤੋਂ ਪੁੱਛ ਗਿੱਛ ਸ਼ੁਰੂ ਕਰ ਦਿੱਤੀ। ਇਸ ਤੋਂ ਇਲਾਵਾ ਉਹਨਾਂ ਨੇ ਬੱਚੇ ਦੇ ਮਾਪਿਆਂ ਤੋਂ ਵੀ ਪੁੱਛਗਿੱਛ ਕੀਤੀ ਅਤੇ ਪੁਲਿਸ ਇਸ ਦੀ ਵੀ ਜਾਂਚ ਕਰ ਰਹੀ ਹੈ ਕਿ ਉਸ ਲੜਕੇ ਨੇ ਉਸ ਮਾਸੂਮ ਬੱਚੀ ਉੱਪਰ ਹਮਲਾ ਕਿਉਂ ਕੀਤਾ। ਹਰਿਆਣੇ ਦੇ ਸਿੱਖਿਆ ਮੰਤਰੀ ਮਹੀਪਾਲ ਢਾਂਡਾ ਨੇ ਕਿਹਾ ਹੈ ਕਿ ਇਹ ਬਹੁਤ ਹੀ ਦੁੱਖਦਾਈ ਘਟਨਾ ਹੈ। ਇਸ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਬਣਾਈ ਗਈ ਹੈ। ਕਮੇਟੀ ਦੀ ਰਿਪੋਰਟ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ। ਘਟਨਾ ਦੀ ਵੀਡੀਓ ਇੰਨੀ ਭਿਆਨਕ ਹੈ ਕਿ ਉਸਨੂੰ ਦਿਖਾਇਆ ਨਹੀਂ ਜਾ ਸਕਦਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

Asian Champions Trophy ; ਲੀਗ ਸਟੇਜ ਆਖ਼ਰੀ ਦੌਰ ਚ ਦਾਖਲ

👉ਭਾਰਤ ਤੇ ਮਲੇਸ਼ੀਆ ਨੇ ਤਿੰਨ-ਤਿੰਨ ਜਿੱਤਾਂ ਨਾਲ ਸੈਮੀ ਫ਼ਾਈਨਲ...

ਬਾਲ ਸੁਰੱਖਿਆ ਤੇ ਬੱਚਿਆਂ ਦੀ ਭਲਾਈ ਲਈ ਪ੍ਰਸ਼ਾਸਨ ਵਚਨਬੱਧ

👉ਤਿਮਾਹੀ ਮੀਟਿੰਗ ਦੌਰਾਨ ਵੱਖ-ਵੱਖ ਮਾਮਲਿਆਂ ਦਾ ਲਿਆ ਜਾਇਜ਼ਾ Bathinda News:ਬੱਚਿਆਂ...