30 ਲੱਖ ਤੋਂ ਵੱਧ ਕੀਮਤ ਦੇ 26 ਫ਼ੋਨ ਕੀਤੇ ਬਰਾਮਦ
ਨਵੀਂ ਦਿੱਲੀ, 4 ਅਕਤੂਬਰ: Hongkong ਤੋਂ I-Phone 16 ਤਸਕਰੀ ਕਰਕੇ ਲਿਆ ਰਹੀ ਇੱਕ ਔਰਤ ਨੂੰ ਕਸਟਮ ਵਿਭਾਗ ਨੇ ਇੰਦਰਾ ਗਾਂਧੀ ਏਅਰਪੋਰਟ ਦਿੱਲੀ ਵਿਖੇ ਕਾਬੂ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਔਰਤ ਕੋਲੋਂ ਬੈਗ ਵਿਚ ਲੁਕੋ ਕੇ ਲਿਆਂਦੇ ਰਹੇ 26 ਫ਼ੋਨ ਬਰਾਮਦ ਕੀਤੇ ਹਨ। ਜਿੰਨ੍ਹਾਂ ਦੀ ਕੀਮਤ 30 ਲੱਖ ਤੋਂ ਵੱਧ ਦੱਸੀ ਜਾ ਰਹੀ ਹੈ। ਸੂਚਨਾ ਮੁਤਾਬਕ ਔਰਤ ਵੱਲੋਂ ਇੰਨ੍ਹਾਂ ਫ਼ੋਨਾਂ ਨੂੰ ਟਿਸ਼ੂ ਪੇਪਰਾਂ ਵਿਚ ਫ਼ੋਲਡ ਕਰਕੇ ਬੈਗ ਵਿਚ ਲੁਕੋਇਆ ਹੋਇਆ ਸੀ
ਇਹ ਖ਼ਬਰ ਵੀ ਪੜ੍ਹੋ: ‘ਲੰਗਾਹ’ ਮੁੜ ਬਣਿਆਂ ਅਕਾਲੀ ਦਲ ਦਾ ਸੱਚਾ-ਸੁੱਚਾ ‘ਸਿਪਾਹੀ’
ਪ੍ਰੰਤੂ ਦਿੱਲੀ ਏਅਰਪੋਰਟ ’ਤੇ ਉਤਰਨ ਸਮੇਂ ਚੈਕਿੰਗ ਦੌਰਾਨ ਉਹ ਫ਼ੜੀ ਗਈ। ਇਸਤੋਂ ਇਲਾਵਾ ਦੁਬਈ ਤੋਂ ਆਏ ਚਾਰ ਯਾਤਰੂਆਂ ਕੋਲੋਂ ਵੀ I phone 16 pro max 12 phone ਬਰਾਮਦ ਕੀਤੇ ਗਏ ਹਨ। ਜਿਕਰਯੋਗ ਹੈ ਕਿ ਦੁਬਈ ਦੇ ਵਿਚ ਫ਼ੋਨ ਅਤੇ ਸੋਨਾ ਭਾਰਤ ਦੇ ਮੁਕਾਬਲੇ ਸਸਤਾ ਹੈ, ਜਿਸਦੇ ਚੱਲਦੇ ਕਈ ਲੋਕ ਉਥੋਂ ਇੰਨ੍ਹਾਂ ਨੂੰ ਲਿਆਉਣ ਦੀ ਕੋਸ਼ਿਸ ਕਰਦੇ ਰਹਿੰਦੇ ਹਨ।
Share the post "Hongkong ਤੋਂ I-Phone 16 ਤਸਕਰੀ ਕਰਕੇ ਲਿਆ ਰਹੀ ਔਰਤ ਦਿੱਲੀ ਏਅਰਪੋਰਟ ’ਤੇ ਕਾਬੂ"