Talwandi Sabo news: Aam Aadmi Party ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ 2027 ਲਈ ਪਹਿਲਕਦਮੀ ਕਰਦਿਆਂ 40 ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕਰ ਦਿੱਤਾ ਗਿਆ। ਇਸ ਸੂਚੀ ਦੇ ਵਿਚ ਬਠਿੰਡਾ ਜ਼ਿਲ੍ਹੇ ‘ਚ ਪੈਂਦੇ 6 ਵਿਧਾਨ ਸਭਾ ਹਲਕਿਆਂ ਵਿਚੋਂ ਹਲਕਾ ਤਲਵੰਡੀ ਸਾਬੋ ਨੂੰ ਥਾਂ ਮਿਲੀ ਹੈ। ਇਸ ਹਲਕੇ ਤੋਂ ਲਗਾਤਾਰ ਦੋ ਵਾਰ ਨੁਮਾਇੰਦਗੀ ਕਰਦਿਆਂ ਆ ਰਹੀ ਪ੍ਰੋ ਬਲਜਿੰਦਰ ਕੌਰ ਨੂੰ ਪਾਰਟੀ ਵੱਲੋਂ ਮੁੜ ਚੋਣ ਮੈਦਾਨ ਵਿਚ ਉਤਾਰਿਆ ਗਿਆ। ਹੁਣ ਤੱਕ ਲੋਕ ਸਭਾ ਸਮੇਤ 4 ਚੋਣਾਂ ਲੜ ਚੁੱਕੀ ਬਲਜਿੰਦਰ ਕੌਰ ਦੇ ਨਾਮ ਦਾ ਐਲਾਨ ਹੁੰਦਿਆਂ ਹੀ ਹਲਕਾ ਤਲਵੰਡੀ ਸਾਬੋ ਦੇ ਆਪ ਵਰਕਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ।
ਇਹ ਵੀ ਪੜ੍ਹੋ 👉Punjab Vidhan Sabha Election; AAP ਵੱਲੋਂ 40 ਉਮੀਦਵਾਰਾਂ ਦਾ ਐਲਾਨ, ਦੇਖੋ List
ਜਿਕਰਯੋਗ ਹੈ ਕਿ 2012 ਤੋਂ ਹੀ ਆਪ ਨਾਲ ਜੁੜੀ ਚੱਲੇ ਆ ਰਹੇ ਪ੍ਰੋ ਬਲਜਿੰਦਰ ਕੌਰ ਨੇ ਸਾਲ 2014 ਦੀ ਤਲਵੰਡੀ ਸਾਬੋ ਉੱਪ ਚੋਣ ਰਾਹੀਂ ਵੋਟ ਰਾਜਨੀਤੀ ਵਿਚ ਪੈ ਰੱਖਿਆ ਸੀ। ਉਸਤੋਂ ਬਾਅਦ ਸਾਲ 2017 ਅਤੇ 2022 ਵਿਚ ਇਸਦੇ ਵੱਲੋਂ ਭਾਰੀ ਬਹੁਮਤ ਦੇ ਨਾਲ ਜਿੱਤ ਹਾਸਲ ਕੀਤੀ। ਇਸੇ ਦੌਰਾਨ 2019 ਦੀਆਂ ਲੋਕ ਸਭਾ ਚੋਣਾਂ ਵਿਚ ਵੀ ਆਪਣੀ ਕਿਸਮਤ ਅਜਮਾਈ ਜਾ ਚੁੱਕੀ ਹੈ। ਐਮ.ਫ਼ਿਲ ਅੰਗਰੇਜ਼ੀ ਸਹਿਤ ਵਿਚ ਕਰਨ ਵਾਲੀ ਬਲਜਿੰਦਰ ਕੌਰ ਨੇ ਕੁੱਝ ਸਮਾਂ ਪਹਿਲਾਂ ਫ਼ਤਿਹਗੜ੍ਹ ਸਾਹਿਬ ਕਾਲਜ਼ ਵਿਖੇ ਬਤੌਰ ਅਧਿਆਪਕ ਵੀ ਕੰਮ ਕੀਤਾ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




